Ad-Time-For-Vacation.png

ਨਵਾਂ ਦੌਰ – ਨਵੀਂ ਦਿਸ਼ਾ: ਮੇਅਰ ਨੇ ਸਰੀ 2050 ਵਿਕਾਸ ਰਣਨੀਤੀ ਜ਼ਰੀਏ ਸ਼ਹਿਰ ਨੂੰ ਸਿਹਤਮੰਦ, ਆਧੁਨਿਕ ਅਤੇ

ਨਵੀਨਤਮ ਭਵਿੱਖ ਵੱਲ ਲੈ ਜਾਣ ਦਾ ਐਲਾਨ ਕੀਤਾ

ਸਰੀ, ਬੀਸੀ – ਅੱਜ, ਮੇਅਰ ਬਰੈਂਡਾ ਲੌਕ ਨੇ ਆਪਣਾ 2025 ਸਟੇਟ ਆਫ਼ ਦਿ ਸਿਟੀ ਭਾਸ਼ਣ ਦਿੱਤਾ, ਜਿਸ ਵਿੱਚ ਸਰੀ ਦੇ ਤੇਜ਼ੀ ਨਾਲ ਹੋ ਰਹੇ ਸ਼ਾਨਦਾਰ ਵਿਕਾਸ ਦੇ ਨਾਲ-ਨਾਲ ਸ਼ਹਿਰ ਦੀਆਂ ਅਭਿਲਾਸ਼ੀ ਯੋਜਨਾਵਾਂ ਅਤੇ ਇੱਕ ਉਤੇਜਿਤ, ਸਮਾਵੇਸ਼ੀ ਭਾਈਚਾਰੇ ਦੇ ਨਿਰਮਾਣ ਲਈ ਆਪਣੀ ਅਟੱਲ ਵਚਨਬੱਧਤਾ ਨੂੰ ਉਜਾਗਰ ਕੀਤਾ ਗਿਆ। ਸਰੀ, ਬੀ.ਸੀ. ਦਾ ਪਹਿਲਾ ਸ਼ਹਿਰ ਬਣਨ ਦੇ ਰਾਹ ‘ਤੇ ਹੈ, ਜਿਸ ਦੀ ਆਬਾਦੀ ਛੇਤੀ ਹੀ ਇੱਕ ਮਿਲੀਅਨ ਢੁੱਕ ਨੂੰ ਜਾਵੇਗੀ ਦੇ ਤੌਰ ‘ਤੇ ਮੇਅਰ ਨੇ ਸ਼ਹਿਰ ਦੇ ਖੇਤਰੀ ਆਗੂ ਵਜੋਂ ਵਿਕਾਸ ਦਾ ਜਸ਼ਨ ਮਨਾਇਆ ਅਤੇ ਵੱਡੀਆਂ ਪਹਿਲਕਦਮੀਆਂ ਦਾ ਖ਼ੁਲਾਸਾ ਕਰਦੇ, ਸਰੀ ਦੇ ਭਵਿੱਖ ਲਈ ਦਲੇਰਾਨਾ ਕਦਮਾਂ ਦੀ ਰੂਪਰੇਖਾ ਤਿਆਰ ਕੀਤੀ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਦਾ ਭਵਿੱਖ ਸੁਨਹਿਰਾ ਹੈ, ਜੋ ਨਵੇਂ ਵਿਚਾਰਾਂ ਅਤੇ ਨਿਰੰਤਰ ਤਰੱਕੀ ਨਾਲ ਪ੍ਰੇਰਿਤ ਹੈ”। “ਅਸੀਂ ਆਪਣੀ ਭਾਈਚਾਰਕ ਲਚਕਦਾਰ ਭਾਵਨਾ ਦੇ ਆਧਾਰ ‘ਤੇ, ਸਰੀ 2050’ ਰਣਨੀਤੀ ਅੱਗੇ ਵਧਾ ਰਹੇ ਹਾਂ, ਸਿਹਤ ਸੇਵਾਵਾਂ ਵਿੱਚ ਨਵੀਨਤਾ ਦੇ ਆਗੂ ਬਣ ਰਹੇ ਹਾਂ, ਅਤੇ ਸਿਟੀ ਸੈਂਟਰ ਵਿੱਚ 10,000 ਸੀਟਾਂ ਵਾਲੇ ਅਰੀਨਾ ਵਰਗੀਆਂ ਵਿਸ਼ਵ ਪੱਧਰੀ ਸਹੂਲਤਾਂ ਵਿੱਚ ਨਿਵੇਸ਼ ਕਰ ਰਹੇ ਹਾਂ। ਜਿਵੇਂ ਕਿ ਸਾਡਾ ਸ਼ਹਿਰ ਇੱਕ ਨਵੇਂ ਯੁੱਗ ਵਿੱਚ ਦਾਖਲ ਹੋ ਰਿਹਾ ਹੈ, ਸਾਡਾ ਦ੍ਰਿਸ਼ਟੀਕੋਣ ਇੱਕ ਅਜਿਹਾ ਭਾਈਚਾਰਾ ਬਣਾਉਣ ਦਾ ਹੈ ਜਿੱਥੇ ਮੌਕੇ, ਵਿਭਿੰਨਤਾ ਅਤੇ ਨਵੀਨਤਾ ਇਕੱਠੇ ਵੱਧਣ- ਫੁੱਲਣ। ਇੱਕ ਅਜਿਹਾ ਸ਼ਹਿਰ ਜਿੱਥੇ ਹਰ ਵਿਅਕਤੀ ਮਹੱਤਵ ਰੱਖਦਾ ਹੈ, ਅਸੀਂ ਮਿਲ ਕੇ ਇੱਕ ਅਜਿਹਾ ਸਰੀ ਬਣਾਈਏ ਜੋ ਉਤੇਜਿਤ, ਸਮੇਂ ਦੇ ਹਾਣ ਦੇ ਅਤੇ ਭਵਿੱਖ ਦੇ ਮੌਕਿਆਂ ਨੂੰ ਗਲੇ ਲਗਾਉਣ ਲਈ ਤਿਆਰ ਹੋਵੇ।”

