ਵੈਨਕੂਵਰ:-ਜਸਟਿਨ ਟਰੂਡੋ ਦੀ ਭਾਰਤ ਫੇਰੀ ਸਮੇਂ ਦੁਨੀਆ ਭਰ ਦੇ ਮੀਡੀਏ ਚ ਸੁਰਖੀਆਂ ਬਣੇ ਜਸਪਾਲ ਅਟਵਾਲ ਨੇ ਆਪਣੇ ਵਕੀਲ ਨੂੰ ਨਾਲ ਲੈ ਕੇ 8 ਮਾਰਚ ਦਿਨ ਵੀਰਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਚ ਕਿਹਾ ਕਿ ‘ਮੈਂ ਅਤਿਵਾਦੀ ਨਹੀਂ ਹਾਂ ਅਤੇ ਕਨੇਡੀਅਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੌਰਾਨ ਮੇਰੇ ਕਾਰਨ ਬਹੁਤ ਸਾਰੀਆਂ ਉਲਝਣਾਂ ਤੇ ਪ੍ਰੇਸ਼ਾਨੀਆਂ ਪੈਦਾ ਹੋਈਆਂ ਉਸ ਬਾਰੇ ਵੀ “ਮੈਂ ਮੁਆਫੀ ਚਾਹੁੰਦਾ ਹਾਂ”।ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ 1986 ਵਿਚ ਅਕਾਲੀ ਮੰਤਰੀ ਦੇ ਉਪਰ ਹੋਏ ਹਮਲੇ ਦਾ ਉਹਨਾਂ ਨੂੰ ਅਫਸੋਸ ਅਤੇ ਪਛਤਾਵਾ ਹੈ। ਜਸਪਾਲ ਸਿੰਘ ਨੇ ਇਸ ਸਮੇਂ ਇਹ ਵੀ ਕਿਹਾ ਕਿ ‘ਸਿੱਖਾਂ ਦੀ ਅਜ਼ਾਦੀ ਦੇ ਸੰਘਰਸ਼ ਨਾਲ ਉਸਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ।ਜਸਪਾਲ ਸਿੰਘ ਅਟਵਾਲ ਨੇ ਕਿਹਾ ਉਹ ਪਿਛਲੇ ਕਈ ਸਾਲਾਂ ਤੋਂ ਕੈਨੇਡੀਅਨ ਰਾਜਨੀਤੀ ਚ ਸਰਗਰਮ ਰਿਹਾ ਹੈ। ਜਿਨਾਂ ਵਿਚ ਲਿਬਰਲ, ਕੰਸਰਵੇਟਿਵ ਤੇ ਐਨ.ਡੀ.ਪੀ ਦੇ ਛੋਟੇ ਵੱਡੇ ਨੇਤਾਵਾਂ ਨਾਲ ਮੀਟਿੰਗਾਂ ਵੀ ਸ਼ਾਮਲ ਹਨ। 2013 ਤੇ 2014 ਚ ਪਾਰਲੀਮੈਂਟ ਚ ਵੀ ਗਿਆ ਹੈ।ਅਟਵਾਲ ਦੇ ਵਕੀਲ ਰਿਸ਼ੀ ਗਿੱਲ ਨੇ ਕਿਹਾ ਕਿ ਮੇਰੇ ਕਲਾਈਂਟ ਨੇ ਟਰੂਡੋ ਫੇਰੀ ਦੌਰਾਨ ਸਹੀ ਤਰੀਕੇ ਨਾਲ ਸੱਦਾ ਪ੍ਰਾਪਤ ਕੀਤਾ ਸੀ। ਉਹਨਾਂ ਮੰਨਿਆ ਕਿ ਅਟਵਾਲ ਕਾਰਨ ਟਰੂਡੋ ਦੀ ਫੇਰੀ ਸਮੇਂ ਪ੍ਰੇਸ਼ਾਨੀ ਹੋਈ ਪਰ ਇਹ ਤੱਥ ਵੀ ਹਨ ਕਿ ਅਟਵਾਲ ਦੀ ਟਰੂਡੇ ਦੀ ਫੇਰੀ ਚ ਸ਼ਾਮਲ ਹੋਣਾ ਕਿਸੇ ਲਈ ਕੋਈ ਖਤਰਾ ਨਹੀਂ ਸੀ।