ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਹੜੇ ਗੋਤਰ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਸਤਿਕਾਰ ਨਾਲ ਦੀਵਾਲੀ ਵਾਲੇ ਦਿਨ ਮਿਤੀ 12 ਨਵੰਬਰ ਦਿਨ ਐਤਵਾਰ ਮਨਾਇਆ ਜਾ ਰਿਹਾ ਹੈ। ਸਾਬਕਾ ਕੌਂਸਲਰ ਗੁਰਦੀਪ ਸਿੰਘ ਕਾਲਾ ਨੇ ਦੱਸਿਆ ਸਵੇਰੇ 9 ਵਜੇ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਣਗੇ ਤੇ ਪਾਠ ਦੇ ਭੋਗ ਉਪਰੰਤ ਰਾਗੀ ਢਾਡੀ ਜਥੇ ਸੰਗਤ ਨੂੰ ਨਿਹਾਲ ਕਰਨਗੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।