ਬਾਲੀਵੁੱਡ ਦੇ ਮਾਚੋ ਮੈਨ ਸੰਨੀ ਦਿਓਲ ਨੇ 16 ਸਾਲ ਬਾਅਦ ਜ਼ੀ ਸਟੂਡੀਓ ਨਾਲ ਹੱਥ ਮਿਲਾਇਆ ਹੈ। ਸੰਨੀ ਅੱਜ ਕੱਲ੍ਹ ਆਪਣੇ ਬੇਟੇ ਕਰਣ ਦਿਓਲ ਨਾਲ ਹਿੰਦੀ ਫਿਲਮ ‘ਪਲ ਪਲ ਦਿਲ ਕੇ ਪਾਸ’ ਦਾ ਨਿਰਦੇਸ਼ਨ ਕਰ ਰਿਹਾ ਹੈ। ਇਹ ਉਸ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਤੀਸਰੀ ਫਿਲਮ ਹੈ।
ਇਸ ਤੋਂ ਪਹਿਲਾਂ ਫਿਲਮ ‘ਦਿਲਲਗੀ’, ‘ਘਾਇਲ’ ਅਤੇ ‘ਘਾਇਲ ਵਨਸ ਅਗੇਨ’ ਦਾ ਨਿਰਦੇਸ਼ਨ ਕਰ ਚੁੱਕਾ ਹੈ। ਸੰਨੀ ਆਪਣੇ ਬੇਟੇ ਦੀ ਡੈਬਿਊ ਫਿਲਮ ਲਈ ਕੋਈ ਕਸਰ ਨਹੀਂ ਛੱਡ ਰਿਹਾ। ਇਸ ਦੇ ਕਾਰਨ ਉਸ ਨੇ 16 ਸਾਲ ਬਾਅਦ ਜ਼ੀ ਸਟੂਡੀਓਜ਼ ਨਾਲ ਹੱਥ ਮਿਲਾਇਆ ਹੈ। 16 ਸਾਲ ਪਹਿਲਾਂ ਜ਼ੀ ਨੇ ਸੰਨੀ ਦਿਓਲ ਦੀ ਫਿਲਮ ‘ਗਦਰ : ਏਕ ਪ੍ਰੇਮ ਕਥਾ’ ਦਾ ਨਿਰਮਾਣ ਕੀਤਾ ਸੀ। ਇਸ ਫਿਲਮ ਨੂੰ ਅਨਿਲ ਸ਼ਰਮਾ ਨੇ ਨਿਰਦੇਸ਼ਿਤ ਕੀਤਾ ਸੀ। ਸਾਲ 2001 ਵਿੱਚ ਪ੍ਰਦਰਸ਼ਿਤ ਹੋਈ ਇਸ ਫਿਲਮ ਨੇ ਬਾਕਸ ਆਫਿਸ ‘ਤੇ ਗਦਰ ਮਚਾ ਦਿੱਤਾ ਸੀ।