ਪੀਟੀਆਈ, ਨਵੀਂ ਦਿੱਲੀ : ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਅਡਾਨੀ ਗਰੁੱਪ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਦਿੱਲੀ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ, ਜਿਸ ‘ਚ ਰਾਹੁਲ ਨੇ ਪੱਤਰਕਾਰਾਂ ਨੂੰ ‘ਅਡਾਨੀ ਅਤੇ ਕੋਲੇ ਦੀਆਂ ਕੀਮਤਾਂ ‘ਚ ਰਹੱਸਮਈ ਵਾਧਾ’ ‘ਤੇ ਇਕ ਮੀਡੀਆ ਰਿਪੋਰਟ ਵੀ ਪੱਤਰਕਾਰਾਂ ਨੂੰ ਦਿਖਾਈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਅਡਾਨੀ ਗਰੁੱਪ ‘ਤੇ ਕੋਲੇ ਦੀ ਦਰਾਮਦ ਲਈ ਜ਼ਿਆਦਾ ਬਿੱਲ ਬਣਾਉਣ ਅਤੇ ਬਿਜਲੀ ਦਰਾਂ ‘ਚ ਲੋਕਾਂ ਕੋਲੋਂ 12,000 ਕਰੋੜ ਰੁਪਏ ਲੁੱਟਣ ਦਾ ਦੋਸ਼ ਲਾਇਆ ਹੈ।
#WATCH | Congress MP Rahul Gandhi shows a media report on ‘Adani and the mysterious coal price rises’ at a press conference in Delhi. pic.twitter.com/eIIFhjd9gQ
— ANI (@ANI) October 18, 2023
ਇਸ ਵਾਰ ਚੋਰੀ ਜਨਤਾ ਦੀ ਜੇਬ ‘ਚੋਂ ਹੋ ਰਹੀ – ਰਾਹੁਲ ਗਾਂਧੀ
ਅਡਾਨੀ ਮੁੱਦੇ ‘ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਵਾਰ ਜਨਤਾ ਦੀ ਜੇਬ ‘ਚੋਂ ਚੋਰੀ ਹੋ ਰਹੀ ਹੈ… ਜਦੋਂ ਤੁਸੀਂ ਬਟਨ ਦਬਾਉਂਦੇ ਹੋ ਤਾਂ ਪੈਸਾ ਅਡਾਨੀ ਦੀ ਜੇਬ ‘ਚ ਜਾਂਦਾ ਹੈ… ਵੱਖ-ਵੱਖ ਦੇਸ਼ਾਂ ‘ਚ ਪੁੱਛਗਿੱਛ ਹੋ ਰਹੀ ਹੈ, ਲੋਕ ਸਵਾਲ ਪੁੱਛ ਰਹੇ ਹਨ ਪਰ ਭਾਰਤ ‘ਚ ਅਜਿਹਾ ਕੁਝ ਨਹੀਂ ਹੋ ਰਿਹਾ…
#WATCH | Delhi: On the Adani issue, Congress MP Rahul Gandhi says, “…This time the theft is happening from the pockets of the public…When you push the button for a switch, Adani gets money in his pocket…Enquiry is happening in different countries and people are asking… pic.twitter.com/vYuExsn9g4
— ANI (@ANI) October 18, 2023
ਕੋਲੇ ਦੇ ਭਾਰਤ ਪਹੁੰਚਦਿਆਂ ਹੀ ਕੀਮਤ ਹੋ ਜਾਂਦੀ ਹੈ ਦੁੱਗਣੀ
ਉਸ ਨੇ ਅੱਗੇ ਕਿਹਾ ਕਿ ਅਡਾਨੀ ਇੰਡੋਨੇਸ਼ੀਆ ਵਿਚ ਕੋਲਾ ਖਰੀਦਦਾ ਹੈ ਅਤੇ ਜਦੋਂ ਤੱਕ ਕੋਲਾ ਭਾਰਤ ਪਹੁੰਚਦਾ ਹੈ, ਉਸ ਦੀ ਕੀਮਤ ਦੁੱਗਣੀ ਹੋ ਜਾਂਦੀ ਹੈ… ਸਾਡੀਆਂ ਬਿਜਲੀ ਦੀਆਂ ਕੀਮਤਾਂ ਵੱਧ ਰਹੀਆਂ ਹਨ… ਉਹ (ਅਡਾਨੀ) ਗਰੀਬ ਲੋਕਾਂ ਤੋਂ ਪੈਸੇ ਲੈਂਦਾ ਹੈ… ਇਹ ਸਰਾਸਰ ਚੋਰੀ ਹੈ..
