ਚੀਨ ਮੂਹਰੇ ਪਾਕਿ ਝੁਕਿਆ, ਸੀ ਪੀ ਈ ਸੀ ਵਿੱਚ ਡਾਲਰ ਨਹੀਂ, ਯੁਆਨ ਗਿਣੇ ਜਾਣਗੇ
ਇਸਲਾਮਾਬਾਦ, – ਚੀਨ ਦੇ ਦਬਾਅ ਦੇ ਅੱਗੇ ਪਾਕਿਸਤਾਨ ਝੁਕ ਗਿਆ ਹੈ। ਉਸ ਦੇ ਯੋਜਨਾ ਤੇ ਵਿਕਾਸ ਮੰਤਰੀ ਅਹਿਸਾਨ ਇਕਬਾਲ ਨੇ ਕਿਹਾ ਹੈ ਕਿ ਚੀਨ ਅਤੇ ਪਾਕਿਸਤਾਨ ਵਿਚਾਲੇ ਦੁਵੱਲੇ ਵਪਾਰ ਅਤੇ ਸੀ ਪੀ ਈ ਸੀ ਪ੍ਰਾਜੈਕਟ ਵਿੱਚ ਅਮਰੀਕੀ ਡਾਲਰ ਦੀ ਜਗ੍ਹਾ ਚੀਨੀ ਕਰੰਸੀ ਯੁਆਨ ਦੀ ਵਰਤੋਂ ਹੋਵੇਗੀ।
ਵਰਨਣ ਯੋਗ ਹੈ ਕਿ ਚੀਨ ਪਾਕਿਸਤਾਨ ਆਰਥਿਕ ਗਲਿਆਰੇ (ਸੀ ਪੀ ਈ ਸੀ) ਲਈ ਲੰਬੇ ਸਮੇਂ ਦੀ ਯੋਜਨਾ (ਐਲ ਟੀ ਪੀ) ਦੇ ਖਰੜੇ ਨੂੰ ਬੀਤੇ ਦਿਨੀਂ ਜਨਤਕ ਕੀਤਾ ਗਿਆ। ਮੰਤਰੀ ਨੇ ਕਿਹਾ ਕਿ ਚੀਨੀ ਕਰੰਸੀ ਯੁਆਨ ਨੂੰ ਅਪਣਾਉਣ ‘ਤੇ ਪਾਕਿਸਤਾਨ ਦੇ ਹਿੱਤਾਂ ਵਿੱਚ ਕੋਈ ਟਕਰਾਅ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸੰਭਾਵਨਾ ਹੈ ਕਿ ਬਹੁਤ ਜਲਦ ਇਸ ਦਾ ਉਪਯੋਗ ਕੀਤਾ ਜਾ ਸਕੇਗਾ।

