ਟਰਾਂਟੋ:- ਬਰੈਂਪਟਨ ਵਿੱਚ ਬੀਤੇ ਹਫ਼ਤੇ ਟਰੱਕ ਡਰਾਈਵਰ ਮਨਿੰਦਰ ਸੰਧੂ ਦੇ ਹੋਏ ਕਤਲ ਦੇ ਮਾਮਲੇ ਵਿੱਚ ਹੁਣ ਪੁਲੀਸ ਨੂੰ ਇਕ ਪੰਜਾਬੀ ਦੀ ਭਾਲ ਹੈ। 31 ਸਾਲਾ ਮਨਿੰਦਰ ਦੀ ਲਾਸ਼ ਇਕ ਟਰੱਕ ਯਾਰਡ ਵਿੱਚ ਮਿਲੀ ਸੀ। ਪੁਲੀਸ ਮੁਤਾਬਕ ਮਨਿੰਦਰ ਨੂੰ ਸ਼ੁੱਕਰਵਾਰ ਆਥਣੇ ਗੋਲੀਆਂ ਮਾਰੀਆਂ ਗਈਆਂ। ਪੁਲੀਸ ਨੇ ਸ਼ਨਿਚਰਵਾਰ ਸਵੇਰੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਸੀ। ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਵੱਡੀ ਪੱਧਰ ‘ਤੇ ਜਾਂਚ ਬਾਅਦ ਇਸ ਮਾਮਲੇ ਵਿੱਚ ਪੁਲੀਸ ਨੇ ਬਰੈਂਪਟਨ ਦੇ ਹੀ 34 ਸਾਲਾ ਪਰਦੀਪ ਚੌਹਾਨ ਨੂੰ ਦੂਜੇ ਦਰਜੇ ਦੇ ਕਤਲ ਵਿੱਚ ਨਾਮਜ਼ਦ ਕੀਤਾ ਹੈ। ਅੱਜ ਕਾਤਲ ਦੀਆਂ ਤਸਵੀਰਾਂ ਜਨਤਕ ਕਰਦਿਆਂ ਪੁਲੀਸ ਨੇ ਵਾਰੰਟ ਜਾਰੀ ਕੀਤੇ ਹਨ। ਪੁਲੀਸ ਮੁਤਾਬਕ ਪਰਦੀਪ ਵੀ ਮਨਿੰਦਰ ਨਾਲ ਟਰੱਕਿੰਗ ਕੰਪਨੀ ‘ਬੀਟੀਆਈ’ ਨਾਲ ਕੰਮ ਕਰਦਾ ਸੀ ਪਰ ਸ਼ੁੱਕਰਵਾਰ ਨੂੰ ਉਸ ਦੇ ਗੁੰਮ ਹੋਣ ਦੀ ਰਿਪੋਰਟ ਲਿਖਵਾਈ ਗਈ। ਪੁਲੀਸ ਨੇ ਮੁਲਜ਼ਮ ਨੂੰ ਲੱਭਣ ਵਿੱਚ ਲੋਕਾਂ ਤੋਂ ਮਦਦ ਮੰਗੀ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


