ਪਵਨ ਕੁਮਾਰ, ਨੂਰਪੁਰ ਬੇਦੀ : ਨੂਰਪੁਰ ਬੇਦੀ ਬਲਾਕ ਦੇ ਪਿੰਡ ਸਮੁੰਦੜੀਆ ਦੇ ਗ਼ਰੀਬ ਪਰਿਵਾਰ ਦੀਪ ਕੌਰ ਪਤਨੀ ਜਸਵੰਤ ਸਿੰਘ, ਜਿਸ ਦਾ ਘਰ ਬਾਰਿਸ਼ਾਂ ਦੌਰਾਨ ਹੜ੍ਹ ਦੇ ਪਾਣੀ ਨਾਲ ਬੁਰੀ ਤਰ੍ਹਾਂ ਬਰਬਾਦ ਹੋ ਗਿਆ ਸੀ। ਉਨ੍ਹਾਂ ਨੂੰ ਇਲਾਕੇ ਦੇ ਸਹਿਯੋਗ ਤੇ ਸਮਾਜ ਸੇਵੀ ਸੰਸਥਾਵਾਂ ਦੀ ਬਦੌਲਤ 20 ਦਿਨਾਂ ਬਾਅਦ ਨਵਾਂ ਘਰ ਨਸੀਬ ਹੋਣ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬੀਤੇ ਕਰੀਬ ਇਕ ਮਹੀਨੇ ਤੋਂ ਇਹ ਪਰਿਵਾਰ ਖੁੱਲ੍ਹੇ ਅਸਮਾਨ ਥੱਲੇ ਤਰਪਾਲਾਂ ਪਾ ਕੇ ਟਾਈਮ ਕੱਟ ਰਿਹਾ ਸੀ। ਇਨ੍ਹਾਂ ਵੱਲੋਂ ਵਾਰ-ਵਾਰ ਆਪਣੇ ਮਕਾਨ ਨੂੰ ਬਣਾਉਣ ਦੀ ਗੁਹਾਰ ਲਗਾਈ ਜਾ ਰਹੀ ਸੀ।
ਇਸ ਤੋਂ ਬਾਅਦ ਸਥਾਨਕ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਮੋਰਚਾ ਦੀ ਟੀਮ ਦੇ ਕਨਵੀਨਰ ਗੌਰਵ ਰਾਣਾ ਤੇ ਬਲਜਿੰਦਰ ਸਿੰਘ ਬੇਲਾ ਵੱਲੋਂ ਵਿੱਢੀ ਮੁਹਿੰਮ ਤੋਂ ਬਾਅਦ ਇਲਾਕੇ ਭਰ ਦੇ ਭਾਰੀ ਸਹਿਯੋਗ ਨਾਲ ਇਨ੍ਹਾਂ ਸਵੇਰੇ ਲੈਂਟਰ ਪੈਣ ਜਾ ਰਿਹਾ ਹੈ। ਜਿਸ ਲਈ ਲਗਪਗ ਸਾਰਾ ਸਾਮਾਨ ਸਮਾਜ ਸੇਵੀਆਂ ਵੱਲੋਂ ਇਨ੍ਹਾਂ ਨੂੰ ਮੁਹੱਈਆ ਕਰਾ ਦਿੱਤਾ ਗਿਆ ਹੈ। ਇਸ ਮੌਕੇ ਸਮਾਜ ਸੇਵੀ ਗੌਰਵ ਰਾਣਾ ਨੇ ਕਿਹਾ ਕਿ ਨੂਰਪੁਰ ਬੇਦੀ ਇਲਾਕੇ ਦੇ ਵੱਡੇ ਸਹਿਯੋਗ ਨਾਲ ਇਨ੍ਹਾਂ ਦੇ ਮਕਾਨ ਬਣਾਉਣ ਲਈ ਇੱਟਾਂ ਸੀਮੈਂਟ ਤੋਂ ਲੈ ਕੇ ਰੇਤਾ ਬੱਜਰੀ ਤਕ ਇਨ੍ਹਾਂ ਨੂੰ ਸਥਾਨਕ ਵਾਸੀਆਂ ਤੇ ਇਲਾਕੇ ਦੇ ਸਮਾਜ ਸੇਵੀਆਂ ਵੱਲੋਂ ਭੇਜਿਆ ਜਾ ਰਿਹਾ ਹੈ। ਸਿਰਫ਼ ਥੋੜ੍ਹੇ ਜਿਹੇ ਸਰੀਏ ਦੀ ਹੀ ਘਾਟ ਬਚੀ ਹੈ। ਇਨ੍ਹਾਂ ਦਾ ਮਕਾਨ ਲਗਪਗ ਅਗਲੇ 20 ਦਿਨਾਂ ਬਾਅਦ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੋਪੜ ਦੇ ਲੋਕਾਂ ਦੀ ਇਹ ਵੱਡੀ ਦੇਣ ਹੈ, ਜਿਨ੍ਹਾਂ ਨੇ ਕੀ ਸਰਕਾਰਾਂ ਨੂੰ ਅਕਸ ਦਿਖਾ ਦਿੱਤਾ ਹੈ ਕੀ ਦਾਅਵੇ ਤੇ ਵਾਅਦੇ ਨਹੀਂ ਬਲਕਿ ਲੋਕਾਂ ਦਾ ਭਲਾ ਜ਼ਮੀਨੀ ਤੌਰ ‘ਤੇ ਇਸ ਤਰ੍ਹਾਂ ਨਾਲ ਕਰਨਾ ਚਾਹੀਦਾ ਹੈ। ਪੀੜਤਾ ਦੀਪ ਕੌਰ ਤੇ ਉਸ ਦੇ ਪਤੀ ਜਸਵੰਤ ਸਿੰਘ ਨੇ ਕਿਹਾ ਕਿ ਅਸੀਂ ਸਮਾਜ ਸੇਵੀ ਗੌਰਵ ਰਾਣਾ ਤੇ ਬਲਜਿੰਦਰ ਸਿੰਘ ਬੇਲਾ, ਨਿੰਦੀ ਮੁੰਨੇ, ਸਤਿਨਾਮ ਸਿੰਘ ਤੇ ਇਨ੍ਹਾਂ ਦੀ ਸਾਰੀ ਟੀਮ ਦਾ ਤੇ ਆਪਣੇ ਨਗਰ ਸਮੂਹ ਲੋਕਾਂ ਦਾ ਧੰਨਵਾਦ ਕਰਦੀ ਹਾਂ। ਇਸ ਮੌਕੇ ਪਰਮਜੀਤ ਸਿੰਘ, ਯਾਦਵਿੰਦਰ ਸਿੰਘ, ਗੁਰਦੀਪ ਸਿੰਘ ਝੱਜ, ਦਲਜੀਤ ਸਿੰਘ, ਅਮਰੀਕ ਸਿੰਘ, ਹਰਪ੍ਰਰੀਤ ਸਿੰਘ ਕਾਲਾ, ਬਲਵੀਰ ਖਾਨ, ਸੰਜੀਵ ਲੌਟੀਆ, ਮਹਿੰਦਰਪਾਲ ਸਿੰਘ, ਉਜਾਗਰ ਸਿੰਘ, ਮੇਜਰ ਸਿੰਘ, ਬਲਜਿੰਦਰ ਸਿੰਘ, ਸਰਬਣ ਸਿੰਘ, ਸੋਮਾ ਦੇਵੀ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।



