ਸੰਸਾਰ ਭਰ ਵਿੱਚ ਕਰੋੜਾਂ ਅਜਿਹੇ ਵਿਅਕਤੀ ਹਨ ਜਿਹੜੇ ਤੇਜ਼ ਸਿਰ ਦਰਦ ਅਤੇ ਮਾਈਗ੍ਰੇਨ ਤੋਂ ਪੀੜਤ ਹਨ। ਸਭ ਤੋਂ ਦੁਖਦਾਈ ਪੱਖ ਤਾਂ ਇਹ ਹੈ ਕਿ ਕਈ ਪ੍ਰਚਲਤ ਇਲਾਜ ਪ੍ਰਣਾਲੀਆਂ ਵਿੱਚ ਇਨ੍ਹਾਂ ਰੋਗਾਂ ਦਾ ਸੰਤੋਸ਼ਜਨਕ ਇਲਾਜ ਉਪਲਬਧ ਨਹੀਂ ਹੈ।
ਤੇਜ਼ ਸਿਰ ਦਰਦ ਅਤੇ ਮਾਈਗ੍ਰੇਨ ਹੋਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ, ਜਿਗਰ ਅਤੇ ਪਿੱਤੇ ਵਿੱਚ ਕੋਈ ਖ਼ਰਾਬੀ, ਪੇਟ ਵਿੱਚ ਗੈਸ, ਕਬਜ਼, ਗਰਦਨ ਦੇ ਹਿੱਸੇ (ਸਰਵਾਈਕਲ ਵਰਟੀਬਰਾ) ਵਿੱਚ ਕੋਈ ਵਿਗਾੜ, ਹਾਈ ਬਲੱਡ ਪ੍ਰੈਸ਼ਰ, ਪੁਰਾਣਾ ਨਜ਼ਲਾ-ਜੁਖ਼ਾਮ, ਕੰਨ ਜਾਂ ਦੰਦ ਦਾ ਦਰਦ, ਸਰੀਰ ਦੀ ਨਸਾਂ ਵਿੱਚ ਖਿਚਾਅ, ਸਿਰ ਵਿੱਚ ਸੱਟ ਲੱਗਣ ਜਾਂ ਟਿਊਮਰ ਹੋਣ, ਤਿੱਲੀ ਦੇ ਵਧਣ, ਮਾਨਸਿਕ ਅਸ਼ਾਂਤੀ, ਮੌਸਮ ਦੇ ਪ੍ਰਭਾਵ, ਜ਼ਿਆਦਾ ਗਰਮੀ ਜਾਂ ਜ਼ਿਆਦਾ ਹਵਾ ਲੱਗਣ, ਠੰਢ ਤੋਂ ਜਲਦੀ ਨਾਲ ਗਰਮ ਕਮਰੇ ਵਿੱਚ ਆਉਣ ਜਾਂ ਇਸ ਤੋਂ ਉਲਟ ਦਿਮਾਗੀ ਕੰਮ ਜ਼ਿਆਦਾ ਕਰਨ, ਅੱਖਾਂ ’ਤੇ ਜ਼ਿਆਦਾ ਜ਼ੋਰ ਪੈਣ, ਵਧੇਰੇ ਸੋਚ-ਵਿਚਾਰ, ਉਨਿੰਦਰਾ ਅਤੇ ਲਗਾਤਾਰ ਚਿੰਤਾ ਵਿੱਚ ਡੁੱਬੇ ਰਹਿਣ, ਜ਼ਿਆਦਾ ਕਸਰਤ ਅਤੇ ਜ਼ਿਆਦਾ ਮਿਹਨਤ ਕਰਨ ਅਤੇ ਜ਼ਿਆਦਾ ਯਾਤਰਾ ਕਰਨ ਨਾਲ ਆਦਿ। ਪੁਰਸ਼ਾ ਦੇ ਮੁਕਾਬਲੇ ਇਹ ਰੋਗ ਔਰਤਾਂ ਵਿੱਚ ਜ਼ਿਆਦਾ ਦੇਖਿਆ ਗਿਆ ਹੈ। ਔਰਤਾਂ ਵਿੱਚ ਸ਼ਾਇਦ ਇਹ ਹਾਰਮੋਨਜ਼ ਦੀ ਅਸਮਾਨਤਾ ਜਾਂ ਜਣਨ ਅੰਗਾਂ ਵਿੱਚ ਕਿਸੇ ਵਿਗਾੜ, ਮਿਰਗੀ, ਹਿਸਟੀਰੀਆ ਅਤੇ ਪਿਸ਼ਾਬ ਸੰਬੰਧੀ ਕਿਸੇ ਰੋਗ ਦੇ ਕਾਰਨ ਹੋ ਸਕਦਾ ਹੈ। ਕਈ ਔਰਤਾਂ ਨੂੰ ਮਾਸਕ-ਧਰਮ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਰਜੋ-ਨਿਵਰਿਤੀ (ਮੀਨੋਪਾਜ਼) ਦੀ ਅਵਸਥਾ ਵਿੱਚ ਤੇਜ਼ ਦਰਦ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਈ ਲੋਕਾਂ ਨੂੰ ਕੁਝ ਖ਼ਾਸ ਚੀਜ਼ਾਂ ਖਾਣ ਜਾਂ ਪੀਣ ਨਾਲ ਮਾਈਗ੍ਰੇਨ ਹੋ ਜਾਂਦਾ ਹੈ, ਜਿਵੇਂ ਕਿ ਸ਼ਰਾਬ, ਬੀਅਰ, ਬੋਤਲਬੰਦ ਠੰਢੇ ਪਦਾਰਥ, ਕੌਫ਼ੀ, ਪਨੀਰ, ਖੋਇਆ, ਕੇਲਾ, ਆਲੂ-ਬੁਖ਼ਾਰਾ, ਮਾਸ ਅਤੇ ਕਈ ਕੈਮੀਕਲ ਦਵਾਈਆਂ। ਕਈ ਔਰਤਾਂ ਨੂੰ ਗਰਭ-ਨਿਰੋਧਕ ਗੋਲੀਆਂ ਖਾਣ ਅਤੇ ਸਰੀਰਕ ਸ਼ਕਤੀ ਤੋਂ ਵੱਧ ਕੰਮ ਕਰਨ ਨਾਲ ਵੀ ਤੇਜ਼ ਸਿਰ ਦਰਦ ਹੋ ਜਾਂਦਾ ਹੈ। ਸਿਰ ਦਰਦ ਅਤੇ ਮਾਈਗ੍ਰੇਨ ਦੇ ਰੋਗੀ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਸਿਰ ਦੀਆਂ ਨਸਾਂ ਠੱਪ-ਠੱਪ ਧੜਕ ਰਹੀਆਂ ਹੋਣ ਅਤੇ ਅੱਧੇ ਜਾਂ ਪੂਰੇ ਸਿਰ ਵਿੱਚ ਕਾਫ਼ੀ ਦਰਦ ਹੋਵੇ। ਕਈ ਰੋਗੀਆਂ ਨੂੰ ਰੋਗ ਵਧ ਜਾਣ ਦੀ ਹਾਲਤ ਵਿੱਚ ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ, ਦਿਲ ਘਬਰਾਉਂਦਾ ਹੈ ਅਤੇ ਵਾਰ-ਵਾਰ ਦਿਲ ਕੱਚਾ ਹੁੰਦਿਆਂ ਹੋਇਆਂ ਦਿਲ ਪੱਟ ਹੁੰਦਾ ਹੈ ਅਤੇ ਉਲਟੀ ਆਉਣ ਨੂੰ ਕਰਦੀ ਹੈ ਜਾਂ ਆ ਵੀ ਜਾਂਦੀ ਹੈ। ਕੋਈ ਵੀ ਆਵਾਜ਼, ਸੰਗੀਤ ਬੁਰਾ ਲੱਗਦਾ ਹੈ। ਕਿਸੇ ਨਾਲ ਗੱਲਬਾਤ ਕਰਨ ਜਾਂ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰਦਾ। ਕਈਆਂ ਨੂੰ ਇਸ ਦਰਦ ਦੀ ਅਵਦਥਾ ਦੇ ਚਲਦਿਆਂ ਬਾਹਰ ਦੀ ਰੌਸ਼ਨੀ ਜਾਂ ਘਰ ਦੇ ਅੰਦਰ ਦੀ ਰੌਸ਼ਨੀ ਬਿਲਕੁਲ ਵੀ ਨਹੀਂ ਸੁਖਾਉਂਦੀ ਅਤੇ ਉਹ ਪਰਦੇ ਅਤੇ ਦਰਵਾਜ਼ੇ ਬੰਦ ਕਰਕੇ ਅਤੇ ਬੱਤੀ ਬੁਝਾ ਕੇ ਆਰਾਮ ਨਾਲ ਲੇਟਣਾ ਪੰਸਦ ਕਰਦੇ ਹਨ।
