Ad-Time-For-Vacation.png

ਅਰ ਵੱਲੋਂ ਬਿਆਨ: ਅਰੀਨਾ ਪ੍ਰੋਜੈਕਟ ‘ਤੇ ਕੌਂਸਲ ਦਾ ਵੋਟਿੰਗ ਰਿਕਾਰਡ

ਸੋਮਵਾਰ, 9 ਜੂਨ ਨੂੰ ਇੱਕ ਵਿਸ਼ੇਸ਼ ਬੰਦ ਕਮਰਾ ਹੋਈ ਮੀਟਿੰਗ ਵਿੱਚ ਸਰੀ ਡਾਊਨਟਾਊਨ ਅਰੀਨਾ ਪ੍ਰੋਜੈਕਟ ‘ਤੇ ਵਿਚਾਰ ਕੀਤਾ ਗਿਆ। ਇਸ ਦੌਰਾਨ ਸਰੀ ਸਿਟੀ ਕੌਂਸਲ ਨੇ ਇਸ ਮਾਮਲੇ ‘ਤੇ ਵੋਟਿੰਗ ਰਿਕਾਰਡ ਨੂੰ ਜਨਤਕ ਕਰਨ ਦੇ ਹੱਕ ਵਿੱਚ ਵੋਟ ਪਾਈ। ਹਾਲਾਂਕਿ ਕੌਂਸਲਰ ਐਨਿਸ ਵੱਲੋਂ ਹੁਣ ਸ਼ਹਿਰ ਦੇ ਡਾਊਨਟਾਊਨ ਖੇਤਰ ਵਿੱਚ ਇੱਕ ਉਤਸ਼ਾਹਪੂਰਨ ਮਨੋਰੰਜਨ ਜ਼ੋਨ ਵਿਕਸਤ ਕਰਨ ਦੇ ਵਿਜ਼ਨ ਦੀ ਆਲੋਚਨਾ ਕੀਤੀ ਜਾ ਰਹੀ ਹੈ, ਪਰ 21 ਅਕਤੂਬਰ 2024, 4 ਨਵੰਬਰ 2024 ਅਤੇ 14 ਅਪ੍ਰੈਲ 2025 ਦੀਆਂ ਹੋਈਆਂ ਬੰਦ ਕਮਰਾ ਮੀਟਿੰਗਾਂ, ਜਿਨ੍ਹਾਂ ਦੇ ਹੁਣ ਜਨਤਕ ਕੀਤੇ ਗਏ ਸਰਕਾਰੀ ਰਿਕਾਰਡ ਦਰਸਾਉਂਦੇ ਹਨ ਕਿ ਸਰੀ ਸਿਟੀ ਕੌਂਸਲ ਦੇ ਸਾਰੇ ਮੈਂਬਰਾਂ ਨੇ, ਜਿਸ ਵਿੱਚ ਕੌਂਸਲਰ ਐਨਿਸ ਵੀ ਸ਼ਾਮਲ ਹਨ, ਨੇ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੇ ਹੱਕ ਵਿੱਚ ਵੋਟ ਪਾਈ ਸੀ। ਇਹ ਜ਼ਰੂਰੀ ਹੈ ਕਿ ਜਨਤਾ ਕੋਲ ਫ਼ੈਸਲਾ ਲੈਣ ਦੀ ਪ੍ਰਕਿਰਿਆ ਬਾਰੇ ਤੱਥਾਂ ਤੇ ਆਧਾਰਿਤ ਜਾਣਕਾਰੀ ਹੋਵੇ। ਮੈਂ ਮੰਨਦੀ ਹਾਂ ਕਿ ਵਿਚਾਰ ਬਦਲ ਸਕਦੇ ਹਨ ਅਤੇ ਚਰਚਾ ਜਾਰੀ ਰਹਿਣੀ ਚਾਹੀਦੀ ਹੈ, ਪਰ ਇਹ ਮਹੱਤਵਪੂਰਨ ਹੈ ਕਿ ਲੋਕਾਂ ਕੋਲ ਸਹੀ ਜਾਣਕਾਰੀ ਹੋਵੇ।

