ਬਹੁਚਰਚਿਤ ਫ਼ਿਲਮ ਬਾਹੂਬਲੀ ‘ਚ ਕੰਮ ਕਰ ਚੁੱਕੀ ਅਦਾਕਾਰ ਸਕਾਰਲੈੱਟ ਵਿਲਸਨ ਨਾਲ ਇਥੇ ਚੱਲ ਰਹੀ ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਕ ਸਹਾਇਕ ਅਦਾਕਾਰ ਨੇ ਛੇੜਖਾਨੀ ਕਰ ਦਿੱਤੀ, ਜਿਸ ਨੂੰ ਉਸ ਦੀ ਇਸ ਹਰਕਤ ‘ਤੇ ਵਿਲਸਨ ਨੇ ਚਪੇੜ ਜੜ ਦਿੱਤੀ। ਪ੍ਰਾਪਤ ਸੂਚਨਾ ਅਨੁਸਾਰ ਇਹ ਘਟਨਾ ਫ਼ਿਲਮ ‘ਹੰਸਾ-ਇਕ ਸੰਜੋਗ’ ਦੇ ਸੈੱਟ ‘ਤੇ ਵਾਪਰੀ । ਸੂਤਰਾਂ ਮੁਤਾਬਿਕ ਸਕਾਰਲੈੱਟ ਇਸ ਫ਼ਿਲਮ ‘ਚ ਇਕ ਆਈਟਮ ਨੰਬਰ ਦੀ ਸ਼ੂਟਿੰਗ ਕਰ ਰਹੀ ਸੀ । ਜਾਣਕਾਰੀ ਅਨੁਸਾਰ ਫ਼ਿਲਮ ‘ਚ ਕੰਮ ਰਹੇ ਉਮਰਕਾਂਤ ਰਾਏ ਨਾਂਅ ਦੇ ਇਕ ਅਦਾਕਾਰ ਨੇ ਸਕਾਰਲੈੱਟ ਨੂੰ ਕਈ ਵਾਰ ਗਲਤ ਇਸ਼ਾਰੇ ਕੀਤੇ ਅਤੇ ਗਲਤ ਤਰੀਕੇ ਨਾਲ ਉਸ ਦੇ ਵਾਲਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਗੁੱਸੇ ‘ਚ ਆਈ ਸਕਾਰਲੈੱਟ ਵਿਲਸਨ ਨੇ ਆਪਾ ਗਵਾਉਂਦਿਆਂ ਉਮਰਕਾਂਤ ਦੇ ਚਪੇੜ ਮਾਰ ਦਿੱਤੀ ਅਤੇ ਫਿਰ ਸ਼ੂਟਿੰਗ ਛੱਡ ਕੇ ਸੈੱਟ ਤੋਂ ਵੀ ਬਾਹਰ ਚਲੀ ਗਈ। ਹਾਲਾਂਕਿ ਇਸ ਬਾਰੇ ਅਜੇ ਤੱਕ ਪੁਲਿਸ ਨੂੰ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਇਸੇ ਦੌਰਾਨ ਫ਼ਿਲਮ ਦੇ ਨਿਰਮਾਤਾ ਸੁਰੇਸ਼ ਵਰਮਾ ਨੇ ਦੱਸਿਆ ਕਿ ਫ਼ਿਲਮ ਫੈਡਰੇਸ਼ਨ ‘ਚ ਉਮਰਕਾਂਤ ਦੀ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਜੇਕਰ ਉਸ ਨੇ ਮੁਆਫ਼ੀ ਨਾ ਮੰਗੀ ਤਾਂ ਉਸ ਨੂੰ ਫ਼ਿਲਮ ‘ਚੋਂ ਬਾਹਰ ਕਰ ਦਿੱਤਾ ਜਾਵੇਗਾ।

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.