
ਮੇਅਰ ਦੇ ਤੌਰ ’ਤੇ, ਮੈਂ ਆਪਣੇ ਸ਼ਹਿਰ ਵਿੱਚ ਜਾਰੀ ਜ਼ਬਰਦਸਤੀ ਵਸੂਲੀ ਅਤੇ ਗੈਂਗ-ਸੰਬੰਧੀ ਹਿੰਸਾ ਤੋਂ ਗੰਭੀਰ ਚਿੰਤਤ ਹਾਂ।
ਇੱਕ ਸਾਲ ਤੋਂ ਵੱਧ ਸਮੇਂ ਤੋਂ, ਜ਼ਬਰਦਸਤੀ ਵਸੂਲੀ ਅਤੇ ਹਾਲ ਹੀ ਵਿੱਚ ਗੈਂਗ-ਸੰਬੰਧੀ ਹਿੰਸਾ ਨੇ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਹਰ ਵਿਅਕਤੀ ਨੂੰ ਆਪਣੇ ਇਲਾਕੇ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਹੱਕਦਾਰ ਹੈ, ਅਤੇ ਨਿਵਾਸੀ ਇਹ ਜਾਣਨਾ ਚਾਹੁੰਦੇ ਹਨ ਕਿ ਇਨ੍ਹਾਂ ਅਪਰਾਧਾਂ ਨਾਲ ਤੇਜ਼ੀ ਅਤੇ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ।
ਸਿਟੀ ਹਿੰਸਾ ਦੀ ਇਸ ਲਹਿਰ ਨੂੰ ਖ਼ਤਮ ਕਰਨ ਲਈ ਆਪਣੇ ਅਧਿਕਾਰ ਅੰਦਰ ਆਉਂਦਾ ਹਰ ਕਦਮ ਉਠਾ ਰਿਹਾ ਹੈ। 2021 ਤੋਂ ਹੁਣ ਤੱਕ ਅਸੀਂ ਪੁਲਿਸਿੰਗ ਬਜਟ ਵਿੱਚ $100 ਮਿਲੀਅਨ ਦਾ ਵਾਧਾ ਕੀਤਾ ਹੈ, ਸੂਬਾਈ ਅਤੇ ਫੈਡਰਲ ਸਰਕਾਰਾਂ ਤੋਂ ਇਸ ਸਮੱਸਿਆ ਨਾਲ ਨਜਿੱਠਣ ਲਈ ਤੁਰੰਤ 150 ਵਾਧੂ ਅਧਿਕਾਰੀਆਂ ਦੀ ਮੰਗ ਕੀਤੀ ਹੈ, ਜਾਣਕਾਰੀ ਲਈ $250,000 ਦਾ ਇਨਾਮੀ ਫ਼ੰਡ ਦਿੱਤੇ ਹਨ, 600 ਤੋਂ ਵੱਧ ਟਰੈਫ਼ਿਕ ਕੈਮਰਿਆਂ ਨੂੰ ਅਪਗ੍ਰੇਡ ਕਰ, ਸਰੀ ਪੁਲਿਸ ਸਰਵਿਸ ਲਈ ਤੁਰੰਤ ਪਹੁੰਚ ਯਕੀਨੀ ਬਣਾਈ ਹੈ, ਅਤੇ ਸ਼ਹਿਰ ਪੱਧਰ ‘ਤੇ ਸੁਰੱਖਿਆ ਦੇ ਯਤਨਾਂ ਨੂੰ ਇਕੱਠਾ ਕਰਨ ਲਈ ਜਨਤਕ ਸੁਰੱਖਿਆ ਵਿਭਾਗ ਸਥਾਪਿਤ ਕੀਤਾ ਹੈ।
ਇਸ ਸਮੇਂ, ਲੋਕ ਡਰੇ ਹੋਏ ਹਨ ਅਤੇ ਇਹ ਜਾਣਨਾ ਚਾਹੁੰਦੇ ਹਨ ਕਿ ਉਹ ਦੁਬਾਰਾ ਆਪਣੇ ਸਮਾਜ ਵਿੱਚ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦੇ ਹਨ। ਮੈਂ ਸੋਲਿਸਿਟਰ ਜਨਰਲ ਨੀਨਾ ਕ੍ਰੀਗਰ ਨਾਲ ਮੁਲਾਕਾਤ ਕਰ ਰਹੀ ਹਾਂ, ਤਾਂ ਜੋ ਸ਼ਹਿਰ ਅਤੇ ਸੂਬਾ ਇਕੱਠੇ ਮਿਲ ਕੇ SPS ਅਤੇ RCMP ਦੋਵਾਂ ਦੀ ਹੋਰ ਸਹਾਇਤਾ ਲਈ ਵਾਧੂ, ਠੋਸ ਉਪਾਵਾਂ ਦੀ ਮੰਗ ਕਰਨ ਲਈ ਸਹਿਯੋਗ ਕਰ ਸਕਣ। ਸਾਡਾ ਧਿਆਨ ਸਾਰਥਿਕ, ਪ੍ਰਭਾਵਸ਼ਾਲੀ ਕਾਰਵਾਈਆਂ ਦੀ ਪਛਾਣ ਕਰਨ ‘ਤੇ ਹੋਵੇਗਾ, ਤਾਂ ਜੋ ਜਨਤਕ ਸੁਰੱਖਿਆ ਨੂੰ ਬਹਾਲ ਕਰਨ ਲਈ ਤੇਜ਼ੀ ਨਾਲ ਲਾਗੂ ਕੀਤੀਆਂ ਜਾ ਸਕਣ।
ਸਾਡਾ ਸਮਾਜ ਲਗਾਤਾਰ ਵੱਧ ਰਹੀਆਂ ਹਿੰਸਕ ਕਾਰਵਾਈਆਂ ਨੂੰ ਸਵੀਕਾਰ ਨਹੀਂ ਕਰੇਗਾ। ਮੈਂ ਹਰ ਉਪਲਬਧ ਵਿਕਲਪ ਦੀ ਪਾਲਨਾ ਕਰਨ ਅਤੇ ਸਾਡੇ ਸੂਬਾਈ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਲਈ ਦ੍ਰਿੜ ਹਾਂ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਸਨੀਕ ਆਪਣੇ ਘਰਾਂ, ਆਂਢ-ਗੁਆਂਢ ਅਤੇ ਕਾਰੋਬਾਰਾਂ ਵਿੱਚ ਸੁਰੱਖਿਅਤ ਮਹਿਸੂਸ ਕਰਨ। ਮੈਂ ਵਾਧੂ ਸਰੋਤਾਂ, ਹੱਲਾਂ ਅਤੇ ਲਗਾਤਾਰ ਕਾਰਵਾਈ ਲਈ ਉਦੋਂ ਤੱਕ ਦਬਾਅ ਬਣਾਈ ਰੱਖਾਂਗੀ, ਜਦੋਂ ਤੱਕ ਇਹ ਹਿੰਸਾ ਖ਼ਤਮ ਨਹੀਂ ਹੋ ਜਾਂਦੀ।
ਮੇਅਰ ਬਰੈਂਡਾ ਲੌਕ
ਸਿਟੀ ਆਫ਼ ਸਰੀ


