ਛਤੀਸ਼ਗੜ੍ਹ:-ਮੁਨੀਯਾ ਦੇਵੀ ਦਾ ਕਹਿਣਾ ਹੈ ਕਿ ਹਰੇਕ ਮਹੀਨੇ ਛੇ ਤੋਂ ਸੱਤ ਦਿਨ ਲਈ, ਉਸ ਦੇ ਪੰਜ ਮੈਂਬਰ ਦੇ ਪਰਿਵਾਰ ਨੂੰ ਖਾਣਾ ਨਹੀਂ ਮਿਲਦਾ।
31 ਸਾਲਾਂ ਦੀ ਇੱਕ ਗਰੀਬ ਲੜਕੀ ਝਾਰਖੰਡ ਦੇ ਇਕ ਸੁੱਕਾ ਪਿੰਡ ਵਿਚ ਆਪਣੇ ਬੱਚਿਆਂ ਨਾਲ ਰਹਿੰਦੀ ਹੈ, ਉਸ ਦਾ ਪਤੀ, ਭੂਸ਼ਣ, ਇੱਟਾਂ ਦੇ ਭੱਠੇ ਵਿੱਚ 65 ਕਿਲੋਮੀਟਰ (40 ਮੀਲ) ਦੂਰ ਕੰਮ ਕਰਦਾ ਹੈ, ਇੱਕ ਦਿਨ ਵਿੱਚ 130 ਰੁਪਏ (ਇੱਕ ਡਾਲਰ 90 ਸੈਂਟ) ਕਮਾਉਂਦਾ ਹੈ।
ਉਹ ਪਿਛਲੇ ਤਿੰਨ ਸਾਲਾਂ ਤੋਂ, ਉਹ ਭਾਰਤ ਦੀ ਵਿਸ਼ਾਲ ਜਨਤਕ ਵੰਡ ਪ੍ਰਣਾਲੀ, ਗਰੀਬਾਂ ਲਈ ਇੱਕ ਜੀਵਨ ਰੇਖਾ ਤੋਂ ਸਬਸਿਡੀ ਵਾਲੇ ਭੋਜਨ ਤੋਂ ਵਾਂਝੇ ਰਹੇ ਹਨ। ਇਹ ਇਸ ਕਰਕੇ ਨਹੀਂ ਕਿ ਦੁਕਾਨਾਂ ਵਿਚ ਸਪਲਾਈ ਮੁੱਕ ਗਈ ਹੈ, ਪਰ ਕਿਉਂਕਿ ਉਨ੍ਹਾਂ ਦੇ ਰਾਸ਼ਨ ਕਾਰਡ ਉਨ੍ਹਾਂ ਦੇ ਅਧਾਰ ਕਾਰਡ ਨਾਲ ਜੁੜੇ ਨਹੀਂ ਹਨ,ਉਹ ਰਾਸ਼ਨ ਨਹੀਂ ਲੈ ਸਕਦੇ।
ਤਿੰਨ ਮਹੀਨੇ ਪਹਿਲਾਂ ਮੁਨਿਯਾ ਦੇਵੀ ਨੇ ਆਪਣੇ ਪਰਵਾਰ ਦੇ ਰਾਸ਼ਨ ਕਾਰਡ ਨੂੰ ਆਧਾਰ ਨਾਲ ਜੋੜਨ ਲਈ ਲੋੜੀਂਦੇ ਫਾਰਮ ਅਤੇ ਕਾਗਜ਼ ਜਮ੍ਹਾਂ ਕਰਾਉਣ ਲਈ ਸਭ ਤੋਂ ਨੇੜੇ ਦੇ ਕਸਬੇ ਵਿਚ 35 ਕਿਲੋਮੀਟਰ ਦਾ ਸਫ਼ਰ ਕੀਤਾ।
ਦਫ਼ਤਰੀ ਬਾਬੂ ਲੋਕ ਰਿਸ਼ਵਤ ਮੰਗਦੇ ਸਨ, ਇਸ ਲਈ ਉਸ ਨੇ ਉਨ੍ਹਾਂ ਨੂੰ 400 ਰੁਪਏ( ਪਰਿਵਾਰ ਦੀਂ ਆਮਦਨ ਦੇ ਲੱਗਭਗ ਚਾਰ ਦਿਨ) ਦਿੱਤੇ।ਪਰ ਬਾਬੂ ਬਹਾਨੇ ਕਰਦੇ ਕਹਿੰਦੇ ਹਨ ਕਿ ਨੈਟਵਰਕ ਬੰਦ ਹੈ, ਕੰਪਿਊਟਰ ਕੰਮ ਨਹੀਂ ਕਰ ਰਿਹਾ ਹੈ ।ਪਰ ਮੁਨਿਯਾ ਦੇਵੀੇ ਆਪਣੇ ਪਰਿਵਾਰ ਨੂੰ ਖੁਆਉਣ ਲਈ ਭੋਜਨ ਉਧਾਰ ਲੈ ਰਹੀ ਹੈ।
ਵਿਸ਼ਣੁਬਧ ਵਿਚ ਜਿਥੇ ਮੁਨਿਯਾ ਦੇਵੀ ਰਹਿੰਦੀ ਹੈ, ਜ਼ਿਆਦਾਤਰ 282 ਪਰਿਵਾਰ ਬੇ ਜ਼ਮੀਨੇ ਹਨ।ਜਿਸ ਦਿਨ ਕੜ੍ਹੀ-ਚੌਲ ਮਿਲ ਗਏ ਉਨਾ ਲਈ ਚੰਗਾ ਦਿਨ ਹੈ।ਬੁਰੇ ਦਿਨਾਂ ‘ਤੇ, ਕੁਝ ਵੀ ਨਹੀਂ ਹੈ। ਭੁੱਖ ਉਨਾ ਦੀ ਇੱਕ ਲਗਾਤਾਰ ਸਾਥੀ ਹੈ।
ਪਿਛਲੇ ਸਾਲ ਜਦੋਂ ਰਿਪੋਰਟਾਂ ਆਈਆਂ ਕਿ ਇਕ 11 ਸਾਲ ਦੀ ਲੜਕੀ ਦੀ ਮੌਤ ਸੂਬੇ ਦੇ ਸਿਮਗੇਗਾ ਜ਼ਿਲ੍ਹੇ’ ਚ ਭੁੱਖੇ ਮਰਨ ਕਾਰਨ ਹੋਈ ਸੀ।ਉਨ੍ਹਾਂ ਦੇ ਪਰਿਵਾਰ ਨੂੰ ਰਿਆਇਤੀ ਭੋਜਨ ਦੇਣਾਂ ਬੰਦ ਕਰ ਦਿੱਤਾ ਸੀ ਕਿਉਂਕਿ ਉਹ ਆਪਣੇ ਰਾਸ਼ਨ ਕਾਰਡ ਨੂੰ ਆਧਾਰ ਕਾਰਡ ਨਾਲ ‘ ਜੋੜਨ ‘ਚ ਅਸਫਲ ਰਹੇ ਸਨ।
ਇਕ ਸਕੂਲ ਦੀ ਬੱਚੀ ਸੰਤੋਸ਼ੀ ਕੁਮਾਰੀ ਕਈ ਦਿਨਾ ਦੀ ਭੁਖੀ ਸੀ ਉਸ ਦੀ ਮੌਤ ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਹ ਭੁੱਖਮਰੀ ਨਾਲ ਮਰ ਗਈ ਸੀ ਪਰ ਭ੍ਰਿਸ਼ਟ ਸਿਸਟਮ ਵਿੱਚ ਸਾਬਤ ਨਹੀਂ ਕੀਤਾ ਜਾ ਸਕਿਆ!
ਨਜਮਾ ਬੀਬੀ ਕਹਿੰਦੀ ਹੈ ਕਿ ਉਸ ਨੂੰ ਆਪਣੇ ਬੁਢਾਪੇ ਦੀ ਪੈਨਸ਼ਨ ਲਈ ਯੋਗ ਬਣਨ ਲਈ ਰਿਸ਼ਵਤ ਦੇਣੀ ਪੈਂਦੀ ਹੈ
ਝਾਰਖੰਡ ਵਿਚ 25 ਲੱਖ ਤੋਂ ਵੱਧ ਅਜਿਹੀਆਂ ਦੁਕਾਨਾਂ ਹਨ, ਜਿਨ੍ਹਾਂ ਵਿੱਚ ਰਿਆਇਤੀ ਸਬਸਿਡੀ ਵਾਲੇ ਖਾਣੇ ਦੀ ਵੰਡ ਕੀਤੀ ਜਾ ਰਹੀ ਹੈ। ਜਿਹੜੇ ਯੋਗ ਹਨ ਉਨ੍ਹਾਂ ਨੂੰ ਸਪਲਾਈ ਤੋਂ ਇਨਕਾਰ ਨਹੀਂ ਕਰ ਸਕਦਾ ਪਰ ਜਿਨਾਂ ਕੋਲ ਆਧਾਰ ਨਹੀਂ ਹੈ ਜਾਂ ਉਹ ਇਸ ਨਾਲ ਜੁੜਨ ਵਿਚ ਅਸਫਲ ਰਹੇ ਹਨ।ਉਹ ਰਾਸ਼ਨ ਨਹੀਂ ਲੈ ਸਕਦੇ।
ਪਰ ਆਲੋਚਕਾਂ ਦਾ ਕਹਿਣਾ ਹੈ ਕਿ ਸਰਕਾਰ ਕਠੋਰ ਭਾਸ਼ਾ ਨਾਲ ਨਾਲ ਪੇਸ਼ ਆਉਂਦੀ ਹੈ। ਡਾ. ਡਰੇਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਸੀਨੀਅਰ ਅਧਿਕਾਰੀ ਦੀ ਵੀਡੀਓ ਦਾ ਸਬੂਤ ਵਜੋਂ ਹਵਾਲਾ ਦਿੱਤਾ ਹੈ ਜਿਸ ਵਿੱਚ ਪਿੰਡ ਵਾਸੀਆਂ ਨੂੰ ਇਹ ਦੱਸਿਆ ਗਿਆ ਸੀ ਕਿ *ਬਿਨਾਂ ਆਧਾਰ ਕਾਰਡ ਰਾਸ਼ਨ ਪ੍ਰਾਪਤ ਕਰਨਾ ਮੁਮਕਿਨ ਨਹੀਂ ਸੀ।ਰੇਲੋਜ ਦੇਵੀ ਨੂੰ ਇਕ ਸਾਲ ਤੋਂ ਵੱਧ ਤੋਂ ਵੱਧ ਪੈਨਸ਼ਨ ਨਹੀਂ ਮਿਲ ਰਹੀ ਕਿਉਂਕਿ ਉਸ ਦੀ ਅਧਾਰ ਕਾਰਡ ਦੀ ਸਮੱਸਿਆ ਹੈ।
