ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਮਾਸਟਰਮਾਈਂਡ ਹਰ ਸਮੇਂ ਵਿਦਿਆਰਥੀਆਂ ਦੀ ਰੂਚੀ ਤੇ ਉਹਨਾਂ ਦੇ ਭਵਿੱਖ ਸੁਧਾਰਨ ਦੇ ਉਦੇਸ਼ ਨਾਲ ਸਮੇਂ-ਸਮੇਂ ਦੇ ਕਿੱਤਾ ਮੁਖੀ ਕੋਰਸ ਸ਼ੁਰੂ ਕਰਦਾ ਆ ਰਿਹਾ ਹੈ। ਇਸੇ ਹੀ ਸਿਲਸਲੇ ਨੂੰ ਅਗਾਂਹ ਵਧਾਉਂੁਦੇ ਹੋਏ ਸੰਸਥਾ ਵੱਲੋਂ ਅਕਾਊਂਟਸ ਤੇ ਟੈਕਸੇਸ਼ਨ ਕੋਰਸ ਦੇ ਨਵੇ ਬੈਚ ਸੁਰੂ ਹੋ ਕੀਤੇ ਗਏ ਹਨ। ਇਹਨਾਂ ਕੋਰਸਾਂ ‘ਚ ਵਿਦਿਅਥਾਰਥੀਆਂ ਨੂੰ ਅਕਾਊਂਟਸ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ‘ਚ ਵਿਦਿਆਰਥੀਆਂ ਨੂੰ ਕਿਤਾਬਾਂ ਤਿਆਰ ਕਰਨ ਦੇ ਨਾਲ-ਨਾਲ ਉਹਨਾਂ ਨੂੰ ਕੰਪਿਉਟਰ ਉਪਰ ਵੀ ਅਕਾਊਂਟਸ ਦਾ ਕੰਮ ਕਰਨਾ ਸਿਖਾਇਆ ਜਾਂਦਾ ਹੈ। ਇਥੇ ਮਾਸਟਰਮਾਈਂਡ ਸੰਸਥਾ ਦੇ ਡਾਇਰੈਕਟਰ ਸਿਵ ਸਿੰਗਲਾ ਨੇ ਦੱਸਿਆ ਕਿ ਅੱਜ ਕੱਲ੍ਹ ਹਰ ਇਕ ਵਰਗ ਭਾਵੇਂ ਉਹ ਵਪਾਰੀ, ਦੁਕਾਨਦਾਰ ਹੈ ਜਾਂ ਫਿਰ ਆਮ ਇਨਸਾਨ ਹਰ ਕੋਈ ਅਕਾਊਂਟਸ ਤੇ ਟੈਕਸੇਸ਼ਨ ਤੋਂ ਕਾਫੀ ਹੱਦ ਤੱਕ ਪ੍ਰਭਾਵਿਤ ਹੈ। ਉਸਦੇ ਮਨ ਅੰਦਰ ਇਸ ਵਿਸੇ ਬਾਰੇ ਕਈ ਸਵਾਲ ਹਨ, ਜਿਨ੍ਹਾਂ ਕਾਰਨ ਉਸਨੂੰ ਅਪਣੇ ਬਿਜ਼ਨਸ ‘ਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਮਾਸਟਰਮਾਈਂਡ ਸੰਸਥਾ ਨੇ ਇਹ ਕੋਰਸ ਸ਼ੁਰੂ ਕੀਤੇ ਹਨ ਜਿਨਾਂ੍ਹ ਤੋਂ ਵਿਦਿਆਰਥੀ ਅਕਾਊਂਟਸ ਤੇ ਟੈਕਸੇਸ਼ਨ ਬਾਰੇ ਵਧੇਰੇ ਜਾਣਕਾਰੀ ਲੈ ਕੇ ਆਪਣੇ ਤੇ ਆਪਣੇ ਪਰਿਵਾਰ ਦੇ ਬਿਜ਼ਨਸ ‘ਚ ਆ ਰਹੀਆਂ ਮੁਸ਼ਕਿਲਾਂ ਨੂੰ ਕਾਫੀ ਹੱਦ ਤੱਕ ਸੁਲਝਾ ਸਕਦੇ ਹਨ।

