ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਪਿੰਡ ਖੇੜਾ ਵਿਖੇ ਡਾ.ਭੀਮ ਰਾਓ ਅੰਬੇਡਕਰ ਸਪੋਰਟਸ ਕਲੱਬ ਵਲੋਂ ਕਰਵਾਏ ਕਬੱਡੀ ਕੱਪ ‘ਚ ਬਹੁਤ ਸਾਰੀਆਂ ਕਬੱਡੀ ਟੀਮਾਂ ਨੇ ਭਾਗ ਲਿਆ ਤੇ ਇਸ ਖੇਡ ਮੇਲੇ ਦਾ ਕਬੱਡੀ ਕੱਪ ਗੜ੍ਹੀ ਤਰਖਾਣਾ ਦੇ ਗੱਭਰੂਆਂ ਦੀ ਝੋਲੀ ਪਿਆ। ਮੇਲਾ ਪ੍ਰਬੰਧਕ ਸਤੀਸ਼ ਕੁਮਾਰ ਨੇ ਦੱਸਿਆ ਕਿ 75 ਕਿਲੋ ਭਾਰ ਵਰਗ ਕਬੱਡੀ ਮੁਕਾਬਲਿਆਂ ‘ਚ ਸਮਸ਼ਪੁਰ ਸਮਰਾਲਾ ਦੀ ਟੀਮ ਨੇ ਪਹਿਲਾ ਤੇ ਡੱਲਾ ਦੀ ਟੀਮ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। ਇਕ ਪਿੰਡ ਓਪਨ ਕਲੱਬ ‘ਚ 20 ਟੀਮਾਂ ਨੇ ਭਾਗ ਲਿਆ। ਜਿਸ ‘ਚ ਗੜ੍ਹੀ ਤਰਖਾਣਾ ਦੇ ਗੱਭਰੂਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਇਹ ਕੱਪ ਜਿੱਤਿਆ ਜਦਕਿ ਦੂਜੇ ਸਥਾਨ ‘ਤੇ ਘਰਾਚੋਂ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਇਸ ਮੌਕੇ ਹਰਿਆਣਾ ਤੇ ਫਿਰੋਜ਼ਪੁਰ ਦੀਆਂ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ।
ਕਬੱਡੀ ਕੱਪ ‘ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਿਢੱਲੋਂ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸ਼ਕਤੀ ਆਨੰਦ ਨੇ ਸ਼ਿਰਕਤ ਕੀਤੀ ਜਿਨ੍ਹਾਂ ਜੇਤੂ ਟੀਮਾਂ ਨੂੰ ਇਨਾਮ ਵੰਡੇ। ਆਏ ਮੁੱਖ ਮਹਿਮਾਨਾਂ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਨਾਲ ਹੀ ਡਾ.ਭੀਮ ਰਾਓ ਅੰਬੇਡਕਰ ਸਪੋਰਟਸ ਕਲੱਬ ਤੇ ਪਿੰਡ ਵਾਸੀਆਂ ਦੀ ਕਬੱਡੀ ਕੱਪ ਕਰਵਾਉਣ ਲਈ ਸ਼ਲਾਘਾ ਕੀਤੀ।
ਇਹ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਇਸ ਮੌਕੇ ਜ਼ਿਲਾ ਪ੍ਰਧਾਨ ਜਸਮੇਲ ਸਿੰਘ ਬੌਂਦਲੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਜਥੇਦਾਰ ਮਨਮੋਹਨ ਸਿੰਘ ਖੇੜਾ, ਬਲਾਕ ਸੰਮਤੀ ਮੈਂਬਰ ਹਰਜੋਤ ਸਿੰਘ ਮਾਂਗਟ, ਸੁਖਵਿੰਦਰ ਸਿੰਘ ਗਿੱਲ, ਜਗਮੀਤ ਸਿੰਘ ਮੱਕੜ, ਗੁਰਵੀਰ ਸਿੰਘ ਖ਼ਾਲਸਾ, ਪ੍ਰਵੀਨ ਕੁਮਾਰ ਮੱਕੜ, ਐਡ. ਗੁਰਜੀਤ ਸਿੰਘ ਮਿੱਠੇਵਾਲ, ਜਗਤਾਰ ਸਿੰਘ ਜੱਸੋਵਾਲ, ਕਸ਼ਮੀਰ ਸਿੰਘ ਮਾਣੇਵਾਲ, ਗੁਰਪ੍ਰਰੀਤ ਸਿੰਘ ਜੀਵਨਪੁਰ, ਰਣਜੀਤ ਸਿੰਘ ਛੌੜੀਆਂ, ਸਰਪੰਚ ਸੁਖਦੀਪ ਸਿੰਘ ਸੋਨੀ, ਅਮਰੀਕ ਸਿੰਘ ਹੇੜੀਆਂ, ਕਮਲ ਬੌਂਦਲ, ਅੰਮਿ੍ਤਪਾਲ ਗੁਰੋ, ਸੁਖਦੀਪ ਸਿੰਘ ਬਾਜਵਾ, ਸ਼ੁਭਦੀਪ ਲਵਲੀ, ਦਲਬੀਰ ਸਿੰਘ ਮੰਡਿਆਲਾ, ਗੁਰਪ੍ਰਰੀਤ ਸਿੰਘ ਮਾਨ, ਦਲਵੀਰ ਚੰਦ ਮਿੱਠੇਵਾਲ, ਪਰਮਜੀਤ ਸਿੰਘ ਪੰਮੀ, ਸੰਜੀਵ ਕੁਮਾਰ ਵੀ ਮੌਜੂਦ ਸਨ। ਕਬੱਡੀ ਕੱਪ ਨੂੰ ਸਫ਼ਲ ਬਣਾਉਣ ਵਿਚ ਸਰਪੰਚ ਬਲਕਾਰ ਸਿੰਘ ਖੇੜਾ, ਸਰਪੰਚ ਹਰਮੇਸ਼ ਲਾਲ ਚੱਕਲੀ ਮੰਗਾ, ਮਾ.ਸੰਦੀਪ ਜੱਖੂ, ਸੱਤੀ ਚਰਾਣ, ਹਰਮੇਸ਼ ਲਾਲ, ਹੁਸਨ ਸਿੰਘ, ਰਵਿੰਦਰ ਰਾਜੂ, ਦਿਲਪ੍ਰਰੀਤ ਬਿਰਦੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਕਬੱਡੀ ਕੱਪ ਦੌਰਾਨ ਕੁਮੈਂਟਰੀ ਦੀ ਭੂਮਿਕਾ ਓਮ ਕੜਿਆਣਾ, ਬਿੱਟੂ ਰੌੜ, ਜੱਸੀ ਘਰਖਣਾ ਨੇ ਬਾਖੂਬੀ ਨਿਭਾਈ।


