ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਮੁੱਖ ਮੰਤਰੀ ਭਗਵੰਤ ਮਾਨ ਫਿਲਮ ਸਿਟੀ ਬਣਾਉਣ ਸਬੰਧੀ ਐਲਾਨ ਕਰ ਚੁੱਕੇ ਹਨ ਜਿਸ ਨੂੰ ਜਲਦੀ ਹੀ ਅਮਲੀ ਜਾਮਾ ਪਹਿਨਾਇਆ ਜਾਵੇਗਾ। ਸ਼ੁੱਕਰਵਾਰ ਨੂੰ ਇਹ ਸ਼ਬਦ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਹੇਅਰ ਨੇ ਫਿਰੋਜਪੁਰ ਰੋਡ ਸਥਿੱਤ ਸਿਨੇਪੋਲਿਸ ਮਲਟੀਪਲੈਕਸ ਐੱਮਬੀਡੀ ਨਿਊਪੋਲਿਸ ਮਾਲ ਵਿਖੇ ਜਾਗਰਣ ਫਿਲਮ ਫੈਸਟੀਵਲ ਦਾ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ‘ਜਾਗਰਣ ਗਰੁੱਪ’ ਵੱਲੋਂ ਕਰਵਾਇਆ ਜਾ ਰਿਹਾ ਜਾਗਰਣ ਫਿਲਮ ਫੈਸਟੀਵਲ ਸ਼ਲਾਘਾਯੋਗ ਕਦਮ ਹੈ। ਹੇਅਰ ਨੇ ਪੰਜਾਬੀ ਗੀਤਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਅੱਜ ਪੰਜਾਬੀ ਗੀਤਾਂ ਤੋਂ ਬਿੰਨਾਂ ਹਿੰਦੀ ਫਿਲਮਾਂ ਵੀ ਅਧੂਰੀਆਂ ਜਾਪਦੀਆਂ ਹਨ।

ਇਸ ਮੌਕੇ ਸੀਜੀਐੱਮ ਮਹਿੰਦਰ ਕੁਮਾਰ ਨੇ ਕਿਹਾ ਕਿ ਜਾਗਰਣ ਗਰੁੱਪ ਵੱਲੋਂ ਕਰਵਾਏ ਜਾ ਰਹੇ ਜਾਗਰਣ ਫਿਲਮ ਫੈਸਟੀਵਲ ਦਾ ਉਦੇਸ਼ ਕੇਵਲ ਮਨੰਰੋਜਨ ਕਰਨਾ ਨਹੀਂ ਸਗੋਂ ਸਮਾਜ ਨੂੰ ਸੇਧ ਦੇਣਾ ਵੀ ਹੈ। ਇਸ ਮੌਕੇ ‘ਪੰਜਾਬੀ ਜਾਗਰਣ’ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਜਾਗਰਣ ਅਖ਼ਬਾਰ ਆਜ਼ਾਦੀ ਦੇ ਸੰਗਰਾਮ ‘ਚੋਂ ਨਿਕਲਿਆ ਅਖ਼ਬਾਰ ਹੈ ਜਿਸਨੇ ਆਜ਼ਾਦੀ ਦੀ ਜੰਗ ਵਿਚ ਅਹਿਮ ਰੋਲ ਨਿਭਾਇਆ। ਇਸ ਮੌਕੇ ਦੈਨਿਕ ਜਾਗਰਣ ਦੇ ਰੈਜੀਡੈਂਟ ਐਡੀਟਰ ਅਮਿਤ ਸ਼ਰਮਾ ਨੇ ਕਿਹਾ ਕਿ ਜਾਗਰਣ ਗਰੁੱਪ ਵੱਲੋਂ ਕਰਵਾਏ ਜਾ ਰਹੇ ਇਸ ਜਾਗਰਣ ਫਿਲਮ ਫੈਸਟੀਵਲ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਜੀਐੱਮ ਨੀਰਜ ਸ਼ਰਮਾ, ਮਨੋਜ ਬਹਿਕ ਤੇ ਬ੍ਰੈਂਡ ਮੈਨੇਜਰ ਨਵੀਨ ਕੁਮਾਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਜਾਗਰਣ ਫਿਲਮੀ ਫੈਸਟੀਵਲ ਦੇ ਉਦਘਾਟਨੀ ਸਮਾਗਮ ਵਿਚ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਰਜਿੰਦਰਪਾਲ ਕੌਰ ਛੀਨਾ, ਸਨਅਤਕਾਰ ਗੁਰਮੀਤ ਸਿੰਘ ਕੁਲਾਰ, ਉਪਕਾਰ ਸਿੰਘ ਅਹੂਜਾ, ਸਤਨਾਮ ਸਿੰਘ ਮੱਕੜ, ਅਵਤਾਰ ਸਿੰਘ ਭੋਗਲ, ਜੀਐੱਸ ਿਢੱਲੋਂ, ਮਨਦੀਪ ਚੌਧਰੀ, ਕਰਨਲ ਸੀਐੱਮ ਲਖਨਪਾਲ, ਸਰਬਜੀਤ ਸਿੰਘ, ਗੌਤਮ ਮਲਹੋਤਰਾ, ਦੀਦਾਰਜੀਤ ਸਿੰਘ ਲੋਟੇ ਤੇ ਫੋਕਲ ਪਵਾਇੰਟ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਸ਼ਰਮਾ ਸਮੇਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਪਹਿਲੇ ਦਿਨ ਹਿੰਦੀ ਫਿਲਮ ਅਕੇਲੀ ( 120 ਮਿੰਟ) ਅਤੇ ਯਸ਼ ਚੋਪੜਾ ਦੁਆਰਾ ਨਿਰਦੇਸ਼ਿਤ ਹਿੰਦੀ ਫਿਲਮ ਵੀਰ ਜ਼ਾਰਾ (192 ਮਿੰਟ) ਵਿਖਾਈਆਂ ਗਈਆਂ।

