Ad-Time-For-Vacation.png

ਤਾਜ ਮਹੱਲ ਭਾਰਤ ਦਾ ਅਨਮੋਲ ਰਤਨ : ਯੋਗੀ

ਆਗਰਾ)-ਤਾਜ ਮਹੱਲ ਮਾਮਲੇ ‘ਤੇ ਮਚੇ ਘਮਸਾਨ ਦੌਰਾਨ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅੱਜ ਤਾਜ ਮਹੱਲ ਪਹੁੰਚੇ। ਇੱਥੇ ਉਨ੍ਹਾਂ ਨੇ ਖੁਦ ਝਾੜੂ ਹੱਥ ਵਿੱਚ ਫੜ ਕੇ ਸਫਾਈ ਵੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਤਾਜ ਮਹੱਲ ਭਾਰਤ ਦੀ ਵਾਸਤੂ ਕਲਾ ਦਾ ਅਨਮੋਲ ਰਤਨ ਹੈ ਅਤੇ ਇਸ ਨੂੰ ਬਣਾਉਣ ਵਿੱਚ ਭਾਰਤੀ ਲੋਕਾਂ ਦਾ ਬਹੁਤ ਖੂਨ ਪਸੀਨਾ ਡੁੱਲ੍ਹਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਲਈ ਆਗਰਾ ਸਿਰਫ ਸੈਰ ਸਪਾਟੇ ਦਾ ਥਾਂ ਸੀ, ਪਰ ਸਾਡੇ ਲਈ ਇਹ ਸਾਧਨਾ ਦਾ ਸਥਾਨ ਹੈ। ਇਸ ਮੌਕੇ ਯੋਗੀ ਨੇ ਤਾਜ ਮਹੱਲ ਅਤੇ ਆਲੇ ਦੁਆਲੇ ਦੇ ਇਲਾਕੇ ਲਈ ਕਈ ਯੋਜਨਾਵਾਂ ਦਾ ਵੀ ਐਲਾਨ ਕੀਤਾ ਹੈ। ਤਾਜ ਮਹੱਲ ਦੇਖਣ ਤੋਂ ਬਾਅਦ ਯੋਗੀ ਨੇ ਕਿਹਾ ਕਿ ਆਗਰਾ ਆਉਣ ਉੱਪਰ ਲੋਕ ਇਤਰਾਜ ਕਰ ਰਹੇ ਸਨ ਕਿ ਇੱਥੇ ਕਿਉਂ ਜਾ ਰਹੇ ਹੋ? ਯੋਗੀ ਨੇ ਕਿਹਾ ਕਿ ਅਸੀਂ ਕਾਸ਼ੀ ਜਾਂਦੇ ਹਾਂ, ਅਯੁੱਧਿਆ ਜਾਂਦੇ ਹਾਂ ਤਾਂ ਵੀ ਲੋਕਾਂ ਨੂੰ ਬੁਰਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਹੁਣਅਸੀਂ ਆਗਰਾ ਆਏ ਹਾਂ ਤਾਂ ਇਹ ਲੋਕਾਂ ਨੂੰ ਬੁਰਾ ਲੱਗ ਰਿਹਾ ਹੈ ਕਿ ਅਸੀਂ ਇੱਥੇ ਕਿਉਂ ਆਏ? ਯੋਗੀ ਨੇ ਕਿਹਾ ਕਿ ਇਹ ਬਿਨਾਂ ਕਾਰਨਂੋਂ ਵਿਰੋਧ ਕਰਨਾ ਕਾਂਗਰਸ ਦੇ ਖੂਨ ਵਿੱਚ ਰਚਿਆ ਹੋਇਆ ਹੈ ਅਤੇ ਉਸ ਦੀ ਇਸ ਆਦਤ ਨੇ ਸਾਰੇ ਸਮਾਜ ਨੂੰ ਜਾਤੀਆਂ ਅਤੇ ਧਰਮਾਂ ਵਿੱਚ ਵੰਡਿਆ ਹੋਇਆ ਹੈ। ਯੋਗੀ ਨੇ ਕਿਹਾ ਕਿ ਜਾਤੀਵਾਦ, ਪਰਿਵਾਰਵਾਦ ਅਤੇ ਭਰਿਸ਼ਟਾਚਾਰ ਵਿੱਚ ਗਲ-ਗਲ ਤੱਕ ਡੁੱਬੀ ਕਾਂਗਰਸ ਨੇ ਦੇਸ਼ ਦਾ ਕੋਈ ਵਿਕਾਸ ਨਹੀਂ ਕੀਤਾ। ਹੁਣ ਜਦੋਂ ਅਸੀਂ ਵਿਕਾਸ ਦੇ ਕਾਰਜ ਕਰ ਰਹੇ ਹਾਂ ਤਾਂ ਉਸ ਨੂੰ ਪੀੜ੍ਹ ਹੋ ਰਹੀ ਹੈ। ਯੋਗੀ ਨੇ ਕਿਹਾ ਕਿ ਆਗਰਾ ਵਿੱਚ ਕਾਰੋਬਾਰ ਵਧਾਉਣ ਅਤੇ ਲੋਕਾਂ ਦੀ ਖੁਸ਼ਹਾਲੀ ਵਧਾਉਣ ਲਈ ਇੱਥੇ ਹੋਰ ਵੀ ਕਈ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇੱਥੇ ਪਾਣੀ ਦੀ ਸਮੱਸਿਆ ਹੈ, ਯਮਨਾ ਉੱਪਰ ਸੰਕਟ ਮੰਡਰਾ ਰਿਹਾ ਹੈ। ਇਸ ਲਈ ਇੱਥੇ ਰਬੜ ਡੈਮ ਬਣਾਏ ਜਾਣਗੇ। ਇੱਥੇ ਇੱਕ ਕੌਮਾਂਤਰੀ ਪੱਧਰ ਦਾ ਏਅਰਪੋਰਟ ਵਿਕਸਤ ਕੀਤਾ ਜਾਵੇਗਾ। 111 ਕਰੋੜ ਦੀ ਲਾਗਤ ਨਾਲ ਆਗਰਾ ਦੀਆਂ ਸੜਕਾਂ ਦਾ ਕਾਇਆ ਕਲਪ ਕੀਤਾ ਜਾਵੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.