Ad-Time-For-Vacation.png

ਡਿਪਟੀ ਸੁਪਰਡੈਂਟ ਸਮੇਤ ਮਿਠਾਈ ਵਾਲੇ ਸਮੇਤ ਤਿੰਨਾਂ ਦਾ 10 ਦਿਨਾਂ ਪੁਲਿਸ ਰਿਮਾਂਡ

ਪੁਲਿਸ ਦਾ ਦਾਅਵਾ 55 ਲੱਖ ‘ਚ ਹੋਇਆ ਸੀ ਜੇਲ ‘ਚੋਂ ਭਜਾਉਣ ਦਾ ਸੌਦਾ

ਨਾਭਾ :- ਬੀਤੇ ਦਿਨ ਨਾਭਾ ਦੀ ਅਖੌਤੀ ਸਖ਼ਤ ਸੁਰੱਖਿਆ ਵਾਲੀ ਜੇਲ ਵਿੱਚੋਂ 6 ਕੈਦੀਆਂ ਨੂੰ ਗੈਂਗਸਟਰਾਂ ਵੱਲਂੋ ਪੁਲਿਸ ਦੀ ਵਰਦੀ ਵਿੱਚ ਭਜਾਕੇ ਨਾਲ ਲੈ ਗਏ ਸਨ ।ਇਸ ਸਨਸ਼ਨੀ ਖੇਜ ਮਾਮਲੇ ਵਿਚ ਪੁਲਿਸ ਨੇ ਅੱਜ ਨਾਭਾ ਅਦਾਲਤ ਵਿਚ ਜੇਲ ਦੇ ਡਿਪਟੀ ਸੁਪਰਡੈਟ ਭੀਮ ਸਿੰਘ, ਹੈਡ ਵਾਰਡਨ ਜਗਮੀਤ ਸਿੰਘ ਅਤੇ ਸਗੁਨ ਸਵੀਟਸ ਦੇ ਮਾਲਕ ਤੇਜਿੰਦਰ ਸ਼ਰਮਾ ਨੂੰ ਨਾਭਾ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੇ ਇਹਨਾ ਤਿੰਨੇ ਦੋਸ਼ੀਆਂ ਦਾ 10 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ।

ਐਤਵਾਰ ਨੂੰ ਨਾਭਾ ਜੇਲ ‘ਤੇ ਹੋਏ ਹਮਲੇ ‘ਚ ਜਾਂਚ ਦੌਰਾਨ ਅਹਿਮ ਖੁਲਾਸਾ ਹੋਇਆ ਹੈ। ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਭਿੰਦਰ ਨਾਲ ਹੋਈ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜੇਲ ਵਿਚੋਂ ਗੈਂਗਸਟਰਾਂ ਨੂੰ ਛੁਡਵਾਉਣ ਲਈ ਹਲਵਾਈ ਤੇਜਿੰਦਰ ਸ਼ਰਮਾ ਨੇ ਅਸਿਸਟੈਂਟ ਸੁਪਰਡੈਂਟ ਭੀਮ ਸਿੰਘ ਅਤੇ ਹੈੱਡ ਵਾਰਡਨ ਜਗਮੀਤ ਸਿੰਘ ਨਾਲ 55 ਲੱਖ ਰੁਪਏ ਦੀ ਡੀਲ ਤੈਅ ਕੀਤੀ ਸੀ। ਜੇਲ ਦੇ ਨੇੜੇ ਸਥਿਤ ਇਸ ਹਲਵਾਈ ਦੀ ਦੁਕਾਨ ਤੋਂ ਹੀ ਮੈਸੇਜਾਂ ਦਾ ਅਦਾਨ-ਪ੍ਰਦਾਨ ਹੁੰਦਾ ਸੀ। ਦੱਸਣਯੋਗ ਹੈ ਕਿ ਤੇਜਿੰਦਰ ਸ਼ਰਮਾ ਦੀ ਹਲਵਾਈ ਦੀ ਦੁਕਾਨ ਜੇਲ ਦੀ ਬਾਊਂਡਰੀ ਤੋਂ 50 ਗਜ਼ ਅਤੇ ਮੁੱਖ ਗੇਟ ਤੋਂ ਲਗਭਗ 100 ਗਜ਼ ਦੀ ਦੂਰੀ ‘ਤੇ ਹੈ। ਜੇਲ ਦੇ ਕੋਲ ਇਹ ਇਕੋ-ਇਕ ਦੁਕਾਨ ਹੈ। ਇਸ ਦੁਕਾਨ ‘ਤੇ ਹੀ ਜੇਲ ਵਿਚੋਂ ਭੱਜਣ ਦੀ ਸਾਜ਼ਿਸ਼ ਤਿਆਰ ਕੀਤੀ ਗਈ ਸੀ। ਇਸ ਦੀ ਜਾਣਕਾਰੀ ਹਲਵਾਈ ਤੇਜਿੰਦਰ ਸ਼ਰਮਾ ਨੂੰ ਵੀ ਸੀ। ਇਸ ਦੁਕਾਨ ‘ਤੇ ਜੇਲ ਦੇ ਮੁਲਾਜ਼ਮ ਅਤੇ ਕੈਦੀਆਂ ਦੇ ਰਿਸ਼ਤੇਦਾਰ ਅਕਸਰ ਆਉਂਦੇ-ਜਾਂਦੇ ਹਨ। ਉਹ ਇਥੇ ਹੀ ਚਾਹ ਪੀਂਦੇ ਹਨ ਅਤੇ ਖਾਣ-ਪੀਣ ਦਾ ਹੋਰ ਸਾਮਾਨ ਲੈਂਦੇ ਹਨ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਲਵਾਈ ਨੇ ਹੀ ਗੌਂਡਰ ਨੂੰ ਸਿਮ ਲੈ ਕੇ ਦਿੱਤਾ ਸੀ। ਜਿਸ ਵਿਅਕਤੀ ਕੋਲੋਂ ਹਲਵਾਈ ਨੇ ਸਿਮ ਖਰੀਦਿਆ ਸੀ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.