ਕੌਂਸਲਰ ਐਨਿਸ ਨੇ ਇਸ ਪ੍ਰੋਜੈਕਟ ਦੀ ਲਾਗਤ ਬਾਰੇ ਵੀ ਅੰਕੜੇ ਵੀ ਦਿੱਤੇ ਹਨ। ਉਹ ਅੰਕੜੇ ਕਿੱਥੋਂ ਆਏ ਹਨ ਜਾਂ ਇਨ੍ਹਾਂ ਦਾ ਸਰੋਤ ਕੀ ਹੈ, ਬਾਰੇ ਕੁੱਝ ਸਪਸ਼ਟ ਨਹੀਂ ਹੈ। ਅਰੀਨਾ ਲਈ ਅੰਤਿਮ ਕੈਪੀਟਲ ਬਜਟ ਇੱਕ ਵਿਸ਼ਤ੍ਰਿਤ ਪ੍ਰਕਿਰਿਆ ਰਾਹੀਂ ਨਿਰਧਾਰਿਤ ਕੀਤਾ ਜਾਵੇਗਾ, ਜਿਸ ਵਿੱਚ ਇੱਕ ਮਿਸ਼ਰਤ ਵਿੱਤੀ ਪਹੁੰਚ ਸ਼ਾਮਲ ਹੋਵੇਗੀ: ਨਾਂ ਦੇ ਅਧਿਕਾਰਾਂ ਤੋਂ ਆਉਣ ਵਾਲੀ ਆਮਦਨ ਅਤੇ ਟੀਚਾਬੱਧ ਸਿਟੀ ਫੰਡਿੰਗ ਸ਼ਾਮਲ ਹੈ, ਅਤੇ ਇਹ ਸਾਰੀਆਂ ਚੀਜ਼ਾਂ ਕੌਂਸਲ ਦੀ ਮਨਜ਼ੂਰੀ ਦੇ ਅਧੀਨ ਹੋਣਗੀਆਂ।

ਇਸ ਤੋਂ ਇਲਾਵਾ, ਕੌਂਸਲਰ ਐਨਿਸ ਕਹਿ ਰਹੇ ਹਨ ਕਿ ਇਸ ਦੀ ਬਜਾਏ ਨਵੀਆਂ ਰਿਕ੍ਰੀਏਸ਼ਨ ਸਹੂਲਤਾਂ ਅਤੇ ਪਾਰਕਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਪਰ ਉਸਨੇ 14 ਅਪ੍ਰੈਲ ਅਤੇ ਅਪ੍ਰੈਲ 28 ਦੀਆਂ ਮੀਟਿੰਗਾਂ ਵਿੱਚ ਸ਼ਹਿਰ ਦੇ ਬਜਟ ਦੇ ਵਿਰੋਧ ਵਿੱਚ ਵੋਟ ਪਾਈ ਸੀ—ਉਹੀ ਬਜਟ ਜਿਸ ਵਿੱਚ 36 ਕੈਪੀਟਲ ਪ੍ਰੋਜੈਕਟਾਂ ਲਈ $701 ਮਿਲੀਅਨ ਰਾਖਵੇਂ ਕੀਤੇ ਗਏ ਸਨ, ਜਿਸ ਵਿੱਚ ਨਿਊਟਨ ਕਮਿਊਨਿਟੀ ਸੈਂਟਰ, ਚੱਕ ਬੇਲੀ ਰਿਕ੍ਰੀਏਸ਼ਨ ਸੈਂਟਰ ਦਾ ਵਿਸਥਾਰ, ਅਤੇ ਕਲੋਵਡੇਲ ਸਪੋਰਟ ਅਤੇ ਆਈਸ ਕੰਪਲੈਕਸ ਸ਼ਾਮਲ ਹਨ।

ਸਿਟੀ ਸੈਂਟਰ ਅਰੀਨਾ ਇੱਕ ਉਤਸ਼ਾਹਪੂਰਨ ਖੇਡ ਅਤੇ ਮਨੋਰੰਜਨ ਜ਼ੋਨ ਦਾ ਕੇਂਦਰ ਬਣਨ ਜਾ ਰਿਹਾ ਹੈ, ਜੋ ਸਾਲ ਭਰ ਦੀਆਂ ਨੌਕਰੀਆਂ, ਨਵੇਂ ਹੋਸਪਿਟੈਲਿਟੀ ਵਿਕਲਪ ਅਤੇ ਸਰੀ ਨਿਵਾਸੀਆਂ ਲਈ ਇੱਕ ਵਿਸ਼ੇਸ਼ ਇਕੱਠ ਅਤੇ ਸਾਂਝ ਦੀ ਥਾਂ ਲੈ ਕੇ ਆਵੇਗਾ।

