Ad-Time-For-Vacation.png

ਕੌਂਸਲ ਨੇ ਪਰਿਵਾਰਕ ਡਾਕਟਰਾਂ ਤੱਕ ਪਹੁੰਚ ਵਧਾਉਣ ਲਈ ਨਵੇਂ ਮੈਡੀਕਲ ਕਲੀਨਿਕਾਂ ਦੀ ਯੋਜਨਾ ਅੱਗੇ ਵਧਾਈ

ਸਰੀ, ਬੀ.ਸੀ. – ਸੋਮਵਾਰ ਨੂੰ, ਸਿਟੀ ਕੌਂਸਲ ਨੇ ਸਟਾਫ਼ ਨੂੰ ਟੋਟਲ ਲਾਈਫ਼ ਕੇਅਰ ਗ੍ਰੈਨਵਿਲੇ ਮੈਡੀਕਲ (Total Life Care Granville Medical (TLC) ਨਾਲ ਗੱਲਬਾਤ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ, ਤਾਂ ਜੋ 2026 ਵਿੱਚ ਸਰੀ ਦੀਆਂ ਪਹਿਲੀਆਂ ਦੋ ਸਹਾਇਤਾ ਪ੍ਰਾਪਤਮੈਡੀਕਲ ਕਲੀਨਿਕਾਂ ਦਾ ਵਿਕਾਸ ਅਤੇ ਸੰਚਾਲਨ ਕੀਤਾ ਜਾ ਸਕੇ। ਇਹ ਸਿਟੀ ਦੀਆਂ ਕਮਿਊਨਿਟੀ ਮੈਡੀਕਲ ਕਲੀਨਿਕਸ ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਜਿਸ ਦਾ ਮਕਸਦ ਵਸਨੀਕਾਂ ਦੀ ਪਰਿਵਾਰਿਕ ਡਾਕਟਰਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣਾ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, ਬ੍ਰਿਟਿਸ਼ ਕੋਲੰਬੀਆ ਵਿੱਚ ਪਰਿਵਾਰਕ ਡਾਕਟਰਾਂ ਦੀ ਘਾਟ ਨੇ ਸਰੀ ਨੂੰ ਖ਼ਾਸ ਤੌਰ ’ਤੇ ਬਹੁਤ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਨਿਵਾਸੀਆਂ ਨੂੰ ਇਲਾਜ ਲਈ ਬੇਹੱਦ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ।” “ਅਸੀਂ ਆਪਣੀ ਕਮਿਊਨਿਟੀ ਲਈ ਹਕੀਕਤੀ ਹੱਲ ਮੁਹੱਈਆ ਕਰਨ ਲਈ ਤੇਜ਼ੀ ਨਾਲ ਕਦਮ ਚੁੱਕ ਰਹੇ ਹਾਂ। TLC ਨਾਲ ਮਿਲ ਕੇ ਨਵੀਆਂ ਕਲੀਨਿਕਾਂ ਖੋਲ੍ਹ ਕੇ ਅਸੀਂ ਸਿਹਤ ਸੇਵਾਵਾਂ ਨੂੰ ਘਰ ਦੇ ਨੇੜੇ ਲਿਆ ਰਹੇ ਹਾਂ ਅਤੇ ਵਸਨੀਕਾਂ ਨੂੰ ਉਹ ਸਿਹਤ ਵਿਕਲਪ ਮੁਹੱਈਆ ਕਰਵਾ ਰਹੇ ਹਾਂ, ਜਿਨ੍ਹਾਂ ਦੇ ਉਹ ਹੱਕਦਾਰ ਹਨ।”

ਇਹ ਕਲੀਨਿਕਸ ਟਿਕਾਊ, ਕਮਿਊਨਿਟੀ-ਆਧਾਰਿਤ ਸਿਹਤ ਸੇਵਾਵਾਂ ਮੁਹੱਈਆ ਕਰਕੇ ਪਰਿਵਾਰਿਕ ਡਾਕਟਰਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣਗੀਆਂ ਅਤੇ ਅਗਲੇ ਪਤਝੜ ਵਿੱਚ ਖੁੱਲ ਰਹੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਲਈ ਟੀਚਿੰਗ ਸਾਈਟਾਂ ਵਜੋਂ ਵੀ ਕੰਮ ਕਰਨਗੀਆਂ।

