ਨਵੀਂ ਦਿੱਲੀ, ਸਪੋਰਟਸ ਡੈਸਕ : ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਆਸਟ੍ਰੇਲੀਆ ‘ਤੇ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਫੀਲਡਿੰਗ ਅਜਿਹਾ ਖੇਤਰ ਹੈ, ਜਿਸ ‘ਤੇ ਅਸੀਂ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਤੇ ਇਸ ਦਾ ਫ਼ਾਇਦਾ ਵਿਸ਼ਵ ਕੱਪ 2023 ਦੇ ਪਹਿਲੇ ਮੈਚ ‘ਚ ਮਿਲਿਆ।

ਜ਼ਿਕਰਯੋਗ ਹੈ ਕਿ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ 52 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਪੂਰੀ ਟੀਮ 49.3 ਓਵਰਾਂ ‘ਚ 199 ਦੌੜਾਂ ‘ਤੇ ਆਲਆਊਟ ਹੋ ਗਈ। ਜਵਾਬ ਵਿਚ ਭਾਰਤ ਨੇ 41.2 ਓਵਰਾਂ ਵਿਚ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ।

ਮੈਚ ਤੋਂ ਬਾਅਦ ਰੋਹਿਤ ਸ਼ਰਮਾ ਦਾ ਬਿਆਨ

ਗੇਂਦਬਾਜ਼ੀ ਅਤੇ ਫੀਲਡਿੰਗ ‘ਚ ਸਿਖਰ ‘ਤੇ ਰਹਿ ਕੇ ਚੰਗਾ ਲੱਗ ਰਿਹਾ ਹੈ, ਖਾਸ ਕਰਕੇ ਫੀਲਡਿੰਗ ‘ਚ। ਅਸੀਂ ਫੀਲਡਿੰਗ ‘ਤੇ ਸਖਤ ਮਿਹਨਤ ਕੀਤੀ। ਟੀਮ ਨੇ ਬਹੁਤ ਵਧੀਆ ਉਪਰਾਲਾ ਕੀਤਾ। ਇਸ ਤਰ੍ਹਾਂ ਦੀ ਸਥਿਤੀ ਵਿਚ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਅਸੀਂ ਜਾਣਦੇ ਸੀ ਕਿ ਇੱਥੇ ਸਾਰਿਆਂ ਲਈ ਮਦਦ ਮੌਜੂਦ ਹੈ। ਤੇਜ਼ ਗੇਂਦਬਾਜ਼ਾਂ ਲਈ ਰਿਵਰਸ ਸਵਿੰਗ ਹੈ, ਇਸ ਲਈ ਸਪਿੱਨਰਾਂ ਨੇ ਚੰਗੀ ਪਿੱਚ ‘ਤੇ ਗੇਂਦਬਾਜ਼ੀ ਕੀਤੀ।

ਭਾਰਤੀ ਬੱਲੇਬਾਜ਼ੀ ਬਾਰੇ ਰੋਹਿਤ ਦਾ ਬਿਆਨ

ਸਾਡੀ ਟੀਮ ਦੀ ਕੋਸ਼ਿਸ਼ ਸ਼ਾਨਦਾਰ ਰਹੀ। 3 ਦੌੜਾਂ ‘ਤੇ ਦੋ ਵਿਕਟਾਂ ਗੁਆਉਣ ਤੋਂ ਬਾਅਦ ਈਮਾਨਦਾਰੀ ਨਾਲ ਮੈਂ ਘਬਰਾ ਗਿਆ ਸੀ। ਜਦੋਂ ਤੁਸੀਂ ਕਿਸੇ ਟੀਚੇ ਦਾ ਪਿੱਛਾ ਕਰ ਰਹੇ ਹੋਵੋ ਤਾਂ ਇਸ ਤਰ੍ਹਾਂ ਦੀ ਸ਼ੁਰੂਆਤ ਬਿਲਕੁਲ ਨਹੀਂ ਚਾਹੁੰਦੇ। ਆਸਟ੍ਰੇਲੀਆ ਨੂੰ ਮਾਣ ਦੇਣਾ ਚਾਹੀਦਾ ਹੈ ਪਰ ਸਾਡੇ ਬੱਲੇਬਾਜ਼ਾਂ ਨੇ ਵੀ ਕੁਝ ਖਰਾਬ ਸ਼ਾਟ ਖੇਡੇ। ਅਜਿਹਾ ਹੋ ਜਾਂਦਾ ਹੈ। ਤੁਸੀਂ ਖਾਤਾ ਖੋਲ੍ਹਣਾ ਚਾਹੋਗੇ ਤਾਂ ਪਾਵਰਪਲੇ ‘ਚ ਤੇਜ਼ੀ ਨਾਲ ਦੌੜਾਂ ਬਣਾਉਣਾ ਚਾਹੋਗੇ।

ਚੇਨਈ ਦੇ ਦਰਸ਼ਕਾਂ ਬਾਰੇ ਕੀ ਕਿਹਾ?

ਚੇਨਈ ਦੇ ਦਰਸ਼ਕਾਂ ਨੇ ਕਦੇ ਨਿਰਾਸ਼ ਨਹੀਂ ਕੀਤਾ। ਪਹਿਲੀ ਗੇਂਦ ਨਾਲ ਉਨ੍ਹਾਂ ਦਾ ਉਤਸ਼ਾਹ ਵਧ ਜਾਂਦਾ ਹੈ। ਏਨੀ ਗਰਮੀ ਵਿਚ ਬੈਠਣ ਦੇ ਬਾਵਜੂਦ ਸਾਰਿਆਂ ਨੇ ਖੂਬ ਤਾੜੀਆਂ ਮਾਰੀਆਂ। ਉਨ੍ਹਾਂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਘੱਟ ਹੈ।