ਸੁਖਦੇਵ ਗਰਗ, ਜਗਰਾਓਂ : ‘ਮੇਰੀ ਮਿੱਟੀ ਮੇਰਾ ਦੇਸ਼’ ਤਹਿਤ ਸੋਮਵਾਰ ਨੂੰ ਲੁਧਿਆਣਾ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ‘ਚ ਭਾਜਪਾ ਜਗਰਾਓਂ ਜ਼ਿਲੇ੍ਹ ਦੇ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਡਾ. ਰਾਜਿੰਦਰ ਸ਼ਰਮਾ ਨੇ ਦੱਸਿਆ ਦਿੱਲੀ ਵਿਖੇ ਸ਼ਹੀਦਾਂ ਦੀ ਯਾਦ ਵਿਚ ਬਣਨ ਜਾ ਰਹੀ ‘ਅੰਮਿ੍ਤ ਵਾਟਿਕਾ’ ਲਈ ਦੇਸ਼ ਲਈ ਸ਼ਹੀਦੀਆਂ ਪ੍ਰਰਾਪਤੀ ਕਰਨ ਵਾਲੇ ਸ਼ਹੀਦਾਂ ਦੇ ਘਰਾਂ ਚੋਂ ਮਿੱਟੀ ਇਕੱਠੀ ਕਰ ਕੇ ਪਹਿਲਾਂ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ ‘ਤੇ ਇਕੱਠੀ ਕਰਨ ਉਪਰੰਤ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਕਮੇਟੀ ਨੂੰ ਸੌਂਪੀ ਗਈ ਜਿੱਥੋਂ ਇਕੱਠੀ ਕੀਤੀ ਪਵਿੱਤਰ ਮਿੱਟੀ ਨੂੰ ਭਾਜਪਾ ਵਰਕਰ ਬੈਂਡ ਵਾਜਿਆਂ ਨਾਲ ਦਿੱਲੀ ਲਈ ਰਵਾਨਾ ਹੋਏ।
ਉਨ੍ਹਾਂ ਦੱਸਿਆ ਸੂਬੇ ਭਰ ਚੋਂ ਦਿੱਲੀ ਗਏ ਭਾਜਪਾ ਵਰਕਰਾਂ ਵਿਚ ਮੰਡਲ ਪ੍ਰਧਾਨ ਟੋਨੀ ਵਰਮਾ, ਮੋਰਚੇ ਦਾ ਜ਼ਿਲਾ ਪ੍ਰਧਾਨ ਜਗਜੀਵਨ ਸਿੰਘ ਗਰੀਬ, ਰਾਏਕੋਟ ਮੰਡਲ ਪ੍ਰਧਾਨ ਮਹੰਤ ਰਾਜਪਾਲ ਦਾਸ, ਸਨਮਾਨ ਸਿੰਘ ਅਜ਼ਾਦ ਲਿੱਤਰ, ਜਸਵੀਰ ਸਿੰਘ ਟੂਸੇ, ਲਾਲ ਸਿੰਘ ਬੁਰਜ ਲਿੱਟਾਂ ਵੀ ਸ਼ਾਮਲ ਹਨ। ਇਸ ਮੌਕੇ ਵਿਧਾਨ ਸਭਾ ਜਗਰਾਓਂ ਹਲਕੇ ਦੇ ਇੰਚਾਰਜ ਕੁੰਵਰ ਨਰਿੰਦਰ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਸੰਜੀਵ ਢੰਡ, ਜ਼ਿਲ੍ਹਾ ਮੀਤ ਪ੍ਰਧਾਨ ਭੁਪਿੰਦਰ ਸਿੰਘ, ਅੰਬੂ ਰਾਮ ਮਸ਼ਾਲ ਆਦਿ ਹਾਜ਼ਰ ਸਨ।


