ਸਰੀ ਸਿਟੀ ਦੀ ਤਰਫੋਂ, ਮੈਂ ਇਹ ਜਾਣ ਕੇ ਹੈਰਾਨ ਅਤੇ ਗੰਭੀਰ ਚਿੰਤਤ ਹਾਂ ਕਿ ਬੀ.ਸੀ. ਦੀ ਐਕਸਟੋਰਸ਼ਨ ਟਾਸਕ ਫੋਰਸ ਵੱਲੋਂ ਪਛਾਣੇ ਗਏ ਸ਼ੱਕੀ ਦੇਸ਼ ਨਿਕਾਲੇ ਤੋਂ ਬਚਣ ਲਈ ਸ਼ਰਨਾਰਥੀ ਦਰਜੇ ਦਾ ਦਾਅਵਾ ਕਰ ਰਹੇ ਹਨ।
ਸਰੀ ਇਨ੍ਹਾਂ ਜਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਨਾਲ ਬਹੁਤ ਪ੍ਰਭਾਵਿਤ ਹੋਇਆ ਹੈ, ਅਤੇ ਜ਼ਿੰਮੇਵਾਰ ਲੋਕਾਂ ਨੂੰ ਤੁਰੰਤ ਅਤੇ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ।
ਸਾਡੇ ਸ਼ਹਿਰ ਵਿੱਚ ਕਾਨੂੰਨ ਦੀ ਪਾਲਣਾ ਕਰਨ ਵਾਲੇ ਕੈਨੇਡੀਅਨ ਅਤੇ ਵਿਦੇਸ਼ੀ ਨਿਵਾਸੀ ਉਸ ਤੋਂ ਬਿਹਤਰ ਦੇ ਹੱਕਦਾਰ ਹਨ, ਬਜਾਏ ਇਸਦੇ ਕਿ ਅਪਰਾਧੀ ਕਾਨੂੰਨੀ ਅਤੇ ਇਮੀਗ੍ਰੇਸ਼ਨ ਪ੍ਰਣਾਲੀਆਂ ਦਾ ਦੁਰਵਰਤੋਂ ਕਰਕੇ ਕੈਨੇਡਾ ਵਿੱਚ ਆਪਣਾ ਰਹਿਣ ਵਧਾਉਣ।
ਫੈਡਰਲ ਸਰਕਾਰ ਨੂੰ ਤੁਰੰਤ ਕਦਮ ਚੁੱਕ ਕੇ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਡਿਪੋਰਟੇਸ਼ਨ ਕਾਨੂੰਨਾਂ ਵਿੱਚ ਸੁਧਾਰ ਕਰਨੇ ਚਾਹੀਦੇ ਹਨ, ਤਾਂ ਜੋ ਸਾਡੀਆਂ ਕਮਿਊਨਿਟੀਆਂ ਦੀ ਸੁਰੱਖਿਆ ਕੀਤੀ ਜਾ ਸਕੇ। ਸਾਡੇ ਦੇਸ਼ ਦੇ ਮਹਿਮਾਨ ਜੇ ਕਾਨੂੰਨ ਤੋੜਦੇ ਹਨ, ਤਾਂ ਉਹ ਇੱਥੇ ਰਹਿਣ ਦੇ ਹੱਕਦਾਰ ਨਹੀਂ ਹੋਣੇ ਚਾਹੀਦੇ, ਉਨ੍ਹਾਂ ਨੂੰ ਵਾਪਸ ਭੇਜਣਾ ਚਾਹੀਦਾ ਹੈ।
ਸਰੀ ਇਸ ਗੱਲ ‘ਤੇ ਮਾਣ ਕਰਦਾ ਹੈ ਕਿ ਇਹ ਵੱਖ-ਵੱਖ ਪਿਛੋਕੜ ਵਾਲੇ ਕੈਨੇਡੀਅਨ ਲੋਕਾਂ ਦਾ ਘਰ ਹੈ, ਤੇ ਆਪਣੇ ਘਰਾਂ, ਕਾਰੋਬਾਰਾਂ ਅਤੇ ਆਪਣੇ ਆਂਢ-ਗੁਆਂਢ ਵਿੱਚ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਦੇ ਹੱਕਦਾਰ ਹਨ। ਫੈਡਰਲ ਸਰਕਾਰ ਨੂੰ ਅੱਗੇ ਆ ਕੇ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਤਾਂ ਜੋ ਅੰਤਰਰਾਸ਼ਟਰੀ ਗੈਂਗਸਟਰਾਂ ਅਤੇ ਅਪਰਾਧੀਆਂ ਤੋਂ ਸਾਡੇ ਵਸਨੀਕ ਸੁਰੱਖਿਅਤ ਰਹਿ ਸਕਣ।
ਮੇਅਰ ਬਰੈਂਡਾ ਲੌਕ
ਸਿਟੀ ਆਫ਼ ਸਰੀ



