ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਦੇ ਤਕਨੀਕੀ ਕੈਂਪਸ ਨੇ ਹਿੰਦੀ ਲਿਪੀ ਦੀ ਖੂਬਸੂਰਤੀ ਤੇ ਕਲਾਤਮਕਤਾ ਦਾ ਜਸ਼ਨ ਮਨਾਉਣ ਦੇ ਉਦੇਸ਼ ਨਾਲ ਹਿੰਦੀ ਕੈਲੀਗ੍ਰਾਫੀ ਮੁਕਾਬਲੇ ਦੀ ਮੇਜ਼ਬਾਨੀ ਕਰਕੇ ਇਸ ਮੌਕੇ ਨੂੰ ਗਰਮਜੋਸ਼ੀ ਨਾਲ ਗਲੇ ਲਾਇਆ। ਹਿੰਦੀ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਅਜਿਹੇ ਕਲਾਤਮਕ ਸਮਾਗਮਾਂ ‘ਚ ਵਿਦਿਆਰਥੀਆਂ ਨੂੰ ਉਤਸ਼ਾਹ ਨਾਲ ਹਿੱਸਾ ਲੈਂਦੇ ਦੇਖ ਕੇ ਬਹੁਤ ਖੁਸ਼ੀ ਹੋਈ। ਕੈਲੀਗ੍ਰਾਫੀ ਮੁਕਾਬਲੇ ‘ਚ ਬੀ-ਟੈੱਕ ਸੀਐੱਅਸਈ-5ਵੇਂ ਸਮੈਸਟਰ ਦੀ ਵਿਦਿਆਰਥਣ ਮੀਸ਼ਾ ਨੇ ਪਹਿਲਾ ਸਥਾਨ, ਬੀ-ਟੈੱਕ ਸੀਐੱਸਈ ਦੇ 7ਵੇਂ ਸਮੈਸਟਰ ਦੇ ਰਾਜ ਕੁਮਾਰ ਨੇ ਦੂਜਾ ਸਥਾਨ ਤੇ ਬੀ-ਕਾਮ ਪਹਿਲਾ ਸਮੈਸਟਰ ਦੇ ਮਲਿਕਨੂਰ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਸਮਾਪਤੀ ਮੌਕੇ ਸੁਖਬੀਰ ਸਿੰਘ ਚੱਠਾ (ਡਾਇਰੈਕਟਰ ਅਕਾਦਮਿਕ ਮਾਮਲੇ, ਕੇਸੀਐੱਲ ਗਰੁੱਪ) ਤੇ ਡਾ. ਦਿਓਲ, (ਡਾਇਰੈਕਟਰ, ਐੱਲਕੇਸੀਟੀਸੀ) ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਇਸ ਕਿਸਮ ਦੇ ਮੁਕਾਬਲਿਆਂ ‘ਚ ਹਿੱਸਾ ਲੈਣ ਲਈ ਪੇ੍ਰਿਤ ਕੀਤਾ ਤੇ ਵਿਭਾਗ ਨੂੰ ਭਵਿੱਖ ‘ਚ ਵੀ ਅਜਿਹੇ ਮੁਕਾਬਲਿਆਂ ਨੂੰ ਕਰਵਾਉਣ ਲਈ ਪੇ੍ਰਿਤ ਕੀਤਾ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