ਟੋਟਲ ਲਾਈਫ਼ ਕੇਅਰ ਗ੍ਰੈਨਵਿਲ ਮੈਡੀਕਲ ਇੱਕ ਬੀ.ਸੀ.-ਆਧਾਰਿਤ ਪ੍ਰਾਈਮਰੀ ਕੇਅਰ ਨੈੱਟਵਰਕ ਹੈ, ਜੋ ਮੈਟਰੋ ਵੈਨਕੂਵਰ ਵਿੱਚ ਕਲੀਨਿਕਾਂ ਦੇ ਵਿਕਾਸ ਅਤੇ ਸੰਚਾਲਨ ਦਾ ਤਜਰਬਾ ਰੱਖਦਾ ਹੈ, ਜਿਸ ਵਿੱਚ ਸਰੀ ਦੀਆਂ ਦੋ ਕਲੀਨਿਕਾਂ ਵੀ ਸ਼ਾਮਲ ਹਨ।  TLC ਨੂੰ ਸਥਾਨਕ ਤਜਰਬਾ ਅਤੇ ਕਮਿਊਨਿਟੀ ਦੀਆਂ ਸਿਹਤ ਲੋੜਾਂ ਬਾਰੇ ਗਹਿਰੀ ਜਾਣਕਾਰੀ ਹੈ।

ਜੇਕਰ ਗੱਲਬਾਤ ਸਫਲ ਰਹੀ, ਤਾਂ TLC ਇਹ ਕੰਮ ਕਰੇਗੀ:

•                    ਕਮਿਊਨਿਟੀ ਦੀ ਲੋੜ ਅਤੇ ਪਹੁੰਚ ਦੇ ਆਧਾਰ ’ਤੇ ਦੋ ਕਲੀਨਿਕ ਸਥਾਨਾਂ ਦੀ ਪਛਾਣ ਅਤੇ ਵਿਕਾਸ।

•                    ਪਰਿਵਾਰਿਕ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਪੇਸ਼ੇਵਰਾਂ ਦੀ ਭਰਤੀ ਅਤੇ ਰੋਕਥਾਮ।

•                    ਮਰੀਜ਼ਾ ਦੀ ਦੇਖਭਾਲ ਅਤੇ ਸੁਰੱਖਿਆ ਲਈ ਉੱਨਤ ਡਿਜੀਟਲ ਪ੍ਰਣਾਲੀਆਂ ਨੂੰ ਲਾਗੂ ਕਰਨਾ।

•                    SFU ਦੇ ਮੈਡੀਕਲ ਸਕੂਲ ਨਾਲ ਸਹਿਯੋਗ ਕਰਕੇ ਮੈਡੀਕਲ ਸਿੱਖਿਆ ਨੂੰ ਕਲੀਨਿਕ ਦੇ ਕੰਮਕਾਜ ਵਿੱਚ ਸ਼ਾਮਲ ਕਰਨਾ।

ਹਰ ਕਲੀਨਿਕ ਲਗਭਗ 2,000 ਵਰਗ ਫੁੱਟ ਦੀ ਹੋਣ ਦੀ ਉਮੀਦ ਹੈ, ਜਿਸ ਵਿੱਚ 8 ਤੋਂ 10 ਸਿਹਤ ਪੇਸ਼ੇਵਰਾਂ, ਨਾਲ ਹੀ ਪ੍ਰਸ਼ਾਸਕੀ ਅਤੇ ਸਹਾਇਕ ਸਟਾਫ਼ ਹੋਵੇਗਾ।

ਸਾਰੇ ਵਿੱਤੀ ਵੇਰਵੇ ਕੌਂਸਲ ਦੀ ਮਨਜ਼ੂਰੀ ਲਈ ਪੇਸ਼ ਕੀਤੇ ਜਾਣਗੇ ਅਤੇ ਨਿਵਾਸੀਆਂ ਲਈ ਪਾਰਦਰਸ਼ਤਾ ਯਕੀਨੀ ਬਣਾਈ ਜਾਵੇਗੀ। ਹਾਲਾਂਕਿ TLC ਨਾਲ ਗੱਲਬਾਤ ਪੂਰੀ ਹੋਣ ਤੋਂ ਬਾਅਦ ਅੰਤਿਮ ਲਾਗਤ ਤੈਅ ਕੀਤੀ ਜਾਵੇਗੀ, ਵਿੱਤੀ ਮਾਡਲਿੰਗ ਦਰਸਾਉਂਦੀ ਹੈ ਕਿ ਸ਼ਹਿਰ ਲਈ ਲਗਾਤਾਰ ਖਰਚਾ ਨਿਊਨਤਮ ਰਹੇਗਾ।

ਪ੍ਰੋਜੈਕਟ ਬਾਰੇ ਹੋਰ ਜਾਣਕਾਰੀ, ਜਿਸ ਵਿੱਚ ਪ੍ਰਸਤਾਵਕ ਦੀ ਚੋਣ, ਸਮਾਂ-ਸੂਚੀ ਅਤੇ ਡਿਲਿਵਰੇਬਲਜ਼ ਸ਼ਾਮਲ ਹਨ, ਲਈ ਕਾਰਪੋਰੇਟ ਰਿਪੋਰਟ ਪੜ੍ਹੋ: ਕਮਿਊਨਿਟੀ ਮੈਡੀਕਲ ਕਲੀਨਿਕ ਇਨੀਸ਼ੀਏਟਿਵ – ਪ੍ਰਸਤਾਵਕ ਚੋਣ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.