ਨਵੀਂ ਦਿੱਲੀ:-ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਸ ਮੀਡੀਆ ਰਿਪੋਰਟ ਬਾਰੇ ਜਵਾਬ ਮੰਗਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਭਾਜਪਾ ਦੇ 2014 ਵਿੱਚ ਸੱਤਾ ਵਿੱਚ ਆਉਣ ਮਗਰੋਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਦੀ ਕੰਪਨੀ ਦੇ ਕਾਰੋਬਾਰ ਵਿੱਚ ਬੇਤਹਾਸ਼ਾ ਵਾਧਾ ਹੋਇਆ। ਰਾਹੁਲ ਨੇ ਟਵਿੱਟਰ ਉਤੇ ਕਿਹਾ, ”ਮੋਦੀਜੀ….ਕੀ ਤੁਸੀਂ ਚੌਕੀਦਾਰ ਵਜੋਂ ਕੰਮ ਕਰ ਰਹੇ ਹੋ ਜਾਂ ਤੁਸੀਂ ਇਸ ਵਿੱਚ ਹਿੱਸੇਦਾਰ ਸੀ? ਕਿਰਪਾ ਕਰ ਕੇ ਕੁੱਝ ਤਾਂ ਦੱਸੋ।” ਭਾਜਪਾ ਉਤੇ ਇਕ ਹੋਰ ਹੱਲੇ ਵਿੱਚ ਕਾਂਗਰਸ ਆਗੂ ਨੇ ਕੱਲ੍ਹ ਕਿਹਾ ਸੀ ਕਿ ”ਸਾਨੂੰ ਆਖ਼ਰਕਾਰ ਨੋਟਬੰਦੀ ਦਾ ਇਕੋ ਇਕ ਲਾਭਪਾਤਰੀ ਲੱਭ ਗਿਆ ਹੈ। ਇਹ ਨੋਟਬੰਦੀ ਦਾ ਸ਼ਾਹ-ਇਨ-ਸ਼ਾਹ (ਸ਼ਹਿਨਸ਼ਾਹ) ਹੈ। ਜੈ ਅਮਿਤ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