ਝਾਰਖੰਡ ਦੇ ਬਹੁਤ ਸਾਰੇ ਪੈਨਸ਼ਨਰਾਂ ਨੂੰ ਇਸ ਤਰਾਂ ਦੀ ਸਮੱਸਿਆ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ।ਪਿਛਲੇ ਸਾਲ ਸਰਕਾਰ ਨੇ ਆਧਾਰ ਨੂੰ ਪੈਨਸ਼ਨਾਂ ਨੂੰ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਸੀ ਅਤੇ ਲਾਭਪਾਤਰੀਆਂ ਦੀ ਸੂਚੀ ਵਿਚੋਂ 300,000 *ਜਾਅਲੀ* ਪੈਨਸ਼ਨਰਾਂ ਨੂੰ ਕੱਢ ਦਿੱਤਾ ਸੀ।ਪੈਨਸ਼ਰਾਂ ਦਾ ਕਹਿਣਾ ਹੈ ਕਿ , ਬਹੁਤ ਸਾਰੇ ਸੱਚੇ ਪੈਨਸ਼ਨਰ ਬਾਹਰ ਕੱਢੇ ਗਏ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਕਾਰਨ ਡਾਟਾ ਆਪਰੇਟਰਾਂ ਦੁਆਰਾ ਕੀਤੀਆਂ ਗ਼ਲਤੀਆਂ ਕਾਰਨ ਹੋਇਆ ਹੈ।ਇਕ ਬਜ਼ੁਰਗ ਕਿਸਾਨ ਜਾਮਾ ਸਿੰਘ ਪੈਨਸ਼ਨ ਲਈ ਯੋਗਤਾ ਪੂਰੀ ਕਰਨ ਵਿਚ ਅਸਮਰੱਥ ਹੈ ਕਿਉਂਕਿ ਉਸ ਦਾ ਆਧਾਰ ਕਾਰਡ 102 ਸਾਲ ਦੀ ਉਮਰ ਨੂੰ ਦਰਸਾਉਂਦਾ ਹੈ।ਜਦੋਂ ਉਹ ਖਾਤਾ ਖੋਲ੍ਹਣ ਲਈ ਬੈਂਕਾਂ ਵਿੱਚ ਗਏ, ਤਾਂ ਉਨ੍ਹਾਂ ਦੇ ਸੌਫਟਵੇਅਰ ਨੇ ਉਨ੍ਹਾਂ ਦੀ ਤਿੰਨ ਅੰਕਾਂ ਦੀ ਉਮਰ ਦੀ ਐਂਟਰੀ ਦੀ ਇਜਾਜ਼ਤ ਨਹੀਂ ਦਿੱਤੀ।ਇਸ ਲਈ ਹੁਣ ਅਧਿਕਾਰੀਆਂ ਨੇ ਸਾਨੂੰ 80 ਸਾਲ ਦੀ ਉਮਰ ਦਾ ਐਲਾਨ ਕਰਨ ਅਤੇ ਇੱਕ ਨਵੇਂ ਆਧਾਰ ਲਈ ਅਰਜ਼ੀ ਦੇਣ ਲਈ ਕਿਹਾ ਹੈ।
ਜਾਮਾ ਸਿੰਘ ਨੇ ਕਿਹਾ, ਮੈਨੂੰ ਪਤਾ ਨਹੀਂ ਕਿ ਮੈਂ ਕਿੰਨੀ ਉਮਰ ਦਾ ਹਾਂ, ਪਰ ਇੱਥੇ ਮੇਰੇ ਨਾਲੋਂ ਬੁੱਢੇ ਲੋਕ ਪੈਨਸ਼ਨ ਲੈ ਰਹੇ ਹਨ।84 ਸਾਲਾ ਬਜ਼ੁਰਗ ਰਾਜਕੁਮਾਰੀ ਦੇਵੀ ਦੀ ਪੈਨਸ਼ਨ ਵੀ ਪਿਛਲੇ ਅਕਤੂਬਰ ਰੋਕ ਦਿੱਤੀ ਸੀ ਕਿਉਂਕਿ ਉਸ ਨੇ ਆਪਣੇ ਬੈਂਕ ਖਾਤੇ ਨੂੰ ਆਧਾਰ ਨਾਲ ਨਹੀਂ ਜੋੜਿਆ ਸੀ।