ਹੋਮਿਓਪੈਥਿਕ ਇਲਾਜ ਪ੍ਰਣਾਲੀ ਦੀ ਸਹਾਇਤਾ ਲੈਣ ਵਾਸਤੇ ਜਦੋਂ ਮਰੀਜ਼ ਸਾਡੀ ਕਲੀਨਿਕ ਵਿਖੇ ਆਉਂਦਾ ਹੈ ਤਾਂ ਉਪਰੋਕਤ ਦਿੱਤੇ ਸਾਰੇ ਕਾਰਨਾਂ ਦੀ ਪੀੜਤ ਵਿਅਕਤੀ ਤੋਂ ਗਹਿਰਾਈ ਵਿੱਚ ਘੋਖ ਕੀਤੀ ਜਾਂਦੀ ਹੈ। ਉਪਰੋਕਤ ਵਿੱਚੋਂ ਇੱਕ ਜਾਂ ਇੱਕ ਤੋਂ ਵੱਧ ਕਾਰਨਾਂ ਨੂੰ ਜਾਂ ਇਨ੍ਹਾਂ ਤੋਂ ਇਲਾਵਾ ਹੋਰ ਕਾਰਨਾਂ ਦੀ ਪਛਾਣ ਕਰਨ ਦੇ ਨਾਲ-ਨਾਲ ਪੀੜਤ ਵਿਅਕਤੀ ਦੀ ਸਿਰ ਦਰਦ ਦੇ ਦੌਰਾਨ ਮਨੋਦਸ਼ਾ ਅਤੇ ਉਸ ਦੀ ਪਸੰਦ ਅਤੇ ਨਾ-ਪਸੰਦ ਅਤੇ ਆਲੇ-ਦੁਆਲ਼ੇ ਦੀ ਚਾਹਤ ਮੁਤਾਬਕ ਢੁਕਵੀਂ ਹੋਮਿਓਪੈਥਿਕ ਦਵਾਈ ਦੀ ਚੋਣ ਕੀਤੀ ਜਾਂਦੀ ਹੈ। ਕੁਝ ਕੇਸ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਸਿਰ ਦਰਦ ਕਿਸੇ ਪੁਰਾਣੀ ਸੱਟ ਜਾਂ ਐਕਸੀਡੈਂਟ ਜਾਂ ਕਿਸੇ ਉਚਾਈ ਤੋਂ ਡਿਗਣ ਦੇ ਕਾਰਨ ਹੋਇਆ ਹੁੰਦਾ ਹੈ ਤਾਂ ਹੋਮਿਓਪੈਥੀ ਇਲਾਜ ਪ੍ਰਣਾਲੀ ਵਿੱਚ ਇਨ੍ਹਾਂ ਕਾਰਨਾਂ ਦੀ ਤਸਦੀਕਸ਼ੁਦਾ ਦਵਾਈਆਂ ਉਪਲਬਧ ਹੁੰਦੀਆਂ ਹਨ। ਪੀੜਤ ਵਿਅਕਤੀ ਦੇ ਆਮ ਜੀਵਨ ਅਤੇ ਜੀਵਨ ਦੀ ਕਾਰਜ ਸ਼ੈਲੀ ਉ੍ਨਤੇ ਮਾਈਗ੍ਰੇਨ ਦੀ ਦਰਦ ਦਾ ਕੀ ਪ੍ਰਭਾਵ ਪੈਂਦਾ ਹੈ, ਇਸ ਦੀ ਡੂੰਘਾਈ ਨਾਲ ਘੋਖ ਪੜਤਾਲ ਕਰਨ ਉਪਰੰਤ ਢੁਕਵੀਂ ਹੋਮਿਓਪੈਥਿਕ ਦਵਾਈ ਦੀ ਚੋਣ ਕੀਤੀ ਜਾਂਦੀ ਹੈ।
ਡਾ. ਆਰ.ਐ੍ਨਸ. ਸੈਣੀ (ਹੋਮਿਓਪੈਥ)