ਨਵੀਂ ਦਿੱਲੀ,:ਭਾਰਤ ਸਰਕਾਰ ਨੇ ਕਿਹਾ ਕਿ ਪਾਕਿਸਤਾਨ ਨਾਲ ਅਰਥਪੂਰਨ ਗੱਲਬਾਤ ਹਿੰਸਾ ਤੋਂ ਮੁੱਕਤ ਮਾਹੌਲ ਵਿਚ ਹੀ ਹੋ ਸਕਦੀ ਹੈ ਇਸ ਤਰ੍ਹਾਂ ਦਾ ਅਨੁਕੂਲ ਮਾਹੌਲ ਬਣਾਉਣ ਲਈ ਜ਼ਿੰਮੇਵਾਰੀ ਇਸਲਾਮਾਬਾਦ ਦੀ ਹੈ। ਲੋਕ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਨੇ ਕਿਹਾ ਕਿ ਪਾਕਿਸਤਾਨੀ ਸਰਹੱਦ ਵੱਲੋਂ ਅਤਿਵਾਦ ਭਾਰਤ ਲਈ ਇੱਕ ਮੁੱਖ ਚਿੰਤਾ ਹੈ।
ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਨੇ ਵਾਰ ਵਾਰ ਪਾਕਿਸਤਾਨ ਨੂੰ ਆਪਣੀ ਵਚਨਬੱਧਤਾ ਨੂੰ ਨਿਭਾਉਂਣ ਲਈ ਕਿਹਾ ਹੈ।ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਪਾਕਿਸਤਾਨ ਨਾਲ ਆਮ ਗੁਆਂਢੀਆਂ ਵਾਲੇ ਸਬੰਧਾਂ ਦੀ ਇੱਛਾ ਰੱਖਦੀ ਹੈ ਅਤੇ ਸ਼ਿਮਲਾ ਸਮਝੌਤੇ ਅਤੇ ਲਾਹੌਰ ਐਲਾਨਨਾਮੇ ਅਨੁਸਾਰ ਦੁਵੱਲੇ ਸਾਰੇ ਮੁੱਦਿਆਂ ਨੂੰ ਸ਼ਾਤਮਈ ਨਾਲ ਹੱਲ ਕਰਨ ਲਈ ਵਚਨਬੱਧ ਹੈ।
ਕੀ ਗੁਆਂਢੀ ਦੇਸ਼ਾਂ ਨੇ ਭਾਰਤੀ ਇਲਾਕਿਆਂ ‘ਤੇ ਗੈਰ ਕਾਨੂੰਨੀ ਤੌਰ’ ਤੇ ਕਬਜ਼ਾ ਕੀਤਾ ਹੈ? ਇਸ ਬਾਰੇ ਪੁਛੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਚੀਨ ‘ ਨੇ ਜੰਮੂ ਅਤੇ ਕਸ਼ਮੀਰ ਵਿਚ ਲਗਪਗ 78,000 ਵਰਗ ਕਿਲੋਮੀਟਰ ਭਾਰਤੀ ਖੇਤਰ ‘ਤੇ ਗ਼ੈਰਕਾਨੂੰਨੀ ਕਬਜ਼ਾ ਕੀਤਾ ਹੈ।
ਚੀਨ ਨੇ 1 9 62 ਲਗਭਗ 38,000 ਵਰਗ ਕਿਲੋਮੀਟਰ ਗੈਰ ਕਾਨੂੰਨੀ ਕਬਜ਼ਾ ਕੀਤਾ ਹੈ। ਇਸ ਤੋਂ ਇਲਾਵਾ, 2 ਮਾਰਚ, 1963 ਨੂੰ ਚੀਨ-ਪਾਕਿਸਤਾਨ ਨੇ ‘ਸੀਮਾ ਸਮਝੌਤੇ’ ਤੇ ਹਸਤਾਖਰ ਕੀਤੇ ਸਨ। ਪਾਕਿਸਤਾਨ ਨੇ ਗ਼ੈਰ ਕਾਨੂੰਨੀ ਤੌਰ ‘ਤੇ 5,180 ਵਰਗ ਕਿਲੋਮੀਟਰ ਇਲਾਕਾ ਜੋ ਪਾਕਿਸਤਾਨ-ਪ੍ਰਸ਼ਾਸਤ ਕਸ਼ਮੀਰ ਵਿਚ ਹੈ ਚੀਨ ਨੂੰ ਦੇ ਦਿੱਤਾ ਹੈ।