ਮੁੰਬਈ,: ਅਦਾਕਾਰਾ ਈਸ਼ਾ ਗੁਪਤਾ ਅਪਣੀ ਆਉਣ ਵਾਲੀ ਫ਼ਿਲਮ ‘ਆਂਖੇ 2’ ਵਿਚ ਪਹਿਲੀ ਵਾਰ ਮਹਾਨਾਇਕ ਅਮਿਤਾਭ ਬੱਚਨ ਨਾਲ ਕੰਮ ਕਰਨ ਜਾ ਰਹੀ ਹੈ ਅਤੇ ਇਸ ਨੂੰ ਲੈ ਕੇ ਉਹ ਬਹੁਤ ਹੀ ਉਤਸ਼ਾਹਤ ਹੈ। ਅਦਾਕਾਰਾ ਇਲੀਆਨਾ ਡੀ’ਕਰੂਜ਼ ਵਲੋਂ ‘ਆਂਖੇ 2’ ਵਿਚ ਕੰਮ ਕਰਨ ਤੋਂ ਮਨ੍ਹਾਂ ਕਰਨ ‘ਤੇ ਨਿਰਮਾਤਾਵਾਂ ਨੇ ਇਸ ਭੂਮਿਕਾ ਨੂੰ ਨਿਭਾਉਣ ਲਈ ਈਸ਼ਾ ਨੂੰ ਕਿਹਾ ਸੀ ਅਤੇ ਉਹ ਇਸ ਫ਼ਿਲਮ ਵਿਚ ਬਿਗ ਬੀ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਤ ਹੈ।ਈਸ਼ਾ ਨੇ ਕਿਹਾ, ”ਅਮਿਤਾਭ ਬੱਚਨ ਨਾਲ ਕੰਮ ਕਰਨ ਦੀ ਮੇਰੀ ਇੱਛਾ ਸੀ। ਵਿਸ਼ੇਸ਼ ਤੌਰ ‘ਤੇ ‘ਪਿੰਕ’ ਵੇਖਣ ਬਾਅਦ ਮੈਂ ਕਿਸੇ ਫ਼ਿਲਮ ਵਿਚ ਉਨ੍ਹਾਂ ਨਾਲ ਛੋਟੀ ਜਿਹੀ ਭੂਮਿਕਾ ਵੀ ਕਰਨ ਲਈ ਤਿਆਰ ਸੀ।” ਫ਼ਿਲਮ ‘ਜੰਨਤ 2’ ਦੀ ਅਦਾਕਾਰਾ ਨੇ ਕਿਹਾ ਕਿ ਜਦੋਂ ਨਿਰਮਾਤਾ ਗੌਰਾਂਗ ਦੋਸ਼ੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਤੁਰਤ ਹੀ ਫ਼ਿਲਮ ਲਈ ਹਾਂ ਕਰ ਦਿਤੀ ਸੀ।
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.