ਇਸ ਸਬੰਧੀ ਰਤਨ ਸਿੰਗਲਾ ਨੇ ਦੱਸਿਆ ਕਿ ਇਹ ਕੋਰਸ ਹਰ ਵਰਗ ਦਾ ਹਰ ਵਿਦਿਆਰਥੀ ਕਰ ਸਕਦਾ ਹੈ। ਅੱਜ ਦੇ ਸਮੇਂ ‘ਚ ਅਕਾਊਂਟਸ ਤੇ ਟੈਕਸੇਸ਼ਨ ਦੇ ਖੇਤਰ ‘ਚ ਬਹੁਤ ਰੁਜ਼ਗਾਰ ਦੇ ਮੌਕੇ ਹਨ। ਉਹਨਾ ਦੱਸਿਆ ਕਿ ਇਸ ਕੋਰਸ ਨਾਲ ਵਿਦਿਆਰਥੀ ਨੂੰ ਅਕਾਊਟੈਂਟ ਨੌਕਰੀ ਪ੍ਰਪਤੀ ‘ਚ ਕਾਫੀ ਸਹਾਇਤਾ ਮਿਲਦੀ ਹੈ। ਇਸਦੇ ਇਲਾਵਾ ਇਸ ਕੋਰਸ ਤੋਂ ਜਾਣਕਾਰੀ ਹਾਸਲ ਕਰ ਵਿਦਿਆਰਥੀ ਅਪਣੇ ਅਤੇ ਅਪਣੀ ਪਰਿਵਾਰ ਦੇ ਕੰਮ-ਕਾਰ ‘ਚ ਵੀ ਸਹਾਇਤਾ ਕਰ ਸਕਦਾ ਹੈ। ਕੋਰਸ ਪੂਰਾ ਹੋਣ ਤੇ ਸਰਕਾਰ ਵੱਲੋ ਮਾਨਤਾ ਪ੍ਰਰਾਪਤ ਆਈਐੱਸਓ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਜੋ ਆਉਣ ਵਾਲੇ ਸਮੇਂ ‘ਚ ਰੁਜ਼ਗਾਰ ਪ੍ਰਰਾਪਤੀ ‘ਚ ਸਹਿਯੋਗੀ ਹੋਣਗੇ।

ਇਸ ਕੋਰਸ ਦੀਆਂ ਕਿਤਾਬਾਂ, ਕਾਪੀਆਂ, ਪੈਨ ਆਦਿ ਵੀ ਮੁਫਤ ਦਿੱਤੀਆਂ ਜਾਣਗੀਆਂ। ਮਾਸਟਰਮਾਈਂਡ ਸੰਸਥਾ ‘ਚ ਇਹ ਕੋਰਸ ਦੀ ਟ੍ਰੇਨਿੰਗ ਵਧੀਆ ਤੇ ਤਜਰਬੇਕਾਰ ਸਟਾਫ਼ ਤੇ ਆਧੁਨਿਕ ਤਕਨੀਕਾਂ ਰਾਹੀਂ ਹੀ ਕਰਵਾਈ ਜਾਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਇਸ ਕੋਰਸ ‘ਚ ਦਾਖ਼ਲਾ ਲੈ ਕੇ ਇਸ ਸਨਿਹਰੀ ਮੌਕੇ ਦਾ ਲਾਭ ਲੈਣ ਤੇ ਆਉਣ ਵਾਲੇ ਸਮੇਂ ‘ਚ ਚੰਗਾ ਰੁਜ਼ਗਾਰ ਪ੍ਰਰਾਪਤ ਕਰਨ ਵੱਲੋ ਆਪਣਾ ਪਹਿਲਾ ਕਦਮ ਪੱਟਣ ਤੇ ਸੁਪਨੇ ਸਾਕਾਰ ਕਰਨ।