ਮਨੁੱਖੀ ਅਧਿਕਾਰ ਵਰਕਰ ਨੂੰ ਅੱਠ ਸਾਲ ਦੀ ਸਜ਼ਾ

ਬੀਜਿੰਗ : ਚੀਨ ‘ਚ ਪਹਿਲੇ ਦੋ ਸਾਲ ਮਨੁੱਖੀ ਅਧਿਕਾਰ ਵਰਕਰਾਂ ‘ਤੇ ਸ਼ੁਰੂ ਹੋਈ ਕਾਰਵਾਈ ਦੀ ਕੜੀ ‘ਚ ਇਕ ਹੋਰ ਬਲਾਗਰ ਨੂੰ ਸਖ਼ਤ ਸਜ਼ਾ ਸੁਣਾਈ ਗਈ ਹੈ। ਸੱਤਾ ਨੂੰ ਚੁਣੌਤੀ ਦੇਣ ਦੇ ਦੋਸ਼ ‘ਚ ਪ੍ਰਸਿੱਧ ਬਲਾਗਰ ਵੂ ਗਨ ਨੂੰ ਅੱਠ ਸਾਲ ਦੀ ਸਜ਼ਾ ਸੁਣਾਈ ਗਈ ਹੈ।ਵੂ ਗਨ ਨੂੰ ਸਖ਼ਤ ਸਜ਼ਾ ਸੁਣਾਏ ਜਾਣ ‘ਤੇ ਬੀਜਿੰਗ ਵਿਖੇ ਜਰਮਨੀ ਦੇ ਦੂਤਘਰ ਨੇ ਬਿਆਨ ਜਾਰੀ ਕਰ ਕੇ ਆਪਣੀ ਨਿਰਾਸ਼ਾ ਜਾਹਿਰ ਕੀਤੀ ਹੈ। ਮਨੁੱਖੀ ਅਧਿਕਾਰ ਸਮੁਹਾਂ ਨੇ ਉਨ੍ਹਾਂ ਦੀ ਸਜ਼ਾ ਨੂੰ ਚੀਨ ਦੇ ਮਨੁੱਖੀ ਅਧਿਕਾਰ ਵਰਕਰਾਂ ‘ਤੇ ਹਮਲਾ ਕਰਾਰ ਦਿੱਤਾ ਹੈ।
ਵੂ ਗਨ ਦੇ ਵਕੀਲ ਯਾਨ ਸ਼ੀਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਵੱਕਿਲ ਜਿਆਨਜਿਨ ਦੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਦੀ ਯੋਜਨਾ ਬਣਾ ਰਹੇ ਹਨ। ਵੂ ਆਨਲਾਈਨ ਤੇ ਵਿਰੋਧ ਪ੍ਰਦਰਸ਼ਨ ਰਾਹੀਂ ਲਗਾਤਾਰ ਸੱਤਾ ਦੀ ਦੁਰਵਰਤੋਂ ਨਾਲ ਜੁੜੇ ਸੰਵੇਦਨਸ਼ੀਲ ਮਾਮਲਿਆਂ ਨੂੰ ਉਠਾਉਂਦੇ ਰਹੇ।ਉਨ੍ਹਾਂ ਨੂੰ ਮਈ, 2015 ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਵੂ ਨੂੰ ਸੁਣਾਈ ਗਈ ਸਜ਼ਾ ‘ਤੇ ਅਦਾਲਤ ਦੀ ਵੈੱਬਸਾਈਟ ‘ਤੇ ਪਾਏ ਗਏ ਬਿਆਨ ‘ਚ ਕਿਹਾ ਗਿਆ ਹੈ, ‘ਵੂ ਨੇ ਚੀਨ ਦੀ ਸਿਆਸੀ ਵਿਵਸਥਾ ਦੀ ਆਨਲਾਈਨ ਆਲੋਚਨਾ ਕੀਤੀ ਸੀ। ਉਨ੍ਹਾਂ ਲੋਕਾਂ ਦਾ ਅਪਮਾਨ ਕਰਨ ਦੇ ਨਾਲ ਹੀ ਝੂਠੀਆਂ ਸੂਚਨਾਵਾਂ ਫੈਲਾਈਆਂ ਸਨ। ਉਨ੍ਹਾਂ ਸੱਤਾ ਨੂੰ ਚੁਣੌਤੀ ਦੇਣ ਲਈ ਅਪਰਾਧਿਕ ਕਾਰੇ ਕੀਤੇ।’

Be the first to comment

Leave a Reply