ਜੇਐੱਨਐੱਨ, ਚੰਡੀਗੜ੍ਹ : ਚੰਡੀਗੜ੍ਹ ‘ਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਨਿਯਮਾਂ ਖ਼ਿਲਾਫ਼ ਰਾਤ 10 ਵਜੇ ਤੋਂ ਬਾਅਦ ਪਟਾਕਾ ਚਲਾਉਣ ਵਾਲੇ ਇਕ ਮੁਲਜ਼ਮ ਖ਼ਿਲਾਫ਼ ਕੇਸ ਦਰਜ ਹੋਇਆ ਹੈ। ਲੋਕਾਂ ਨੇ ਕੋਰਟ ਦੇ ਨਿਯਮਾਂ ਦੀ ਸਰੇਆਮ ਧੱਜੀਆਂ ਉਡਾਈਆਂ, ਪਰ ਸਿਰਫ ਨਾਮ ਦੀ ਕਾਰਵਾਈ ਕੀਤੀ ਗਈ। ਲੋਕ ਦੇਰ ਰਾਤ ਤਕ ਪਟਾਕੇ ਚਲਾਉਂਦੇ ਰਹੇ ਤੇ ਪੁਲਿਸ ਮੂਕਦਰਸ਼ਕ ਬਣ ਕੇ ਦੇਖਦੀ ਰਹੀ। ਹਾਲਾਂਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ, ਪਰ ਆਦੇਸ਼ ਸਿਰਫ ਕਾਗਜਾਂ ਤਕ ਹੀ ਸੀਮਿਤ ਰਹੇ। ਪਿਛਲੇ ਚਾਰ ਸਾਲ ਦੀ ਗੱਲ ਕਰੀਏ ਤਾਂ ਦੇਰ ਰਾਤ ਤਕ ਪਟਾਕਾ ਚਲਾਉਣ ਵਾਲੇ 30 ਤੋਂ ਜ਼ਿਆਦਾ ਲੋਕਾਂ ‘ਤੇ ਕੇਸ ਦਰਜ ਹੋਇਆ।
ਸੱਟੇਬਾਜ਼ੀ ਕਰਦੇ ਚਾਰ ਗ੍ਰਿਫ਼ਤਾਰ
ਦੀਵਾਲੀ ‘ਤੇ ਡੱਦੂ ਮਾਜਰਾ ਦੇ ਕੱਚੀ ਕਾਲੋਨੀ ਪਾਰਕ ‘ਚ ਸੱਟੇਬਾਜ਼ੀ ਕਰਦੇ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 3390 ਰੁਪਏ ਬਰਾਮਦ ਹੋਏ ਹਨ। ਥਾਣੇ ‘ਚ ਕਾਨੂੰਨੀ ਕਾਰਵਾਈ ਤੋਂ ਬਾਅਦ ਚਾਰਾਂ ਮੁਲਜ਼ਮਾਂ ਨੂੰ ਜ਼ਮਾਨਤ ‘ਤੇ ਛੱਡਿਆ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਦੱਦੂ ਮਾਜ਼ਰਾ ਕਾਲੋਨੀ ਨਿਵਾਸੀ ਸੋਨੂ ਲਖਵਿੰਦਰ ਸਿੰਘ ਵਿੱਕੀ ਤੇ ਬੰਟੀ ਵਜੋਂ ਹੋਈ ਹੈ।