ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਅਭਿਨੇਤਾ ਜਾਨੀ ਲੀਵਰ ਅੱਜ 60 ਸਾਲਾਂ ਦੇ ਹੋ ਚੁੱਕੇ ਹਨ। 14 ਅਗਸਤ 1957 ਨੂੰ ਆਂਧਰਾਂ ਪ੍ਰਦੇਸ਼ ‘ਚ ਜੰਮੇ ਜਾਨੀ ਦੇ ਘਰ ਦੇ ਹਲਾਤ ਕੁਝ ਸਹੀਂ ਨਹੀਂ ਸਨ। ਅਸਲ ‘ਚ ਉਨ੍ਹਾਂ ਦੇ ਪਿਤਾ ਹਿੰਦੂਸਤਾਨ ਲੀਵਰ ਲਿਮਿਟੇਡ ‘ਚ ਕੰਮ ਕਰਦੇ ਸਨ। ਜਾਨੀ ਪਰਿਲਾਰ ‘ਚ ਸਭ ਤੋਂ ਵੱਡਾ ਸੀ। ਇਸ ਤੋਂ ਬਾਅਦ 3 ਭੈਣਾਂ ਤੇ 2 ਭਰਾ ਵੀ ਸਨ।
ਉਨ੍ਹਾਂ ਦੇ ਘਰ ਦਾ ਸਾਰਾ ਖਰਚ ਪਿਤਾ ਦੀ ਆਮਦਨ ਤੋਂ ਹੀ ਚੱਲਦਾ ਸੀ। ਆਰਥਿਕ ਹਲਾਤਾਂ ਕਾਰਨ ਜਾਨੀ ਨੇ ਆਪਣੀ ਸਕੂਲੀ ਪੜਾਈ ਨੂੰ 7ਵੀਂ ਤੱਕ ਜਾਰੀ ਰੱਖਿਆ ਤੇ ਫਿਰ ਪੜਾਈ ਛੱਡ ਕੇ ਆਪਣੇ ਪਿਤਾ ਦੇ ਮੋਢਿਆਂ ਦਾ ਬੋਝ ਘੱਟ ਕਰਨ ‘ਚ ਲੱਗ ਗਏ। ਉਨ੍ਹਾਂ ਨੇ ਪੜਾਈ ਛੱਡ ਕੇ ਆਪਣਾ ਪੈੱਨ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।ਪੈੱਨ ਵੇਚਣ ਦੇ ਨਾਲ-ਨਾਲ ਉਨ੍ਹਾਂ ਨੇ ਛੋਟੀ ਮੋਟੀ ਕਾਮੇਡੀ ਨਾਲ ਲੋਕਾਂ ਨੂੰ ਖੁਸ਼ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣੇ ਜ਼ਿੰਦਗੀ ‘ਚ ਕਈ ਸੰਘਰਸ਼ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੂੰ ਬਾਲੀਵੁੱਡ ‘ਚ ਖਾਸ ਜਗ੍ਹਾ ਬਣਾਈ।
ਦੱਸਿਆ ਜਾਂਦਾ ਹੈ ਕਿ ਜਾਨੀ ਲੀਵਰ ਨੇ ਮੁੰਬਈ ਜਾ ਕੇ ਮੁੰਬਈ ਦੀਆਂ ਸੜਕਾਂ ‘ਤੇ ਪੈੱਨ ਵੇਚਦਾ ਸੀ। ਉਹ ਬਾਲੀਵੁੱਡ ਦੇ ਗੀਤਾਂ ‘ਤੇ ਡਾਂਸ ਤੇ ਬਾਲੀਵੁੱਡ ਸਿਤਾਰਿਆਂ ਦੀ ਨਕਲ ਕਰ-ਕਰ ਕੇ ਪੈੱਨ ਵੇਚਿਆ ਕਰਦਾ ਸੀ। ਅੱਜ ਉਨ੍ਹਾਂ ਕੋਲ ਕਰੋੜਾ ਸੰਪਤੀ ਹੈ।