
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕਤਲ ਦੀ ਕੋਸ਼ਿਸ਼,ਫਿਰੌਤੀ, ਅਪਰਾਧਿਕ ਸਾਜਿਸ਼ ਤੇ ਹੱਥਿਆਰਾਂ ਦੀ ਗੈਰ ਕਾਨੂੰਨੀ ਵਰਤੋਂ ਸਮੇਤ ਕਈ ਗੰਭੀਰ ਮਾਮਲਿਆਂ ਵਿਚ ਭਾਰਤ ਨੂੰ ਲੋੜੀਂਦੇ ਇਕ ਸ਼ੱਕੀ ਭਾਰਤੀ ਨੂੰ ਕੈਲੀਫੋਰਨੀਆ ਪੁਲਿਸ ਦੁਆਰਾ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਗ੍ਰਿਫਤਾਰ ਵਿਅਕਤੀ ਦੀ ਪਛਾਣ ਲਖਵਿੰਦਰ ਕੁਮਾਰ ਵਜੋਂ ਹੋਈ ਹੈ। ਅਧਿਕਾਰੀਆਂ ਨੇ ਅਜੇ ਇਸ ਸਬੰਧ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ। ਅਧਿਕਾਰੀਆਂ ਅਨੁਸਾਰ ਇਹ ਗ੍ਰਿਫਤਾਰੀ ਐਫ ਬੀ ਆਈ ਸੈਕਰਾਮੈਂਟੋ ਫੀਲਡ ਦਫਤਰ, ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨ ਸਨ ਫਰਾਂਸਿਸਕੋ ਤੇ ਇਨਫੋਰਸਮੈਂਟ ਐਂਡ ਰਿਮੋਵਲ ਆਪਰੇਸ਼ਨਜ਼ ਸਨ ਫਰਾਂਸਿਸਕੋ ਦੁਆਰਾ ਕੀਤੀਆਂ ਗਈਆਂ ਸਾਂਝੀਆਂ ਕੋਸ਼ਿਸ਼ਾਂ ਦਾ ਸਿੱਟਾ ਹੈ। ਲਖਵਿੰਦਰ ਕੁਮਾਰ ਨੂੰ ਛੇਤੀ ਹੀ ਭਾਰਤ ਦੇ ਹਵਾਲ ਕਰ ਦੇਣ ਦੀ ਸੰਭਾਵਨਾ ਹੈ।