ਪਿਛਲੇ ਇੱਕ ਸਾਲ ਦੌਰਾਨ, ਸਿਟੀ ਨੇ ਇਸ ਪ੍ਰੋਜੈਕਟ ਲਈ ਯੋਗਤਾ ਅਧਿਐਨ ਪੂਰਾ ਕੀਤਾ ਹੈ ਤੇ ਹੁਣ ਅਸੀਂ ਇੱਕ ਵਿਕਾਸ ਸਲਾਹਕਾਰ ਨਿਯੁਕਤ ਕਰਨ ਜਾ ਰਹੇ ਹਾਂ ਜੋ ਜੋਖ਼ਮ ਵੰਡ ਅਤੇ ਪ੍ਰਕਿਰਿਆ ਰਣਨੀਤੀ ਵਿਕਸਿਤ ਕਰਨ ਵਿੱਚ ਸਹਾਇਤਾ ਕਰੇਗਾ। ਇਸ ਸਲਾਹਕਾਰ ਅਤੇ ਬਾਹਰੀ ਕਾਨੂੰਨੀ ਸਲਾਹਕਾਰਾਂ ਦੇ ਨਾਲ ਮਿਲ ਕੇ, ਇਸ ਸਾਲ ਦੇ ਅੰਤ ਤੱਕ ਅਸੀਂ ਇੱਕ ਓਪਰੇਟਿੰਗ ਪਾਰਟਨਰ ਦੀ ਚੋਣ ਕਰਨ ਲਈ ਪ੍ਰਤੀਯੋਗੀ ਪ੍ਰਕਿਰਿਆ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ, ਜੋ 10,000 ਸੀਟਾਂ ਵਾਲੇ ਅਰੀਨਾ ਨੂੰ ਚਲਾਏਗਾ, ਅਤੇ ਇੱਕ ਡਿਵੈਲਪਮੈਂਟ ਭਾਈਦਾਰ ਜੋ 100,000 ਵਰਗ ਫੁੱਟ ਰਿਟੇਲ ਅਤੇ ਦਫ਼ਤਰ ਦੀ ਜਗ੍ਹਾ, 150 ਕਮਰਿਆਂ ਵਾਲਾ ਹੋਟਲ ਅਤੇ 60,000 ਵਰਗ ਫੁੱਟ ਦਾ ਬਾਲਰੂਮ ਅਤੇ ਕਾਨਫ਼ਰੰਸ ਸਹੂਲਤਾਂ ਵਾਲਾ ਵਿਕਾਸ ਪੂਰਾ ਕਰੇਗਾ।

ਮੈਂ ਉਮੀਦ ਕਰਦੀ ਹਾਂ ਕਿ ਜਿਵੇਂ-ਜਿਵੇਂ ਪ੍ਰੋਜੈਕਟ ਅੱਗੇ ਵਧੇਗਾ, ਮੈਂ ਉਨ੍ਹਾਂ ਦੀ ਜਾਣਕਾਰੀ ਸਾਂਝੀ ਕਰਾਂਗੀ।

ਬਰੈਂਡਾ ਲੌਕ

ਮੇਅਰ, ਸਿਟੀ ਆਫ਼ ਸਰੀ

Share:

Facebook
Twitter
Pinterest
LinkedIn
matrimonail-ads
On Key

Related Posts

ਧਾਰਮਿਕ ਮਾਮਲਿਆਂ ’ਚ ਦਖ਼ਲ ਨਾ ਦੇਵੇ ਪੰਜਾਬ ਸਰਕਾਰ: ਅੰਤ੍ਰਿੰਗ ਕਮੇਟੀ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਵਸ ਸਮਾਗਮ ਆਪਣੇ

ਭਾਰਤ ਵਿਚ ਕਈ ਮਾਮਲਿਆਂ ਵਿੱਚ ਲੋੜੀਂਦਾ ਭਗੌੜਾ ਸ਼ੱਕੀ ਭਾਰਤੀ ਕੈਲੀਫੋਰਨੀਆ ਵਿਚ ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕਤਲ ਦੀ ਕੋਸ਼ਿਸ਼,ਫਿਰੌਤੀ, ਅਪਰਾਧਿਕ ਸਾਜਿਸ਼ ਤੇ ਹੱਥਿਆਰਾਂ ਦੀ ਗੈਰ ਕਾਨੂੰਨੀ ਵਰਤੋਂ ਸਮੇਤ ਕਈ ਗੰਭੀਰ ਮਾਮਲਿਆਂ ਵਿਚ ਭਾਰਤ ਨੂੰ ਲੋੜੀਂਦੇ ਇਕ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.