Skip to content
Friday, October 23, 2026 6°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਪੰਜਾਬੀ ਖਿਡਾਰੀ ਪ੍ਰਿੰਸਪਾਲ ਨੇ ਗੱਢੇ ਅਮਰੀਕਾ ‘ਚ ਝੰਡੇ

By Admin Published 1 min read

ਪੰਜਾਬ ਦੇ ਇੱਕ ਹੋਰ ਨੌਜਵਾਨ ਨੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਦੱਸ ਦਈਏ ਕਿ ਪ੍ਰਿੰਸਪਾਲ ਗੁਰਦਾਸਪੁਰ ਦੇ ਪਿੰਡ ਕਾਦੀਆਂ ਗੁੱਜਰਾਂ ਦੇ ਵਸਨੀਕ ਹਨ ਜਿਸ ਨੂੰ ਐਨਬੀਏ ਜੀ ਲੀਗ ਲਈ ਚੁਣਿਆ ਗਿਆ ਹੈ।

ਨਵੀਂ ਦਿੱਲੀ: ਬਾਸਕਿਟਬਾਲ ਅਕੈਡਮੀ (ਐਲਬੀਏ) ਨੇ ਪ੍ਰਿੰਸਪਾਲ ਸਿੰਘ ਨੂੰ ਐਨਬੀਏ (ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ) ਜੀ ਲੀਗ ਲਈ ਚੁਣਿਆ ਗਿਆ ਹੈ। ਇਸ ਵਿੱਚ ਪ੍ਰਿੰਸੀਪਲ ਅਗਲੇ ਸੈਸ਼ਨ ਵਿੱਚ ਦੇਸ਼–ਵਿਦੇਸ਼ ਦੇ ਸਰਬੋਤਮ ਖਿਡਾਰੀਆਂ ਨਾਲ ਅਮਰੀਕਾ ਸਥਿਤ ਐਨਬੀਏ ਵਿੱਚ ਖੇਡਦੇ ਹੋਏ ਨਜ਼ਰ ਆਉਣਗੇ। ਪ੍ਰਿੰਸਪਾਲ ਐਲਬੀਏ ਵਿੱਚੋਂ ਚੌਥੇ ਖਿਡਾਰੀ ਹਨ ਜਿਨ੍ਹਾਂ ਨੂੰ ਇਸ ਲੀਗ ਲਈ ਚੁਣਿਆ ਗਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਤਨਾਮ ਸਿੰਘ ਭੰਵਰਾ, ਪਾਲਪ੍ਰੀਤ ਸਿੰਘ ਬਰਾੜ, ਅਮਯੋਤ ਸਿੰਘ ਨੂੰ ਚੁਣਿਆ ਗਿਆ ਹੈ। ਪ੍ਰਿੰਸਪਾਲ ਨੇ ਬਾਸਕਟਬਾਲ ਵਿੱਦਆਊਟ ਬਾਰਡਰ ਏਸ਼ੀਆ, ਬੀਡਬਲਯੂਬੀ ਗਲੋਬਲ, ਐਨਬੀਏ ਗਲੋਬਰ ਕੈਂਪ, ਅੰਡਰ-16 ਫੀਬਾ ਏਸ਼ੀਆ ਟੂਰਨਾਮੈਂਟ, ਥਾਈਲੈਂਡ ਵਿੱਚ ਹੋਈ ਅੰਡਰ-18 ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ। ਪ੍ਰਿੰਸਪਾਲ ਗੁਰਦਾਸਪੁਰ ਦੇ ਪਿੰਡ ਕਾਦੀਆਂ ਗੁੱਜਰਾਂ ਦੇ ਵਸਨੀਕ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp