ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਕੁਸ਼ਤੀ ਸੰਘ ਦੀ ਚੋਣ ਤੋਂ ਬਾਅਦ ਨਵ-ਨਿਯੁਕਤ ਪ੍ਰਧਾਨ ਦੇ ਵਿਰੋਧ ‘ਚ ਪਹਿਲਵਾਨਾਂ ਦਾ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਸਾਕਸ਼ੀ ਮਲਿਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਸ ਤੋਂ ਇਕ ਦਿਨ ਬਾਅਦ ਬਜਰੰਗ ਪੂਨੀਆ ਨੇ ਵੀ ਸਾਕਸ਼ੀ ਦੀ ਹਮਾਇਤ ‘ਚ ਆਪਣਾ ਪਦਮਸ੍ਰੀ ਪੁਰਸਕਾਰ ਵਾਪਸ ਕਰਨ ਦਾ ਫ਼ੈਸਲਾ ਕੀਤਾ। ਹੁਣ ਇਸ ਮਾਮਲੇ ‘ਤੇ ਨਵ-ਨਿਯੁਕਤ ਪ੍ਰਧਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਪਹਿਲਵਾਨ ਸਾਕਸ਼ੀ ਮਲਿਕ ਦੇ ਕੁਸ਼ਤੀ ਛੱਡਣ ‘ਤੇ ਡਬਲਿਊਐੱਫਆਈ ਦੇ ਨਵੇਂ ਪ੍ਰਧਾਨ ਸੰਜੇ ਸਿੰਘ ਦਾ ਕਹਿਣਾ ਹੈ ਕਿ ਜੋ ਲੋਕ ਅਥਲੀਟ ਹਨ, ਉਨ੍ਹਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਜੋ ਲੋਕ ਸਿਆਸਤ ਵਿੱਚ ਆਉਣਾ ਚਾਹੁੰਦੇ ਹਨ, ਉਹ ਅਜਿਹਾ ਕਰ ਰਹੇ ਹਨ। ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਮੈਂ ਇਸ ਬਾਰੇ ਨਹੀਂ ਬੋਲਾਂਗਾ। ਮੈਂ 12 ਸਾਲ ਤੋਂ ਮਹਾਂਸੰਘ ‘ਚ ਹਾਂ। ਸਿਰਫ਼ ਇਸ ਲਈ ਕਿ ਮੈਂ ਸਾਂਸਦ (ਬ੍ਰਿਜਭੂਸ਼ਣ ਸਿੰਘ) ਦਾ ਕਰੀਬੀ ਹਾਂ, ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਇਕ ਡੰਮੀ ਉਮੀਦਵਾਰ ਹਾਂ। ਜੇਕਰ ਮੈਂ ਉਨ੍ਹਾਂ ਦੇ ਨੇੜੇ ਹਾਂ ਤਾਂ ਕੀ ਇਹ ਅਪਰਾਧ ਹੈ?

ਕਰੀਅਰ ‘ਤੇ ਧਿਆਨ ਦੇਣ ਦੀ ਦਿੱਤੀ ਸਲਾਹ

ਉੱਥੇ ਸਾਬਕਾ ਪਹਿਲਵਾਨ ਸੰਗਰਾਮ ਸਿੰਘ ਨੇ ਵੀ ਖਿਡਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕਰੀਅਰ ‘ਤੇ ਧਿਆਨ ਦੇਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਗੱਲ ਨਾ ਸੁਣੋ। ਉਨ੍ਹਾਂ ਖਿਡਾਰੀਆਂ ਨੂੰ ਅਪੀਲਕੀਤੀ ਕਿ ਉਹ ਦੇਸ਼ ਬਾਰੇ ਸੋਚਣ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਆਉਣਗੀਆਂ, ਸਰਕਾਰਾਂ ਜਾਣਗੀਆਂ ਪਰ ਦੇਸ਼ ਹਮੇਸ਼ਾ ਰਹੇਗਾ।

ਸਾਬਕਾ ਪਹਿਲਵਾਨ ਸੰਗਰਾਮ ਸਿੰਘ ਨੇ ਕੀਤੀ ਅਪੀਲ

ਸਾਬਕਾ ਪਹਿਲਵਾਨ ਸੰਗਰਾਮ ਸਿੰਘ ਨੇ ਐਕਸ ‘ਤੇ ਲਿਖਿਆ, ”ਮੈਂ ਸਾਰੇ ਮਹੱਤਵਪੂਰਨ ਖਿਡਾਰੀਆਂ ਅਤੇ ਆਪਣੇ ਸਹਿਯੋਗੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਆਪਣੇ ਕਰੀਅਰ ‘ਤੇ ਧਿਆਨ ਦੇਣਾ ਚਾਹੀਦਾ ਹੈ। ਲੋਕ ਤੁਹਾਗ਼ ਗੁਮਰਾਹ ਕਰਨਗੇ ਅਤੇ (ਉਨ੍ਹਾਂ ਦੀ) ਗੱਲ ਸੁਣਨ ਤੋਂ ਬਾਅਦ ਤੁਸੀਂ ਰਾਜਨੇਤਾ, ਅਭਿਨੇਤਾ, ਉੱਦਮੀ ਜਾਂ ਸਮਾਜਵਾਦੀ ਬਣਨਾ ਚਾਹੋਗੇ, ਪਰ ਬਾਅਦ ‘ਚ ਸਾਗ਼ ਪਛਤਾਵਾ ਹੁੰਦਾ ਹੈ, ਜਦੋਂ ਅਸੀਂ ਆਪਦਾ ਕਰੀਅਰ ਗੁਆ ਦਿੰਦੇ ਹਾਂ… ਸਾਨੂੰ ਸਾਰਿਆਂ ਨੂੰ ਦੇਸ਼ ਲਈ ਸੋਚਣਾ ਚਾਹੀਦਾ ਹੈ। ਸਰਕਾਰਾਂ ਆਉਣਗੀਆਂ, ਸਰਕਾਰਾਂ ਜਾਣਗੀਆਂ ਪਰ ਦੇਸ਼ ਹਮੇਸ਼ਾ ਰਹੇਗਾ।”