2025 ਸਟੇਟ ਆਫ਼ ਦਿ ਸਿਟੀ ਐਡਰੈੱਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:

•                    10,000 ਸੀਟਾਂ ਵਾਲੇ ਨਵੇਂ ਅਰੀਨਾ ਦਾ ਨਿਰਮਾਣ: ਸਿਟੀ ਸੈਂਟਰ ਵਿੱਚ ਨਵੀਂ ਸਹੂਲਤ ਸਰੀ ਦੇ ਮਨੋਰੰਜਨ ਅਤੇ ਰੀਕਰੀਏਸ਼ਨ ਦ੍ਰਿਸ਼ ਨੂੰ ਬਦਲ ਦੇਵੇਗੀ। ਇਹ ਅਰੀਨਾ ਇੱਕ ਨਵੇਂ ਮਨੋਰੰਜਨ ਜ਼ੋਨ ਦਾ ਪ੍ਰਮੁੱਖ ਕੇਂਦਰ ਹੋਵੇਗਾ ਜੋ ਵੱਡੇ ਖੇਡ ਸਮਾਗਮਾਂ, ਸੰਗੀਤ ਸਮਾਰੋਹਾਂ ਅਤੇ ਭਾਈਚਾਰਕ ਇਕੱਠਾਂ ਨੂੰ ਆਕਰਸ਼ਿਤ ਕਰੇਗਾ। ਇਸ ’ਚ ਹੋਟਲ, ਕਾਨਫ਼ਰੰਸ ਸੁਵਿਧਾਵਾਂ, ਰਿਟੇਲ ਅਤੇ ਰੈਸਟੋਰੈਂਟਾਂ ਵਾਲਾ ਮਿਕਸ-ਯੂਜ਼ ਵਿਕਾਸ ਸ਼ਾਮਲ ਹੋਵੇਗਾ। ਇਹ ਪ੍ਰੋਜੈਕਟ ਇੱਕ ਜੀਵੰਤ, ਪੈਦਲ-ਚੱਲਣਯੋਗ ਡਾਊਨਟਾਊਨ ਕੇਂਦਰ ਰਚੇਗਾ, ਸਥਾਨਕ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ, ਜਿੱਥੇ ਪਰਿਵਾਰ ਅਤੇ ਵਸਨੀਕ ਸਰੀ ਦੇ ਹੱਬ ਵਿੱਚ ਵਿਸ਼ਵ ਪੱਧਰੀ ਮਨੋਰੰਜਨ ਦਾ ਅਨੰਦ ਲੈ ਸਕਦੇ ਹਨ। ਇਹ ਸਿਰਫ਼ ਇੱਕ ਪ੍ਰੋਜੈਕਟ ਹੈ, ਜਿਵੇਂ ਕਿ $310 ਮਿਲੀਅਨ ਦਾ ਨਿਊਟਨ ਕਮਿਊਨਿਟੀ ਸੈਂਟਰ, ਬਾਰੇ ਜਾਣਨ ਲਈ  surrey.ca/capital projects ਤੇ ਜਾਓ।

