ਅਰਜੁਨ ਕਪੂਰ ਨੇ ਅਪਣੀ ਆਉਣ ਵਾਲੀ ਫ਼ਿਲਮ ‘ਮੁਬਾਰਕਾਂ’ ਦਾ ਪਹਿਲਾ ਪੋਸਟਰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ। ਫ਼ਿਲਮ ਵਿਚ ਅਰਜੁਨ ਅਪਣੇ ਚਾਚਾ ਅਨਿਲ ਕਪੂਰ ਨਾਲ ਪਹਿਲੀ ਵਾਰ ਵੱਡੇ ਪਰਦੇ ‘ਤੇ ਨਜ਼ਰ ਆਉਣਗੇ।
ਅਰਜੁਨ ਫ਼ਿਲਮ ਵਿਚ ਦੋ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜਿਨ੍ਹਾਂ ਵਿਚੋਂ ਇਕ ਵਿਚ ਉਹ ਇਹ ਪੱਗ ਬੰਨ੍ਹ ਕੇ ਨਜ਼ਰ ਆਉਣਗੇ। ਇਸ ਪੋਸਟਰ ਵਿਚ ਅਰਜੁਨ ਦੇ ਦੋਵੇਂ ਕਿਰਦਾਰ ਅਨਿਲ ਕਪੂਰ ਨੂੰ ਗੋਦ ਵਿਚ ਲਏ ਦਿਖ ਰਹੇ ਹਨ। ਅਰਜੁਨ ਨੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ,”ਜਦੋਂ ਅਨਿਲ ਕਪੂਰ ਅਤੇ ਮੈਂ ਇਕੱਠੇ ਹੋਈਏ ਤਾਂ ਦੋਹਰਾ ਪਾਗਲਪਨ ਅਤੇ ਦੋਹਰਾ ਮਜ਼ਾ ਨਿਸ਼ਚਤ ਹੈ।”
‘ਮੁਬਾਰਕਾਂ’ ਅਤੇ ਅਥਿਆ ਸ਼ੇੱਟੀ, ਇਲਿਆਨਾ ਡਿਕ੍ਰੂਜ, ਨੇਹਾ ਸ਼ਰਮਾ ਅਤੇ ਰਾਹੁਲ ਦੇਵ ਵੀ ਹਨ। ਫ਼ਿਲਮ ਦਾ ਨਿਰਦੇਸ਼ਨ ਅਨੀਸ ਬਾਜਮੀ ਨੇ ਕੀਤਾ ਅਤੇ ਨਿਰਮਾਣ ‘ਸੋਨੀ ਪਿਕਚਰਜ਼ ਨੈਟਵਰਕਸ ਪ੍ਰੋਡਕਸ਼ਨ’ ਨੇ ਕੀਤਾ ਹੈ। ਅਨਿਲ ਕਪੂਰ ਦੀ ਬੇਟੀ ਅਤੇ ਅਦਾਕਾਰਾ ਸੋਨਮ ਕਪੂਰ ਨੇ ਵੀ ਸੋਸ਼ਲ ਮੀਡੀਆ ‘ਤੇ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ। ‘ਮੁਬਾਰਕਾਂ’ ਦੇ 28 ਜੁਲਾਈ 2017 ਨੂੰ ਵੱਡੇ ਪਰਦੇ ‘ਤੇ ਰੀਲੀਜ਼ ਹੋਣ ਦੀ ਸੰਭਾਵਨਾ ਹੈ।