ਭਾਰਤੀ ਕ੍ਰਿਕਟ ਟੀਮ ਦਾ ਅਹਿਮ ਹਿੱਸਾ ਕ੍ਰਿਕਟਰ ਯੁਵਰਾਜ ਸਿੰਘ ਆਪਣੇ ਪਿਤਾ ਯੋਗਰਾਜ ਸਿੰਘ ਵਾਂਗ ਵਧੀਆ ਐਕਟਰ ਵੀ ਹਨ। ਆਪਣੀ ਅਦਾਕਾਰੀ ਦਾ ਨਮੂਨਾ ਉਹ ਛੋਟੀ ਉਮਰ ‘ਚ ਪੰਜਾਬੀ ਫ਼ਿਲਮ ‘ਪੁੱਤ ਸਰਦਾਰਾ ਦੇ’ ਅਤੇ ‘ਮਹਿੰਦੀ ਸੱਜਣਾਂ ਦੀ’ ‘ਚ ਦਿਖਾ ਚੁੱਕੇ ਹਨ।ਤੁਸੀਂ ਇਹ ਫ਼ਿਲਮਾਂ ਦੇਖ ਕੇ ਆਪ ਕਹੋਗੇ ਕਿ ਯੁਵਰਾਜ ਸਿੰਘ ਵਧੀਆ ਕ੍ਰਿਕਟਰ ਹੀ ਨਹੀਂ ਬਲਕਿ ਵਧੀਆ ਕਲਾਕਾਰ ਵੀ ਹੈ।ਦੱਸ ਦਈਏ ਕਿ ਯੋਗਰਾਜ ਸਿੰਘ ਵੀ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕਾਬਲ ਕ੍ਰਿਕਟਰ ਸਨ। ਯੁਵਰਾਜ ਸਿੰਘ ਨੇ ਕ੍ਰਿਕਟ ਅਤੇ ਅਦਾਕਾਰੀ ਦੀ ਕਲਾ ਦੋਵੇਂ ਆਪਣੇ ਪਿਤਾ ਤੋਂ ਹੀ ਸਿੱਖੀਆਂ ਹਨ। ਯੋਗਰਾਜ ਸਿੰਘ ਨੇ ਕਦੇ ਆਪਣੇ ਪੁੱਤਰ ‘ਤੇ ਫ਼ਿਲਮ ਅਦਾਕਾਰ ਜਾਂ ਕ੍ਰਿਕਟਰ ਬਣਨ ਦਾ ਦਬਾਅ ਨਹੀਂ ਪਾਇਆ।ਯੁਵਰਾਜ ਸਿੰਘ ਦੀ ਦਿਲਚਸਪੀ ਕ੍ਰਿਕਟ ‘ਚ ਜ਼ਿਆਦਾ ਸੀ ਤਾਂ ਯੋਗਰਾਜ ਸਿੰਘ ਨੇ ਉਸ ਨੂੰ ਕ੍ਰਿਕਟ ਦੀ ਖੂਬ ਟ੍ਰੇਨਿੰਗ ਦਿੱਤੀ। ਇਸ ਟ੍ਰੇਨਿੰਗ ਦਾ ਹੀ ਨਤੀਜਾ ਹੈ ਕਿ ਯੁਵੀ ਅੱਜ ਭਾਰਤੀ ਕ੍ਰਿਕਟ ਟੀਮ ਦਾ ਚਮਕਦਾ ਸਿਤਾਰਾ ਹੈ।
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.