•                    ਸਰੀ ਵਿੱਚ ਨਵੇਂ ਹੈਲਥ ਕੇਅਰ ਪ੍ਰਸ਼ਾਸਕ (Surrey Healthcare Administrator) ਦੀ ਸਿਰਜਣਾ:  ਸਿਹਤ ਸੇਵਾਵਾਂ  ਵਿੱਚ ਸੁਧਾਰ ਅਤੇ ਅਸਮਾਨਤਾਵਾਂ ਨੂੰ ਦੂਰ ਕਰਨ ਦੀ ਤੁਰੰਤ ਲੋੜ ਨੂੰ ਮੱਦੇਨਜ਼ਰ ਰੱਖਦਿਆਂ, ਸ਼ਹਿਰ ਇਸ ਨਵੀਂ ਭੂਮਿਕਾ ਨੂੰ ਸਥਾਪਤ ਕਰੇਗਾ। ਇਹ ਵਿਅਕਤੀ ਨਵੀਨਤਾਕਾਰੀ ਸਿਹਤ ਪਹਿਲਕਦਮੀਆਂ ਲਈ ਇੱਕ ਚੈਂਪੀਅਨ ਵਜੋਂ ਅਗਵਾਈ ਕਰੇਗਾ ਅਤੇ ਫਰੇਜ਼ਰ ਹੈਲਥ, ਐਸਐਫਯੂ (SFU), ਕਮਿਊਨਿਟੀ ਸੰਗਠਨਾਂ ਅਤੇ ਫ਼ਸਟ ਰਿਸਪੌਂਡਰਜ਼ ਨਾਲ ਮਿਲ ਕੇ ਕੰਮ ਕਰੇਗਾ। ਇਹ ਰੋਲ ਸੇਵਾਵਾਂ ਨੂੰ ਸੁਚਾਰੂ ਬਣਾਉਣ, ਭਾਈਚਾਰੇ ਵਿੱਚ ਸਹਿਯੋਗ ਵਧਾਉਣ ਅਤੇ ਰੋਕਥਾਮ ਸੰਭਾਲ ਰਣਨੀਤੀਆਂ ਨੂੰ ਉਤਸ਼ਾਹਿਤ ਕਰਨ ਲਈ ਬਣਾਇਆ ਗਿਆ ਹੈ – ਜਿਵੇਂ ਕਿ ਸ਼ਹਿਰ ਵੱਲੋਂ ਪਰਿਵਾਰਿਕ ਡਾਕਟਰਾਂ ਨੂੰ ਨੌਕਰੀ ‘ਤੇ ਰੱਖਣਾ ਜਾਂ ਠੇਕੇ ‘ਤੇ ਲੈਣ ਵਾਲੇ ਸ਼ਹਿਰ ਨਾਲ ਜੁੜੇ ਮਾਡਲਾਂ ਦੀ ਪੜਚੋਲ ਕਰਨਾ।

•                    ਸਰੀ 2050 ਯੋਜਨਾ ਦੀ ਸ਼ੁਰੂਆਤ: ਖੇਤਰੀ ਯੋਜਨਾਵਾਂ ਜੋ ਸਰੀ ਦੇ ਤੇਜ਼ੀ ਨਾਲ ਵਧ ਰਹੇ ਵਿਕਾਸ ਨੂੰ ਨਜ਼ਰਅੰਦਾਜ਼ ਕਰਦੀਆਂ ਹਨ, ਦੇ ਜਵਾਬ ਵਜੋਂ, ਸ਼ਹਿਰ ਆਪਣੀ “ਸਰੀ 2050” ਰਣਨੀਤੀ ਤਿਆਰ ਕਰੇਗਾ। ਇਹ ਸੰਪੂਰਨ ਵਿਕਾਸ ਯੋਜਨਾ ਰਿਹਾਇਸ਼, ਰੋਜ਼ਗਾਰ, ਆਵਾਜਾਈ, ਹਰੇ-ਭਰੇ ਇਲਾਕਿਆਂ ਅਤੇ ਭਾਈਚਾਰਕ ਵਿਕਾਸ ਲਈ ਟੀਚੇ ਨਿਰਧਾਰਿਤ ਕਰੇਗੀ ਅਤੇ ਇਹ ਯਕੀਨੀ ਬਣਾਏਗਾ ਕਿ ਸਰੀ ਦੀਆਂ ਇੱਛਾਵਾਂ ਨੂੰ ਖੇਤਰੀ ਤੌਰ ‘ਤੇ ਤਰਜੀਹ ਮਿਲੇ ਤੇ ਲਾਗੂ ਕੀਤਾ ਜਾਵੇ।

