ਕੁਦਰਤ ਨੇ ਬੁਹਤੁ ਸਾਰੀਆਂ ਚੀਜ਼ਾਂ ਮਨੁੱਖ ਨੂੰ ਪ੍ਰਦਾਨ ਕੀਤੀਆਂ ਹਨ ਕਿ ਜਿਨ੍ਹਾਂ ਦੀ ਵਰਤੋਂ ਕਰਕੇ ਉਹ ਆਪਣੀ ਸਿਹਤ ਨੂੰ ਵਧੀਆ ਰੱਖ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਤੇਲਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਮਾਲਿਸ਼ ਕਰਕੇ ਤੁਸੀਂ ਸਿਹਤਮੰਦ ਰਹਿ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਤੇਲਾਂ ਬਾਰੇ।
1. ਤਿਲ ਦਾ ਤੇਲ— ਤਿਲ ਦੇ ਤੇਲ ‘ਚ ਵਿਟਾਮਿਨ ‘ਏ’ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਸ ਨੂੰ ਹਲਕਾ ਗਰਮ ਕਰਕੇ ਮਾਲਿਸ਼ ਕਰਨ ਨਾਲ ਚਮੜੀ ‘ਤੇ ਨਿਖਾਰ ਆਉਂਦਾ ਹੈ। ਜੋੜਾਂ ਦਾ ਦਰਦ ਹੋਵੇ ਤਾਂ ਇਸ ਤੇਲ ‘ਚ ਥੌੜਾ ਜਿਹਾ ਸੌਂਠ ਪਾਊਡਰ, ਇਕ ਚੁਟਕੀ ਹੀਂਗ ਪਾ ਕੇ ਗਰਮ ਕਰਕੇ ਮਾਲਿਸ਼ ਕਰ ਸਕਦੇ ਹੋ।
2. ਸਰ੍ਹੋਂ ਦਾ ਤੇਲ— ਖਾਣ ਤੋਂ ਇਲਾਵਾ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੋ। ਨਵਜਾਤ ਬੱਚੇ ਦੀ ਮਾਲਿਸ਼ ਇਸ ਤੇਲ ਨਾਲ ਕਰਨੀ ਚਾਹੀਦੀ ਹੈ। ਸਰਦੀਆਂ ‘ਚ ਇਸ ਤੇਲ ਨਾਲ ਮਾਲਿਸ਼ ਕਰਨਾ ਲਾਭਦਾਇਕ ਹੁੰਦਾ ਹੈ। ਇਹ ਥਕਾਵਟ ਨੂੰ ਚੁਟਕੀਆਂ ‘ਚ ਦੂਰ ਕਰਦਾ ਹੈ।
3. ਮੂੰਗਫਲੀ ਦਾ ਤੇਲ— ਇਹ ਖਾਣੇ ਨੂੰ ਸਵਾਦ ਬਣਾਉਣ ਅਤੇ ਖਾਣੇ ਨੂੰ ਪਚਾਉਣ ‘ਚ ਹਲਕਾ ਹੁੰਦਾ ਹੈ। ਇਹ ਤੇਲ ਕੋਲੈਸਟਰੋਲ ਦੀ ਮਾਤਰਾ ਨੂੰ ਕੰਟਰੋਲ ‘ਚ ਰੱਖਦਾ ਹੈ ਅਤੇ ਦਿਲ ਸੰਬੰਧੀ ਰੋਗ ਹੋਣ ਤੋਂ ਬਚਾਉਂਦਾ ਹੈ। ਜੋੜਾਂ ਦਾ ਦਰਦ ਹੋਣ ‘ਤੇ ਇਸ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ।
4. ਅਲਸੀ ਦਾ ਤੇਲ— ਇਹ ਜੜੀ-ਬੂਟੀਆਂ ਦੇ ਗੁਣਾਂ ਅਤੇ ਵਿਟਾਮਿਨ ‘ਈ’ ਦੀ ਭਰਪੂਰ ਮਾਤਰਾ ਨਾਲ ਭਰਿਆ ਹੁੰਦਾ ਹੈ। ਚਮੜੀ ‘ਤੇ ਜਲਣ ਹੋਣ ਤੇ ਇਸ ਨੂੰ ਲਗਾਓ। ਦਰਦ ਅਤੇ ਜਲÎਣ ਤੋਂ ਆਰਾਮ ਮਿਲੇਗਾ। ਕੁਝ ਰੋਗੀਆਂ ਦੇ ਲਈ ਇਹ ਫਾਇਦੇਮੰਦ ਹੈ।
5. ਨਾਰੀਅਲ ਦਾ ਤੇਲ—ਇਸ ‘ਚ ਕਪੂਰ ਮਿਲਾ ਕੇ ਚਮੜੀ ‘ਤੇ ਲਗਾਉਣ ਨਾਲ ਦਾਦ, ਖਾਜ, ਖਾਰਿਸ਼ ਆਦਿ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਚਮੜੀ ‘ਤੇ ਜਲਣ ਹੋਣ ‘ਤੇ ਨਾਰੀਅਲ ਦਾ ਤੇਲ ਲਗਾਓ।
6. ਜੈਤੂਨ ਦਾ ਤੇਲ— ਸਰਦੀਆਂ ‘ਚ ਬੱਚਿਆਂ ਦੀ ਰਾਈ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਨਿਮੂਨੀਆਂ ਅਤੇ ਸਰਦੀ ਦੀ ਹੋਰ ਬੀਮਾਰੀਆਂ ਤੋਂ ਲਾਭ ਮਿਲਦਾ ਹੈ। ਇਸ ਨਾਲ ਹਲਕੀ ਮਾਲਿਸ਼ ਕਰਕੇ ਗੁਣਗੁਣੀ ਧੁੱਪ ਲਓ। ਇਸ ਨੂੰ ਖਾਣ-ਪੀਣ ‘ਚ ਸ਼ਾਮਲ ਕਰਨ ਨਾਲ ਵਜ਼ਨ ਕੰਟਰੋਲ ‘ਚ ਰਹਿੰਦਾ ਹੈ।