ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਅੰਮਿ੍ਤਸਰ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੈਡੀਸਨ ਮੈਨ ਰਾਜਿੰਦਰ ਸਿੰਘ ਖੋਟੇ ਨੂੰ ਪੰਜਾਬ ਸਰਕਾਰ ਵੱਲੋਂ ਉਨਾਂ੍ਹ ਦੀਆਂ ਮਨੁੱਖਤਾ ਪ੍ਰਤੀ ਸੇਵਾਵਾਂ ਕਰਕੇ ਸਟੇਟ ਵਾਰਡ ਨਾਲ ਸਨਮਾਨਤ ਕੀਤਾ ਗਿਆ ਹੈੇ। ਇਹ ਸਨਮਾਨ ਖੁਦ ਸਿਹਤ ਮੰਤਰੀ ਬਲਵੀਰ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਨੇ ਰਜਿੰਦਰ ਸਿੰਘ ਸੌਂਪਿਆ।

ਜ਼ਿਕਰਯੋਗ ਹੈ ਕਿ ਮੈਡੀਸਨ ਮੈਨ ਰਾਜਿੰਦਰ ਸਿੰਘ ਖੋਟੇ ਵੱਲੋਂ ਲਗਪਗ ਪਿਛਲੇ 14 ਸਾਲਾ ਤੋਂ ਗਰੀਬ ਲੋੜਵੰਦ ਮਰੀਜ਼ਾਂ ਦੀ ਦਵਾਈਆਂ ਅਤੇ ਭੋਜਨ ਨਾਲ ਸੇਵਾ ਕੀਤੀ ਜਾ ਰਹੀ ਹੇੈ। ਇਸ ਦੇ ਨਾਲ ਹੀ ਉਨਾਂ੍ਹ ਵੱਲੋਂ ਟੀਬੀ ਦੇ ਮਰੀਜ਼ਾਂ ਦੀ ਪੂਰੇ ਮੋਗਾ ਜ਼ਿਲ੍ਹਾ ਅੰਦਰ ਵਿਸ਼ੇਸ਼ ਸੇਵਾ ਕੀਤੀ ਜਾ ਰਹੀ ਹੈ। ਰਜਿੰਦਰ ਸਿੰਘ ਖੋਟੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਇਸ ਸੇਵਾ ਵਿਚ ਜਿਲ੍ਹਾ ਟੀਬੀ ਅਫਸਰ ਮੋਗਾ ਡਾ ਜੀਪੀ ਸੋਢੀ ਦਾ ਵਿਸੇੇਸ਼ ਯੋਗਦਾਨ ਹੈ। ਉਨਾਂ੍ਹ ਵੱਲੋਂ ਮੋਗਾ ਜ਼ਿਲ੍ਹੇ ਅੰਦਰ 564 ਦੇ ਕਰੀਬ ਟੀਬੀ ਦੇ ਮਰੀਜ਼ਾਂ ਦੀ ਸੇਵਾ ਕੀਤੀ ਜਾ ਰਹੀ ਹੈ, ਰਜਿੰਦਰ ਖੋਟੇ ਪ੍ਰਧਾਨ ਮੰਤਰੀ ਯੋਜਨਾ ਤਹਿਤ ਉਹ ਬਤੌਰ ਨਿਕਸੇ ਮਿੱਤਰ ਹਨ। ਉਨਾਂ੍ਹ ਦੀਆਂ ਇਹ ਸੇਵਾਵਾਂ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅੰਮਿ੍ਤਸਰ ਸਾਹਿਬ ਇਕ ਵਿਸੇਸ਼ ਸਮਾਗਮ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਵੱਲੋਂ ਰਾਜਿੰਦਰ ਸਿੰਘ ਖੋਟੇ ਨੂੰ ਸਟੇਟ ਅਡਵਾਰਡ ਨਾਲ ਸਨਮਾਨਤ ਕੀਤਾ ਗਿਆ ਅਤੇ ਉਨਾਂ੍ਹ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸੰਲਾਘਾ ਕੀਤੀ ਅਤੇ ਹਰ ਤਰ੍ਹਾ ਦੀ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਅੰਮਿ੍ਤਸਰ, ਡਾ ਵਿਜੇ ਕੁਮਾਰ ਸਿਵਲ ਸਰਜਨ ਅੰਮਿ੍ਤਸਰ, ਡਾ ਰਜੇਸ ਭਾਸਕਰ, ਜਿਲ੍ਹਾ ਟੀਬੀ ਅਫਸਰ ਅੰਮਿ੍ਤਸਰ, ਡਾ ਵਿਜੇ ਗੋਤਵਾਲ, ਡਾ ਪੂਜਾ ਤੋਂ ਇਲਾਵਾ ਹੋਰ ਸਖਸੀਅਤਾਂ ਦੀ ਹਾਜਰੀ ਵਿਚ ਇਹ ਸਨਮਾਨ ਕੀਤਾ ਗਿਆ।