ੰਆਕਾਸ਼, ਗੁਰਦਾਸਪੁਰ

ਹੈਲਪਿੰਗ ਹੈਂਡ ਸੋਸਾਇਟੀ ਪੰਜਾਬ ਪ੍ਰਧਾਨ ਐਡਵੋਕੇਟ ਧੀਰਜ ਸ਼ਰਮਾ ਦੀ ਅਗਵਾਈ ਹੇਠ ਇੱਕ ਹੋਰ ਲੋੜਵੰਦ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਗਈ। ਜਾਣਕਾਰੀ ਦਿੰਦਿਆਂ ਐਡਵੋਕੇਟ ਧੀਰਜ ਸ਼ਰਮਾ ਨੇ ਦੱਸਿਆ ਕਿ ਗੁਰੂ ਰਾਮਦਾਸ ਚੈਰੀਟੇਬਲ ਟਰੱਸਟ ਅੌਜਲਾ ਦੇ ਮੁਖੀ ਏਐੱਸਆਈ ਸਤਨਾਮ ਸਿੰਘ ਰਾਹੀਂ ਪਤਾ ਲੱਗਾ ਕਿ ਪਿੰਡ ਛੋਟਾ ਅੌਲਖ (ਹਰਚੋਵਾਲ) ਦੀ ਰਹਿਣ ਵਾਲੀ ਗੁਰਮੀਤ ਕੌਰ ਦਾ 26 ਸਾਲਾ ਲੜਕਾ ਹਰਪ੍ਰਰੀਤ ਸਿੰਘ ਮਾਨਸਿਕ ਤੌਰ ‘ਤੇ ਪੇ੍ਸ਼ਾਨ ਹੈ ਅਤੇ ਦੂਜਾ ਪੁੱਤਰ 22 ਸਾਲਾ ਅਨਮੋਲਪ੍ਰਰੀਤ ਸਿੰਘ ਅਪਾਹਜ ਹੈ। ਗੁਰਮੀਤ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਪੁੱਤਰਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਉਸ ਦੇ ਮੋਿਢਆਂ ‘ਤੇ ਹੈ। ਘਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਇਸਦੇ ਵੱਲੋਂ ਜਦੋਂ ਸੁਸਾਇਟੀ ਨੂੰ ਪਤਾ ਲੱਗਾ ਤਾਂ ਸੁਸਾਇਟੀ ਨੇ ਅੌਰਤ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਕਾਰਨ ਅੌਰਤ ਨੂੰ 10 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ। ਐਡਵੋਕੇਟ ਧੀਰਜ ਸ਼ਰਮਾ ਨੇ ਕਿਹਾ ਕਿ ਨਰ ਸੇਵਾ ਹੀ ਨਰਾਇਣ ਸੇਵਾ ਹੈ। ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਇਹ ਸਭ ਤੋਂ ਵੱਡਾ ਧਰਮ ਹੈ। ਲੋੜਵੰਦਾਂ ਦਾ ਹੱਥ ਫੜਨ ਵਾਲਿਆਂ ਤੇ ਪਰਮਾਤਮਾ ਹਮੇਸ਼ਾ ਮੇਹਰ ਕਰਦਾ ਹੈ। ਇਸ ਮੌਕੇ ਅਭਿਸ਼ੇਕ ਸ਼ਰਮਾ ਅਤੇ ਆਬਕਾਰੀ ਈਟੀਓ ਨੀਰਜ ਮਹਾਜਨ ਵੀ ਇਸ ਮੌਕੇ ਹਾਜ਼ਰ ਸਨ। ਵਰਨਣਯੋਗ ਹੈ ਕਿ ਜਸਵਿੰਦਰ ਸਿੰਘ ਅਤੇ ਏਐੱਸਆਈ ਸਤਨਾਮ ਸਿੰਘ ਨੇ ਵੀ ਅੌਰਤ ਦੀ ਆਰਥਿਕ ਮਦਦ ਕੀਤੀ ਸੀ।