ਵਕੀਲ ਮਹਿਰੋ, ਮੋਗਾ : ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਖੇ ਅੱਠਵੀ-ਏ ਅਤੇ ਅੱਠਵੀ-ਬੀ ਦੇ ਵਿਦਿਆਰਥੀਆਂ ਦੇ ਇੰਟਰਾ ਕਲਾਸ ਪੇਪਰ ਰੀਡਿੰਗ ਮੁਕਾਬਲਾ ਆਯੋਜਿਤ ਕੀਤਾ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਆਰਟੀਫਿਸ਼ਿਅਲ ਇੰਟੈਲੀਜੈਂਸ ਅਤੇ ਵਦਾਨ ਅਤੇ ਲਿਟਿਲ ਨਾਲਜ ਇਜ ਏ ਡੈਂਜਰਸ ਥਿੰਗ ਵਿਸ਼ੇ ਤੇ ਆਪਣੇ ਵਿਚਾਰ ਪੂਰੇ ਉਤਸਾਹ ਅਤੇ ਆਤਮ ਵਿਸ਼ਵਾਸ ਦੇ ਨਾਲ ਪੇਸ਼ ਕੀਤੇ। ਇਸ ਮੌਕੇ ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ ਨੇ ਕਿਹਾ ਕਿ ਲੇਖਕ ਕਿਤਾਬ ਲਿਖਣ ਦੀ ਸ਼ੁਰੂਆਤ ਕਰਦਾ ਹੈ ਤਾਂ ਪਾਠਕ ਹੀ ਉਸਨੂੰ ਵਿਸਥਾਰ ਨਾਲ ਪੜ੍ਹਕੇ ਪੂਰੀ ਕਰਦਾ ਹੈ। ਵਿਦਿਆਰਥੀਆਂ ਨੂੰ ਆਤਮ ਵਿਸ਼ਵਾਸ ਦੇ ਨਾਲ ਪੜ੍ਹਨ ਲਈ ਪੇ੍ਰਿਤ ਕੀਤਾ। ਇਸ ਮੌਕੇ ਸਕੂਲ ਪਿੰ੍ਸੀਲ ਸੋਨੀਆ ਵਰਮਾ ਨੇ ਦੱਸਿਆ ਕਿ ਇਸ ਪ੍ਰਕਾਰ ਦੇ ਮੁਕਾਬਲੇ ਨਾਲ ਵਿਦਿਆਰਥੀ ਵੱਡੇ ਪੱਧਰ ਦੀ ਸਟੇਜ ਤੇ ਵੀ ਆਪਣੇ ਵਿਚਾਰ ਉਤਸਾਹ ਅਤੇ ਆਤਮਵਿਸ਼ਵਾਸ ਨੂੰ ਪੇਸ਼ ਕਰ ਸਕਣਗੇ। ਇਸ ਮੁਕਾਬਲੇ ਵਿਚ ਅੱਠਵੀ-ਏ ਦੀ ਨਵਨੀਤ ਕੌਰ ਨੇ ਪਹਿਲਾ ਸਥਾਨ, ਧਰੁਵ ਮੋਂਗਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤਰਾਂ੍ਹ ਅੱਠਵੀ-ਬੀ ਦੀ ਖੁਸ਼ਦੀਪ ਕੌਰ ਅਤੇ ਅਮਨਜੋਤ ਕੌਰ ਨੇ ਪਹਿਲਾ ਸਥਾਨ ਅਤੇ ਹਸਿਮਰਨ ਨੇ ਦੂਜਾ ਸਥਾਨ ਹਾਸਲ ਕੀਤਾ। ਜਿਨ੍ਵਾਂ ਨੂੰ ਸਕੂਲ ਦੇ ਚੇਅਰਮੈਨ ਇੰਜੀ. ਜਨੇਸ਼ ਗਰਗ ਨੇ ਪੁਰਸਕਾਰ ਦੇ ਕੇ ਸਨਮਾਨਤ ਕੀਤਾ। ਉਨਾਂ੍ਹ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਇਸ ਪ੍ਰਕਾਰ ਅੱਗੇ ਆਉਣ ਨੂੰ ਵੀ ਪੇ੍ਰਿਤ ਕੀਤਾ ਅਤੇ ਦੱਸਿਆ ਕਿ ਇਸ ਪ੍ਰਕਾਰ ਦੀ ਗਤੀਵਿਧੀਆ ਅੱਗੇ ਵੀ ਜਾਰੀ ਰਹਿਣਗੀਆਂ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