ਜਸਪਾਲ ਨੇ ਕਿਹਾ ਕਿ ਮੈਂ ਕਈ ਵਾਰ ਇੰਡੀਆ ਜਾ ਚੁੱਕਾ ਹਾਂ।ਮੈਂ ਚੰਗੇ ਸ਼ਹਿਰੀ ਵਾਂਗ ਭਾਰਤ ਗਿਆ ਹਾਂ ਤੇ ਭਾਰਤ ਸਰਕਾਰ ਨੇ ਮੈਨੂੰ ਵੀਜ਼ਾ ਦਿੱਤਾ ਹੈ।ਪੰਜਾਬ ਗਾਰਡੀਅਨ ਨਾਲ ਗੱਲਬਾਤ ਕਰਦਿਆ ਪੁੱਛੇ ਸਵਾਲ ਦਾ ਉ੍ਨਤਰ ਦਿੰਦੇ ਜਸਪਾਲ ਸਿੰਘ ਨੇ ਕਿਹਾ ਕਿ ਮੇਰੇ ਖਿਲਾਫ ਉਨਾ ਲੋਕਾਂ ਨੇ ਸ਼ਾਜਿਸ਼ ਰਚੀ ਸੀ ਜੋ ਨਹੀਂ ਚਹੁੰਦੇ ਸਨ ਕਿ ਜਸਪਾਲ ਅਟਵਾਲ ਟਰੂਡੋ ਦੀ ਭਾਰਤ ਫੇਰੀ ਵਿੱਚ ਸ਼ਾਮਲ ਹੋਵੇ।ਜਸਪਾਲ ਅਟਵਾਲ ਨੇ ਇਹ ਵੀ ਕਿਹਾ ਕਿ ਟਰੂਡੋ ਦੀ ਭਾਰਤ ਫੇਰੀ ਦੌਰਾਨ ਇੱਕ ਸਾਊਥ ਏਸ਼ੀਅਨ ਪੱਤਰ ਕਾਰ ਦੀ ਮੂਵੀ ਵਾਇਰਲ ਹੋ ਗਈ ਸੀ।ਉਸ ਖਬਰ ਨੂੰ ਦਬਾਉਂਣ ਖਾਤਰ ਮੈਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਵਿਰੋਧੀਆਂ ਨੇ ਮੀਡੀਆ ਮੇਰੇ ਦੁਆਲੇ ਘੁੰਮਾਂ ਦਿੱਤਾ।ਦੂਸਰੇ ਪਾਸੇ ਸਿੱਖ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਕੈਨੇਡਾ ਵਿੱਚ ਰਹਿ ਰਹੇ ਸਿੱਖਾਂ ਦੀ ਚੜ੍ਹਤ ਤੋਂ ਦੁਖੀ ਅਤੇ ਸਿੱਖਾਂ ਦਾ ਅਕਸ ਵਿਗਾੜਨ ਲਈ ਸਿੱਖੀ ਵਿਰੋਧੀ ਲਾਬੀ ਦੇ ਲੋਕ ਗਾਹੇ ਬਗਾਹੇ ਅਜਿਹੀਆਂ ਚਾਲਾਂ ਚੱਲਦੇ ਰਹਿੰਦੇ ਹਨ।ਲਗਦਾ ਹੈ ਜਸਪਾਲ ਅਟਵਾਲ ਨੂੰ ਵੀ ਗਹਿਰੀ ਸ਼ਾਜਿਸ਼ ਰਾਹੀਂ ਵਰਤ ਲਿਆ ਗਿਆ ਹੋਵੇ ਜਿਸਦਾ ਸ਼ਾਇਦ ਉਸਨੂੰ ਆਪ ਵੀ ਨਾ ਪਤਾ ਹੋਵੇ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