•                    ਚੱਕ ਬੇਲੀ ਰੀਕਰੀਏਸ਼ਨ ਸੈਂਟਰ ਦਾ $66 ਮਿਲੀਅਨ ਦਾ ਵਿਸਥਾਰ ਅਤੇ ਨਵਾਂ $310 ਮਿਲੀਅਨ ਨਿਊਟਨ ਕਮਿਊਨਿਟੀ ਸੈਂਟਰ, ਜਿਸ ਵਿੱਚ ਫਿਟਨੈੱਸ ਸੈਂਟਰ, ਸਵਿਮਿੰਗ ਪੂਲ  ਅਤੇ 45,000 ਵਰਗ ਫੁੱਟ ਦੀ ਲਾਇਬ੍ਰੇਰੀ ਸ਼ਾਮਲ ਹੋਏਗੀ।

•                    $132 ਮਿਲੀਅਨ ਦੇ ਕਲੋਵਰਡੇਲ ਸਪੋਰਟ ਅਤੇ ਆਈਸ ਕੰਪਲੈਕਸ ਦੀ ਤਿਆਰੀ ਪੂਰੀ ਹੋਣ ਦੇ ਨਾਲ-ਨਾਲ, ਕਲੋਵਰਡੇਲ ਫੇਅਰਗ੍ਰਾਊਂਡਸ ਅਤੇ ਟਾਊਨ ਸੈਂਟਰ ਦੀ ਨਵੀਨੀਕਰਨ ਕਾਰਜ।

•                    ਵੱਡੇ ਆਵਾਜਾਈ ਨਿਵੇਸ਼: ਇਸ ਮਹੀਨੇ ਸਰੀ ਦੇ ਸਭ ਤੋਂ ਵੱਡੇ ਸੜਕ ਪ੍ਰੋਜੈਕਟ: 72 ਐਵਿਨਿਊ ਪੂਰਬ-ਪੱਛਮ ਕੋਰੀਡੋਰ, ਸਰੀ-ਲੈਂਗਲੇ ਸਕਾਈਟ੍ਰੇਨ ਦੇ ਨਿਰਮਾਣ ਅਤੇ ਕਿੰਗ ਜਾਰਜ ਬੱਸ ਰੈਪਿਡ ਟਰਾਂਜ਼ਿਟ ਲਾਈਨ ਦੇ ਨਿਰਮਾਣ ਦੇ ਨਾਲ ਹੋਵੇਗਾ।

•                    ਹਾਊਸਿੰਗ ਤੇਜ਼ੀ ਨਾਲ ਵਧਾਉਣਾ: 2024 ਵਿੱਚ ਰਿਕਾਰਡ 6,297 ਨਵੇਂ ਘਰ ਮਨਜ਼ੂਰ ਕੀਤੇ, ਡਾਊਨਟਾਊਨ ਵਿੱਚ 1,800 ਨਵੇਂ ਯੂਨਿਟ ਲਿਆਉਣਾ, ਗੇਟਵੇਅ (Gateway) ਪ੍ਰੋਜੈਕਟ ਦਾ ਐਲਾਨ, ਅਤੇ ਟਰਾਂਜ਼ਿਟ ਨੇੜੇ ਟਾਊਨਹਾਊਸਾਂ ਵਿੱਚ ਸਕੈਂਡਰੀ ਸੂਟ ਦੀ ਇਜਾਜ਼ਤ ਵਾਲੀਆਂ ਨਵੀਆਂ ਨੀਤੀਆਂ ਜਿਨ੍ਹਾਂ ਨਾਲ ਪਰਿਵਾਰ-ਅਨੁਕੂਲ ਅਤੇ ਸਸਤੇ ਵਿਕਲਪ ਵਧਣਗੇ।

•                    ਵਿੱਤੀ ਜ਼ਿੰਮੇਵਾਰੀ: 2025 ਦਾ ਬਜਟ ਜਨਰਲ ਪ੍ਰੋਪਰਟੀ ਟੈਕਸ ਵਾਧੇ ਨੂੰ ਸਿਰਫ਼ 2.8 ਫ਼ੀਸਦੀ ਅਤੇ 1 ਪ੍ਰਤੀਸ਼ਤ ਸੜਕ ਲੇਵੀ ਤੱਕ ਰੱਖਦਾ ਹੈ – ਜੋ ਇਲਾਕੇ ਵਿੱਚ ਸਭ ਤੋਂ ਘੱਟ ਦਰਾਂ ‘ਚੋਂ ਇੱਕ ਹੈ – ਜਦਕਿ 25 ਨਵੇਂ ਪੁਲਿਸ ਅਫ਼ਸਰ, 20 ਫਾਇਰਫਾਇਟਰ ਅਤੇ 10 ਬਾਈਲਾਅ ਅਫ਼ਸਰ ਸ਼ਾਮਲ ਕੀਤੇ ਜਾ ਰਹੇ ਹਨ।