ਅੱਜ ਦਰਸ਼ਕਾਂ ਦੇ ਰੂਬਰੂ ਹੋਣਗੇ ਬਾਲੀਵੁੱਡ ਐਕਟਰ ਮਿੱਤਵਾ

ਜਾਗਰਣ ਫਿਲਮ ਫੈਸਟੀਵਲ ਦੇ ਦੂਸਰੇ ਦਿਨ ਸ਼ਨਿਚਰਵਾਰ ਨੂੰ ਹਿੰਦੀ ਫਿਲਮ ਘਾਇਲ, ਜੀਤ, ਘਾਤਕ, ਬਾਦਲ ਅਤੇ ਰਘੂਬੀਰ ਜਿਹੀਆਂ ਅਨੇਕਾਂ ਸੁਪਰਹਿੱਟ ਫਿਲਮਾਂ ਵਿਚ ਅਦਾਕਾਰੀ ਦੇ ਜੌਹਰ ਵਿਖਾਉਣ ਵਾਲੇ ਐਕਟਰ ਮਿੱਤਵਾ ਸ਼ਾਮ 5.30 ਵਜੇ ਦਰਸ਼ਕਾਂ ਦੇ ਰੂਬਰੂ ਹੋਣਗੇ। ਜਾਗਰਣ ਫਿਲਮ ਫੈਸਟੀਵਲ ਦੀ ਭਰਵੀਂ ਸ਼ਲਾਘਾ ਕਰਦੇ ਹੋਏ ਮਿੱਤਵਾ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿੱਥੇ ਹਿੰਦੀ, ਪੰਜਾਬੀ ਅਤੇ ਲਘੂ ਫਿਲਮਾਂ ਵਿਖਾਉਣ ਦੇ ਨਾਲ ਨਾਲ ਬਾਲੀਵੁੱਡ ਕਲਾਕਾਰਾਂ ਨੂੰ ਵੀ ਦਰਸ਼ਕਾਂ ਦੇ ਰੂਬਰੂ ਕਰਵਾਇਆ ਜਾ ਰਿਹਾ ਹੈ। ਮਿੱਤਵਾ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਹਾਏ ਨੀ ਮੇਰੀ ਮੋਟੋ ਅਤੇ ਮਜ਼ਦੂਰ ਸਬੰਧੀ ਜਾਣਕਾਰੀ ਵੀ ਦਿੱਤੀ। ਮਿੱਤਵਾ ਨੇ ਇਹ ਵੀ ਕਿਹਾ ਕਿ ਉਸਦੇ ਆਪਣੇ ਸ਼ਹਿਰ ਲੁਧਿਆਣਾ ਵਿੱਚ ਹੋ ਰਹੇ ਜਾਗਰਣ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਣਾ ਉਸ ਲਈ ਮਾਣ ਵਾਲੀ ਗੱਲ ਹੈ।

ਸ਼ਨਿਚਰਵਾਰ ਨੂੰ ਵਿਖਾਈਆਂ ਜਾਣ ਵਾਲੀਆਂ ਫਿਲਮਾਂ

16 ਸਤੰਬਰ ਦਿਨ ਸ਼ਨਿਚਰਵਾਰ ਨੂੰ ਸਵੇਰੇ 11 ਵਜੇ ਲਘੂ ਫਿਲਮ ਚਾਕਲੇਟ (13 ਮਿੰਟ), 11.30 ਵਜੇ ਇਕ ਹੋਰ ਲਘੂ ਫਿਲਮ ਵਨਸ ਅਪੋਨ ਏ ਟਾਈਮ ਇੰਨ ਲਹੌਰ (24 ਮਿੰਟ), ਦੁਪਹਿਰ 12.30 ਵਜੇ ਮਾਸਟਰ ਕਲਾਸ (ਵੇਦਾਂਤੀ ਦਾਨੀ), 2.15 ਤੇ ਤਿਕੜਮ (120 ਮਿੰਟ) ਸ਼ਾਮ 4.30 ਵਜੇ ਅਮਿਤ ਸਿਆਲ ਅਤੇ ਨਿਰਦੇਸ਼ਕ ਵਿਵੇਕ ਅਨਚਾਲਿਆ ਨਾਲ ਰੂਬਰੂ ਹੋਵੇਗਾ। ਇਸ ਪਿੱਛੋਂ ਮੁੜ ਸ਼ੁਰੂ ਹੋਵੇਗਾ ਫਿਲਮਾਂ ਦਾ ਸਿਲਸਲਾ ਜਿਸ ਤਹਿਤ ਸ਼ਾਮ 5.45 ਤੇ ਫਿਲਮ ਮੈਨੇ ਗਾਂਧੀ ਕੋਂ ਨਹੀਂ ਮਾਰਾ (100 ਮਿੰਟ), ਸ਼ਾਮ 7.45 ਤੇ ਫਿਲਮ ਆਈਬੀ-71 (117 ਮਿੰਟ) ਤੇ ਰਾਤ 10 ਵਜੇ ਫਿਲਮ ਚੈਰੀ ਈਅਰਰਿੰਗਜ਼ (85 ਮਿੰਟ) ਵਿਖਾਈ ਜਾਵੇਗੀ।