ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ ਲੋਕਾਂ ਦੀ ਪਸੰਦ ਬਣੇ ਹੋਏ ਹਨ। ਜੌਨ ਸੀਨਾ, ਅੰਡਰਟੇਕਰ, ਸਟੋਨ ਕੋਲਡ ਸਟੀਵ ਆਸਟਿਨ, ਦਿ ਟਾਕ, ਟ੍ਰਿਪਲ ਐੱਚ ਅਤੇ ਬ੍ਰਾਕ ਲੈਸਨਰ ਵਰਗੇ ਕੁਝ ਅਜਿਹੇ ਨਾਮ ਹੈ, ਜਿਨ੍ਹਾਂ ਦੀ ਰੈਸਲਿੰਗ ਹਮੇਸ਼ਾਂ ਪਸੰਦ ਕੀਤੀ ਜਾਂਦੀ ਹੈ। ਕਰੋੜਾ ਦੀ ਗਿਣਤੀ ‘ਚ ਲੋਕ ਇਨ੍ਹਾਂ ਦੇ ਦੀਵਾਨੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਡਬਲਯੂ.ਡਬਲਯੂ.ਈ. ਦੇ ਸਪੁਰਸਟਾਰ ਰੈਸਲਰਾਂ ਨੂੰ ਇਕ ਫਾਈਟ ਦੇ ਲਈ ਕਿੰਨ੍ਹੇ ਪੈਸੇ ਮਿਲਦੇ ਹਨ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ।
ਹਮੇਸ਼ਾ ਟਾਪ ‘ਚ ਰਹਿਣ ਵਾਲੇ ਡਬਲਯੂ.ਡਬਲਯੂ.ਈ. ਦੇ ਸਪੁਰਸਟਾਰ ਬ੍ਰਾਕ ਲੈਸਨਰ, ਜੌਨ ਸੀਨਾ ਅਤੇ ਰੋਮਨ ਰੇਂਸ ਕਮਾਈ ਦੇ ਮਾਮਲੇ ‘ਚ ਸਭ ਤੋਂ ਉੱਪਰ ਹਨ। ਹਾਲਾਂਕਿ, ਜੌਨ ਸੀਨਾ ਅਤੇ ਦਿ ਅੰਡਰਟੇਕਰ ਰੇਗੂਲਰ ਫਾਈਟ ਨਹੀਂ ਲੜਦੇ ਫ਼ਿਰ ਉਨ੍ਹਾਂ ਦੀ ਕਮਾਈ ਟਾਪ ਸੁਪਰਸਟਾਰਾਂ ਤੋਂ ਕਿਤੇ ਜ਼ਿਆਦਾ ਹੈ। ਇਨ੍ਹਾਂ ‘ਚ ਬ੍ਰਾਕ ਲੈਸਨਰ ਨੂੰ ਸਭ ਤੋਂ ਵੱਧ ਪੈਸੇ ਮਿਲਦੇ ਹਨ। ਇਕ ਰਿਪੋਰਟ ਮੁਤਾਬਕ ਬ੍ਰਾਕ ਲੈਸਨਰ ਨੂੰ 10 ਮਿਲੀਅਨ ਡਾਲਰ ਤਨਖ਼ਾਹ ਮਿਲਦੀ ਹੈ।
ਡਬਲਯੂ.ਡਬਲਯੂ.ਈ. ਸੁਪਰਸਟਾਰਾਂ ਦੀ ਤਨਖ਼ਾਹ
ਬ੍ਰਾਕ ਲੈਸਨਰ – 10 ਮਿਲੀਅਨ ਡਾਲਰ
ਜੌਨ ਸੀਨਾ – 8.5 ਮਿਲੀਅਨ ਡਾਲਰ
ਰੋਮਨ ਰੇਂਸ – 5 ਮਿਲੀਅਨ ਡਾਲਰ
ਰੈਂਡੀ ਓਰਟਨ – 4.1 ਮਿਲੀਅਨ ਡਾਲਰ
ਸੈਥ ਰੋਲਿੰਸ – 4 ਮਿਲੀਅਨ ਡਾਲਰ
ਏਸੇ ਸਟਾਈਨ – 3.5 ਮਿਲੀਅਨ ਡਾਲਰ
ਟ੍ਰਿਪਲ ਐੱਚ- 3.3 ਮਿਲੀਅਨ ਡਾਲਰ
ਬੈਕੀ ਲਿੰਚ – 3.1 ਮਿਲੀਅਨ ਡਾਲਰ
ਗੋਲਡਬਰਗ – 3 ਮਿਲੀਅਨ ਡਾਲਰ
ਦਿ ਅੰਡਰਟੇਕਰ – 2.5 ਮਿਲੀਅਨ ਡਾਲਰ