ਮੇਅਰ ਨੇ ਕਿਹਾ, “ਅਸੀਂ ਸਾਬਤ ਕਰ ਰਹੇ ਹਾਂ ਕਿਫ਼ਾਇਤੀ ਰਹਿ ਕਿ ਵੀ ਇੱਕ ਸ਼ਹਿਰ ਤੇਜ਼ੀ ਨਾਲ ਵਧ ਸਕਦਾ ਹੈ । ਉਨ੍ਹਾਂ ਕਿਹਾ ਕਿ ਪੁਲਿਸ ਦੇ ਖ਼ਰਚਿਆ ਨੂੰ ਯਕੀਨੀ ਬਣਾਉਣ, ਜਨਤਕ ਸੁਰੱਖਿਆ ਨੂੰ ਤਰਜੀਹ ਦੇਣ ਅਤੇ ਟੈਕਸਾਂ ਨੂੰ ਘੱਟ ਰੱਖਣ ਲਈ ਸੂਬੇ ਤੋਂ 25 ਕਰੋੜ ਡਾਲਰ ਦੀ ਗੱਲਬਾਤ ਕਰਕੇ ਅਸੀਂ ਸਰੀ ਪਰਿਵਾਰਾਂ ਨੂੰ ਦਿਖਾ ਰਹੇ ਹਾਂ ਕਿ ਵਿੱਤੀ ਪ੍ਰਬੰਧਨ ਅਤੇ ਦੂਰਦਰਸ਼ੀ ਨਿਵੇਸ਼ ਨਾਲ-ਨਾਲ ਚੱਲਦੇ ਹਨ।

ਮੇਅਰ ਲੌਕ ਨੇ ਨਿਰੰਤਰ ਭਾਈਵਾਲੀ ਅਤੇ ਸੱਭਿਅਤਾ ਦੀ ਅਪੀਲ ਨਾਲ ਆਪਣਾ ਭਾਸ਼ਣ ਸਮਾਪਤ ਕੀਤਾ। ਉਨ੍ਹਾਂ ਕਿਹਾ ਕਿ ਸਰੀ ਦੀ ਭਾਵਨਾ ਦਿਆਲਤਾ, ਸਖ਼ਤ  ਮਿਹਨਤ ਅਤੇ ਨਵੀਨਤਾ ‘ਤੇ ਆਧਾਰਿਤ ਹੈ। “ਇਕੱਠੇ ਮਿਲ ਕੇ ਅਸੀਂ ਸਿਰਫ਼ ਭਵਿੱਖ ਬਾਰੇ ਗੱਲ ਨਹੀਂ ਕਰ ਰਹੇ ਹਾਂ – ਅਸੀਂ ਇਸ ਦਾ ਨਿਰਮਾਣ ਕਰ ਰਹੇ ਹਾਂ।

ਹੋਰ ਜਾਣਕਾਰੀ ਲਈ:  surrey.ca/ourfuture ਤੇ ਜਾਓ।

Share:

Facebook
Twitter
Pinterest
LinkedIn
matrimonail-ads
On Key

Related Posts

ਧਾਰਮਿਕ ਮਾਮਲਿਆਂ ’ਚ ਦਖ਼ਲ ਨਾ ਦੇਵੇ ਪੰਜਾਬ ਸਰਕਾਰ: ਅੰਤ੍ਰਿੰਗ ਕਮੇਟੀ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਵਸ ਸਮਾਗਮ ਆਪਣੇ

ਭਾਰਤ ਵਿਚ ਕਈ ਮਾਮਲਿਆਂ ਵਿੱਚ ਲੋੜੀਂਦਾ ਭਗੌੜਾ ਸ਼ੱਕੀ ਭਾਰਤੀ ਕੈਲੀਫੋਰਨੀਆ ਵਿਚ ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕਤਲ ਦੀ ਕੋਸ਼ਿਸ਼,ਫਿਰੌਤੀ, ਅਪਰਾਧਿਕ ਸਾਜਿਸ਼ ਤੇ ਹੱਥਿਆਰਾਂ ਦੀ ਗੈਰ ਕਾਨੂੰਨੀ ਵਰਤੋਂ ਸਮੇਤ ਕਈ ਗੰਭੀਰ ਮਾਮਲਿਆਂ ਵਿਚ ਭਾਰਤ ਨੂੰ ਲੋੜੀਂਦੇ ਇਕ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.