ਨਿਊਯਾਰਕ:- ਜਾਅਲੀ ਖਾਤਿਆਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਸੋਸ਼ਲ ਮੀਡੀਆ ਮੰਚ ਐਕਸ ਤਂੋ (ਪਹਿਲਾਂ ਟਵਿੱਟਰ) ਹੁਣ ਨਵੇਂ ਯੂਜ਼ਰਸ ਤੋਂ ਕੁੱਝ ਵੀ ਸ਼ੇਅਰ ਕਰਨ, ਪੋਸਟ ਲਾਈਕ ਕਰਨ, ਬੁੱਕਮਾਰਕ ਕਰਨ ਅਤੇ ਪੋਸਟ ਦਾ ਜਵਾਬ ਦੇਣ ਦੇ ਬਦਲ ਦੀ ਵਰਤੋਂ ਕਰਨ ਲਈ ਮਾਮੂਲੀ ਫੀਸ ਲਵੇਗਾ। ਪ੍ਰਯੋਗਕਰਤਾ ਹੁਣ ਮੁਫਤ ਚ ਸਿਰਫ਼ ਮੰਚ ਦੀ ਵਰਤੋਂ ਕਰ ਸਕਣਗੇ ਜਾਂ ਇਸ ‘ਤੇ ਕਿਸੇ ਹੋਰ ਖਾਤੇ ਨੂੰ ਫਾਲੋੋ ਕਰ ਸਕਦੇ ਹਨ। । ਕੰਪਨੀ ਨੇ ਕਿਹਾ, ਇਸ ਦਾ ਉਦੇਸ਼ ਅਣਚਾਹੇ ਈ-ਮੇਲ (ਸਪੈਮ) ਨੂੰ ਘਟਾਉਣਾ ਅਤੇ ਹਰ ਕਿਸੇ ਨੂੰ ਬਿਹਤਰ ਅਨੁਭਵ ਦੇਣਾ ਹੈ।ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੈ ਕਿ ਨਵੇਂ ਨਿਯਮ ਚੋਣਵੇਂ ਸਥਾਨਾਂ ਤੇ ਲਾਗੂ ਹੋਣਗੇ ਜਾਂ ਵਿਸ਼ਵ ਭਰ ‘ਚ।
ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ
ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