ਇਸ ਲਈ ਵਿਆਹ ਨਹੀਂ ਕਰ ਰਹੀ ਪ੍ਰਿਅੰਕਾ ਚੋਪੜਾ

ਨਵੀਂ ਦਿੱਲੀ, :-ਬਾਲੀਵੁਡ ਤੋਂ ਹਾਲੀਵੁਡ ਵੱਲ ਵੱਧ ਚੁੱਕੀ ਪ੍ਰਿਅੰਕਾ ਚੋਪੜਾ ਇਨ੍ਹਾਂ ਦਿਨਾਂ ਅਪਣੇ ਇੰਟਰਨੈਸ਼ਨਲ ਪ੍ਰੋਜੈਕਟਾਂ ਵਿਚ ਕਾਫੀ ਰੁੱਝੀ ਹੋਈ ਹੈ। ਇਨ੍ਹਾਂ ਦਿਨਾਂ ਉਹ ਅਪਣੇ ਅਮਰੀਕੀ ਟੀਵੀ ਸ਼ੋਅ ‘ਕਵਾਂਟਿਕੋ’ ਦੇ ਤੀਜੇ ਸੀਜ਼ਨ ਦੀ ਸ਼ੂਟਿੰਗ ਵਿਚ ਲੱਗੀ ਹੋਈ ਹੈ। ਉਨ੍ਹਾਂ ਦੀ ਹਾਲੀਵੁਡ ਫ਼ਿਲਮਾਂ ਦਾ ਵੀ ਸਫਰ ਜ਼ੋਰਾਂ ਨਾਲ ਸ਼ੁਰੂ ਹੋ ਚੁੱਕਾ ਹੈ। ਸਿਰਫ ਹਾਲੀਵੁਡ ਹੀ ਨਹੀਂ, ਪ੍ਰਿਅੰਕਾ ਬਾਲੀਵੁਡ ਦੀ ਵੀ ਕਈ ਫ਼ਿਲਮਾਂ ਦੀ ਸਕਰਿਪਟ ‘ਤੇ ਵਿਚਾਰ ਕਰ ਰਹੀ ਹੈ ਲੇਕਿਨ ਅਪਣੇ ਇਨ੍ਹਾਂ ਰੁਝੇਵਿਆਂ ਦੇ ਵਿਚ ਪ੍ਰਿਅੰਕਾ ਵਿਆਹ ਕਰਨ ਦਾ ਵੀ ਮਨ ਬਣਾ ਰਹੀ ਹੈ, ਲੇਕਿਨ ਇਸ ਦੇਸੀ ਗਰਲ ਨੂੰ ਦੇਸ਼-ਵਿਦੇਸ਼ ਘੁੰਮਣ ਤੋਂ ਬਾਅਦ ਵੀ ਅਪਣੇ ਪਸੰਦ ਦਾ ਮੁੰਡਾ ਅਜੇ ਤੱਕ ਨਹੀਂ ਮਿਲਿਆ ਹੈ। ਇਹ ਅਸੀਂ ਨਹੀਂ ਖੁਦ ਪ੍ਰਿਅੰਕਾ ਚੋਪੜਾ ਕਹਿ ਰਹੀ ਹੈ। ਪ੍ਰਿਅੰਕਾ ਦਾ ਕਹਿਣਾ ਹੈ ਕਿ ਉਹ ਵਿਆਹ ਦੇ ਲਈ ਸਹੀ ਵਿਅਕਤੀ ਦੀ ਭਾਲ ਵਿਚ ਹੈ। ਹਾਲਾਂਕਿ ਪ੍ਰਿਅੰਕਾ ਦਾ ਕਹਿਣਾ ਹੈ ਕਿ ਵਿਆਹ ਪਲਾਨਿੰਗ ਨਾਲ ਨਹੀਂ ਹੁੰਦਾ। ਹਾਲ ਹੀ ਵਿਚ ਅਚਾਨਕ ਆਈ ਵਿਰਾਟ ਅਤੇ ਅਨੁਸ਼ਕਾ ਦੇ ਵਿਆਹ ਦੀ ਖ਼ਬਰਾਂ ਤੋਂ ਬਾਅਦ ਹੁਣ ਕਈ ਸਿਤਾਰੇ ਅਜਿਹੇ ਹਨ ਜਿਨ੍ਹਾਂ ਦੇ ਵਿਆਹ ਦੀ ਖ਼ਬਰਾਂ ਗਰਮ ਹੋ ਗਈਆਂ ਹਨ। ਅਜਿਹੇ ਵਿਚ ਮੰਗਲਵਾਰ ਨੂੰ ‘ਜੀ ਸਿਨੇ ਐਵਾਰਡ 2017’ ਵਿਚ ਹਿੱਸਾ ਬਣਨ ਭਾਰਤ ਆਈ ਪ੍ਰਿਅੰਕਾ ਚੋਪੜਾ ਤੋਂ ਮੀਡੀਆ ਨੇ ਵਿਆਹ ਦੇ ਬਾਰੇ ਵਿਚ ਪੁੱਛਿਆ? ਇਸ ‘ਤੇ ਉਨ੍ਹਾਂ ਕਿਹਾ ਕਿ ਵਿਆਹ ਪਲਾਨਿੰਗ ਨਾਲ ਨਹੀਂ ਹੁੰਦਾ। ਅਪਣੇ ਲਈ ਸਹੀ ਵਿਅਕਤੀ ਦੀ ਭਾਲ ਦੀ ਜ਼ਰੂਰਤ ਹੁੰਦੀ ਹੈ। ਜੇਕਰ ਮੈਨੂੰ ਸਹੀ ਵਿਅਕਤੀ ਮਿਲ ਜਾਵੇਗਾ ਤਾਂ ਮੈਂ ਤੁਰੰਤ ਵਿਆਹ ਕਰ ਲਵਾਂਗੀ। ਮੈਂ ਹੁਣ ਵੀ ਅਜਿਹੇ ਸ਼ਖਸ ਦੀ ਭਾਲ ਵਿਚ ਹਾਂ।

Be the first to comment

Leave a Reply