ਮੁੰਬਈ: ਆਪਣੀ ਡੈਬਿਊ ਫਿਲਮ ‘ਇਸ਼ਕਜ਼ਾਦੇ’ ਤੋਂ ਬਾਅਦ ਅਦਾਕਾਰ ਅਰਜੁਨ ਕਪੂਰ ਤੇ ਪਰੀਨੀਤੀ ਚੋਪੜਾ ਮੁੜ ਇਕੱਠਾ ਹੋਏ ਹਨ। ਦੋਵੇਂ ਜਲਦ ਫਿਲਮ ‘ਸੰਦੀਪ ਔਰ ਪਿੰਕੀ ਫਰਾਰ’ ਵਿੱਚ ਨਜ਼ਰ ਆਉਣਗੇ। ਫਿਲਮ ਦਾ ਨਿਰਮਾਣ ਯਸ਼ ਰਾਜ ਤੇ ਨਿਰਦੇਸ਼ਨ ਦਿਬਾਕਰ ਬੈਨਰਜੀ ਕਰਨਗੇ।
ਅਰਜੁਨ ਨੇ ਕਿਹਾ, “ਮੈਂ ਬੇਹੱਦ ਉਤਸ਼ਾਹਿਤ ਹਾਂ, ਦੇਵੋਂ ਪਰੀਨੀਤੀ ਤੇ ਦਿਬਾਕਰ ਨਾਲ ਫਰਾਰ ਹੋਣ ਲਈ ਤਿਆਰ ਹਨ।” ਪਰੀਨੀਤੀ ਨੇ ਵੀ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਦਿਬਾਕਰ ਨਾਲ ਕੰਮ ਕਰਨਾ ਚਾਹੁੰਦੀ ਸੀ। ਉਨ੍ਹਾਂ ਕਿਹਾ, “ਦਿਬਾਕਰ ਦੀਆਂ ਫਿਲਮਾਂ ਮੈਨੂੰ ਬੇਹੱਦ ਪਸੰਦ ਹਨ। ਉਹ ਦਰਸ਼ਕਾਂ ‘ਤੇ ਕਾਫੀ ਪ੍ਰਭਾਵ ਛੱਡਦੀਆਂ ਹਨ। ਮੈਂ ਦਰਸ਼ਕਾਂ ਲਈ ਕੁਝ ਨਵਾਂ ਕਰਨ ਲਈ ਉਤਸ਼ਾਹਿਤ ਹਾਂ।”ਪਹਿਲੀ ਫਿਲਮ ਵਿੱਚ ਤਾਂ ਦੋਹਾਂ ਦੀ ਜੋੜੀ ਨੂੰ ਬੇਹੱਦ ਪਸੰਦ ਕੀਤਾ ਗਿਆ ਸੀ। ਵੇਖਣਾ ਹੋਏਗਾ ਕਿ ਇਹ ਅੰਦਾਜ਼ ਦਰਸ਼ਕਾਂ ਨੂੰ ਕਿੰਨਾ ਭਾਏਗਾ।