Ad-Time-For-Vacation.png

ਪੰਜਾਬ ‘ਚ ਡੇਂਗੂ ਦਾ ਕਹਿਰ, 8700 ਮਰੀਜ਼, 28 ਮੌਤਾਂ

ਚੰਡੀਗੜ (ਮੇਜਰ ਸਿੰਘ) ਮੌਸਮ ਬਦਲਣ ਨਾਲ ਪੰਜਾਬ ਵਿੱਚ ਡੇਂਗੂ ਨੇ ਵੱਡੇ ਪੱਧਰ ਉੱਤੇ ਦਸਕ ਦੇ ਦਿੱਤੀ ਹੈ। ਪੰਜਾਬ ਅੰਦਰ ਡੇਂਗੂ ਬੁਖ਼ਾਰ ਦੇ 8700 ਕੇਸ ਦਰਜ ਕੀਤੇ ਹਨ। ਇੰਨਾ ਹੀ ਨਹੀਂ ਡੇਂਗੂ ਨਾਲ 28 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਰੋਜ਼ਾਨਾ ਸੈਂਕੜੇ ਕੇਸ ਸਾਹਮਣੇ ਆਉਣ ਨਾਲ ਸੂਬੇ ਮਰੀਜ਼ਾਂ ਤੇ ਮੌਤਾਂ ਦੇ ਅੰਕੜੇ ਹੋਰ ਵੀ ਵਧਣ ਦਾ ਖਦਸ਼ਾ ਹੈ। ਇਸ ਸਾਲ ਮੁਹਾਲੀ ‘ਚ ਡੇਂਗੂ ਦੇ 1633 ਕੇਸ ਸਾਹਮਣੇ ਆਏ ਹਨ ਜਦਕਿ ਪਟਿਆਲਾ ਤੇ ਹੁਸ਼ਿਆਰਪੁਰ ਕ੍ਰਮਵਾਰ 1213 ਤੇ 1109 ਕੇਸਾਂ ਨਾਲ ਇਸ ਤੋਂ ਬਾਅਦ ਆਉਂਦੇ ਹਨ।ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਲ 28 ਮਰੀਜ਼ਾਂ ਦੀ ਇਸ ਬੀਮਾਰੀ ਨਾਲ ਮਰਨ ਦਾ ਖ਼ਦਸ਼ਾ ਹੈ।ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕਰੀਬ 25,000 ਘਰਾਂ ਤੋਂ ਡੇਂਗੂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਭਾਗ ਨੇ ਪੰਜਾਬ ਅੰਦਰ 10 ਲੱਖ ਤੋਂ ਵਧ ਘਰਾਂ ਦੀ ਜਾਂਚ ਵੀ ਕੀਤੀ ਹੈ ਤਾਂ ਜੋ ਮੱਛਰ ਦੀ ਪਛਾਣ ਹੋ ਸਕੇ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਹਾਲਾਤ ਨਾਲ ਨਿਪਟਣ ਨੂੰ ਟੈਸਟ ਦੀਆਂ ਸੁਵਿਧਾਵਾਂ ਤੇ ਦਵਾਈਆਂ ਦੀ ਕੋਈ ਘਾਟ ਨਹੀਂ ਜਦਕਿ ਮੱਛਰਾਂ ਦੇ ਵਧਣ ਕਾਰਨ ਬੀਮਾਰੀ ਦਾ ਲਗਾਤਾਰ ਵਧਣਾ ਜਾਰੀ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਪੰਜਾਬ ਅੰਦਰ ਡੇਂਗੂ ਦੇ 10439 ਕੇਸ ਸਾਹਮਣੇ ਆਏ ਸਨ ਤੇ 15 ਲੋਕਾਂ ਦੀ ਮੌਤ ਹੋ ਗਈ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.