ਚੰਡੀਗੜ੍ਹ: ਭਾਰਤ ਵਿੱਚ ਫੇਲਿਆ ਚਿਕਨਗੁਨੀਆ ਬੁਖ਼ਾਰ ਭਿਆਨਕ ਪਰ ਗੈਰ-ਘਾਤਕ, ਵਾਇਰਲ ਬਿਮਾਰੀ ਹੈ। ਇਹ ਬਿਮਾਰੀ ਸੰਕ੍ਰਮਿਤ ਮਾਦਾ ਏਡੀਜ਼ ਏਜੀਪਟੀ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਏਡੀਜ਼ ਏਜੀਪਟੀ ਮੱਛਰ ਜਿੱਥੇ ਸਾਫ਼ ਪਾਣੀ ਵਿੱਚ ਇਕੱਠਾ ਹੁੰਦਾ ਹੈ, ਉੱਥੇ ਬ੍ਰੀਡ ਕਰਦਾ ਹੈ। ਪਾਣੀ ਦੇ ਕਨਟੇਨਰ, ਟੈਂਕ, ਬੇਕਾਰ ਹੋ ਚੁੱਕੀ ਸਮੱਗਰੀ, ਬਾਲਟੀ, ਭਾਂਡੇ, ਟਾਇਰ ਤੇ ਫੁੱਲਦਾਨ ਆਦਿ ਮੱਛਰਾਂ ਦੇ ਪ੍ਰਮੁੱਖ ਪ੍ਰਜਨਨ ਸਥਾਨ ਹਨ।ਲੱਛਣ: ਇਸ ਵਿਚ ਅਚਾਨਕ ਬੁਖ਼ਾਰ ਸ਼ੁਰੂ ਹੋ ਜਾਂਦਾ ਹੈ, ਠੰਢ ਲੱਗਣ ਦੇ ਨਾਲ ਜੋੜਾਂ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਵਿੱਚ ਲੱਛਣ ਸ਼ਾਮਲ ਹਨ:
1. ਮਾਸਪੇਸ਼ੀਆਂ ਦਾ ਦਰਦ
2. ਥਕਾਵਟ ਤੇ ਮਤਲੀ
3. ਸਿਰ ਦਰਦ
4. ਰੈਸ਼
5. ਜੋੜਾਂ ਵਿੱਚ ਬਹੁਤ ਹੀ ਨਿਤਾਣਾ ਜਿਹਾ ਦਰਦ ਹੁੰਦਾ ਹੈ ਪਰ ਅਕਸਰ ਇਹ ਦਰਦ ਕੁਝ ਦਿਨਾਂ ਤੇ ਹਫ਼ਤਿਆਂ ਵਿੱਚ ਠੀਕ ਹੋ ਜਾਂਦਾ ਹੈ।
ਬਚਾਅ:- ਚਿਕਨਗੁਨੀਆ ਦੇ ਵਾਇਰਸ ਦੇ ਇਲਾਜ ਲਈ ਨਾ ਤਾਂ ਕੋਈ ਟੀਕਾ ਤੇ ਨਾ ਹੀ ਕੋਈ ਦਵਾਈ ਹੈ। ਮੱਛਰਾਂ ਦੇ ਕੱਟਣ ਤੋਂ ਬਚਣਾ ਹੀ ਸਭ ਤੋਂ ਵੱਡੀ ਰੋਕਥਾਮ ਹੈ। ਮੱਛਰਾਂ ਦੇ ਪ੍ਰਜਨਨ ਸਥਾਨ ਨੂੰ ਖ਼ਤਮ ਕਰਨਾ ਇਸ ਦੀ ਰੋਕਥਾਮ ਦੀ ਇੱਕ ਹੋਰ ਕੁੰਜੀ ਹੈ।
1. ਮੱਛਰਾਂ ਕਾਰਨ ਪ੍ਰਸਾਰਿਤ ਹੋਣ ਵਾਲੇ ਰੋਗ ਜਿਵੇਂ ਡੇਂਗੂ ਇਨ੍ਹਾਂ ਸਭ ਦੀ ਰੋਕਥਾਮ ਇੱਕ ਸਮਾਨ ਹੈ:
2. ਆਪਣੀ ਚਮੜੀ ‘ਤੇ ਮੱਛਰ ਮਾਰਨ ਵਾਲੀ ਕਰੀਮ ਜਿਸ ਵਿੱਚ ਡੀ.ਈ.ਈ.ਟੀ, ਪਿਕਾਰਡੀਨ, ਓਈਲ ਆਫ਼ ਲੇਮਨ ਐਕੂਪਲਾਇਟਸ ਦਾ ਪ੍ਰਯੋਗ ਕਰੋ। ਹਮੇਸ਼ਾ ਪੈਕਟ ‘ਤੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
3. ਲੱਤਾਂ ਬਾਹਵਾਂ ਨੂੰ ਢੱਕ ਕੇ ਰੱਖੋ (ਕੱਪੜਿਆਂ ਵਿੱਚ ਪ੍ਰੇਮਰਥਿੰਨ ਜਾਂ ਕਿਸੇ ਹੋਰ ਕਰੀਮ ਦਾ ਪ੍ਰਯੋਗ ਕਰੋ)
4. ਮੱਛਰਾਂ ਨੂੰ ਬਾਹਰ ਰੱਖਣ ਲਈ ਦਰਵਾਜ਼ੇ ਤੇ ਖਿੜਕੀਆਂ ਨੂੰ ਸੁਰੱਖਿਅਤ ਰੂਪ ਵਿੱਚ ਸਕਰੀਨ ਕਰਵਾਓ।
5. ਇਸ ਤੋਂ ਇਲਾਵਾ ਚਿਕਨਗੁਨੀਆ ਬੁਖ਼ਾਰ ਨਾਲ ਸੰਕ੍ਰਮਿਤ ਵਿਅਕਤੀ ਨੂੰ ਸੰਕ੍ਰਮਣ ਦੇ ਪ੍ਰਸਾਰ ਤੋਂ ਬਚਣ ਲਈ ਮੱਛਰ ਕੱਟਣ ਦੇ ਜੋਖ਼ਮ ਤੋਂ ਬਚਣਾ ਚਾਹੀਦਾ ਹੈ। ਮੱਛਰ ਕੱਟਣ ਤੋਂ ਬਚਣ ਲਈ ਬਾਹਰ ਬਾਹਰ ਜਾਉਣ ਵੇਲੇ ਮੱਛਰਾਂ ਨੂੰ ਦੂਰ/ਮਾਰਨ ਵਾਲੀ ਕਰੀਮ ਦਾ ਪ੍ਰਯੋਗ ਕਰੋ ਜਾਂ ਅੰਦਰ ਰਹਿਣ ਵੇਲੇ ਸਕਰੀਨ ਜਾਂ ਜਾਲੀ ਦਾ ਪ੍ਰਯੋਗ ਕਰੋ।