ਸ਼ਰਦ ਪਵਾਰ ਨਹੀਂ, ਮੋਦੀ ਹਨ ਭਾਰਤ ਦੇ ਪ੍ਰਧਾਨ ਮੰਤਰੀ
ਇਹ ਪੁੱਛੇ ਜਾਣ ‘ਤੇ ਕਿ ਅਡਾਨੀ ਮੁੱਦੇ ‘ਤੇ ਭਾਰਤ ਗਠਜੋੜ ਦੇ ਇਕਜੁੱਟ ਹੋਣ ਦੇ ਬਾਵਜੂਦ ਉਹ ਸ਼ਰਦ ਪਵਾਰ ਦੀ ਅਡਾਨੀ ਨਾਲ ਮੁਲਾਕਾਤ ‘ਤੇ ਸਵਾਲ ਕਿਉਂ ਨਹੀਂ ਉਠਾ ਰਹੇ ਹਨ, ਤਾਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸ਼ਰਦ ਪਵਾਰ ਨੂੰ ਨਹੀਂ ਪੁੱਛਿਆ, ਉਹ ਭਾਰਤ ਦੇ ਪ੍ਰਧਾਨ ਮੰਤਰੀ ਨਹੀਂ ਹਨ। ਸ਼ਰਦ ਪਵਾਰ ਅਡਾਨੀ ਦੀ ਸੁਰੱਖਿਆ ਨਹੀਂ ਕਰ ਰਹੇ , ਨਰਿੰਦਰ ਮੋਦੀ ਕਰ ਰਹੇ ਹਨ ਅਤੇ ਇਸ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਸਵਾਲ ਪੁੱਛਿਆ ਹੈ। ਜੇ ਸ਼ਰਦ ਪਵਾਰ ਭਾਰਤ ਦੇ ਪ੍ਰਧਾਨ ਮੰਤਰੀ ਹੁੰਦੇ ਅਤੇ ਅਡਾਨੀ ਨੂੰ ਬਚਾ ਰਹੇ ਹੁੰਦੇ ਤਾਂ ਮੈਂ ਇਹ ਸਵਾਲ ਸ਼ਰਦ ਪਵਾਰ ਨੂੰ ਵੀ ਇਹ ਸਵਾਲ ਪੁੱਛ ਰਿਹਾ ਹੁੰਦਾ।
#WATCH | When asked why he is not raising questions about Sharad Pawar’s meeting with Adani despite INDIA alliance united on Adani issue, Congress MP Rahul Gandhi says, ” I have not asked Sharad Pawar, he is not the Prime Minister of India. Sharad Pawar is not protecting Adani,… pic.twitter.com/Yak56drO0g
— ANI (@ANI) October 18, 2023
ਇੱਥੇ AICC ਹੈੱਡਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਦਿਆਂ ਉਨ੍ਹਾਂ ਨੂੰ ਅਡਾਨੀ ਮੁੱਦੇ ‘ਤੇ ਸਫਾਈ ਦੇਣ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਕੇ ਆਪਣੀ ਭਰੋਸੇਯੋਗਤਾ ਦੀ ਰੱਖਿਆ ਕਰਨ ਲਈ ਕਿਹਾ।
ਪ੍ਰਧਾਨ ਮੰਤਰੀ ਮੋਦੀ ਇਸ ਮੁੱਦੇ ‘ਤੇ ਕਿਉਂ ਹਨ ਚੁੱਪ
ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਸ ਮੁੱਦੇ ‘ਤੇ ਚੁੱਪ ਕਿਉਂ ਹਨ…ਮੈਂ ਸਿਰਫ਼ ਪ੍ਰਧਾਨ ਮੰਤਰੀ ਦੀ ਮਦਦ ਕਰ ਰਿਹਾ ਹਾਂ ਅਤੇ ਉਨ੍ਹਾਂ ਨੂੰ ਸੱਚ ਸਾਹਮਣੇ ਲਿਆਉਣ ਅਤੇ ਆਪਣੀ ਭਰੋਸੇਯੋਗਤਾ ਦੀ ਰੱਖਿਆ ਲਈ ਜਾਂਚ ਸ਼ੁਰੂ ਕਰਨ ਲਈ ਕਹਿ ਰਿਹਾ ਹਾਂ।
ਸਾਬਕਾ ਕਾਂਗਰਸ ਪ੍ਰਧਾਨ ਨੇ ਪ੍ਰੈੱਸ ਕਾਨਫਰੰਸ ‘ਚ ਫਾਈਨੈਂਸ਼ੀਅਲ ਟਾਈਮਜ਼ ਦੀ ਤਾਜ਼ਾ ਰਿਪੋਰਟ ਵੱਲ ਇਸ਼ਾਰਾ ਕੀਤਾ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਅਡਾਨੀ ਗਰੁੱਪ ਨੇ ਬਾਜ਼ਾਰ ਮੁੱਲ ਤੋਂ ਕਿਤੇ ਜ਼ਿਆਦਾ ਕੀਮਤ ‘ਤੇ ਅਰਬਾਂ ਡਾਲਰ ਦਾ ਕੋਲਾ ਦਰਾਮਦ ਕੀਤਾ ਹੈ। ਗਾਂਧੀ ਨੇ ਦਾਅਵਾ ਕੀਤਾ ਕਿ ਰਿਪੋਰਟ ਅਨੁਸਾਰ ਅਡਾਨੀ ਨੇ ਕੋਲੇ ਦੀ ਦਰਾਮਦ ਦਾ ਜ਼ਿਆਦਾ ਬਿੱਲ ਬਣਾਇਆ ਤੇ ਲੋਕਾਂ ਦੀਆਂ ਜੇਬਾਂ ਵਿੱਚੋਂ 12,000 ਕਰੋੜ ਰੁਪਏ ਕੱਢ ਲਏ।
ਦੇਸ਼ ‘ਚ ਬਿਜਲੀ ਦਰਾਂ ‘ਤੇ ਅਸਰ
ਰਿਪੋਰਟ ਦਾ ਹਵਾਲਾ ਦਿੰਦਿਆਂ ਗਾਂਧੀ ਨੇ ਦੋਸ਼ ਲਗਾਇਆ ਕਿ ਅਡਾਨੀ ਨੇ ਇੰਡੋਨੇਸ਼ੀਆ ਤੋਂ ਕੋਲਾ ਖਰੀਦਿਆ ਅਤੇ ਜਦੋਂ ਇਹ ਭਾਰਤ ਪਹੁੰਚਿਆ ਤਾਂ ਇਸ ਦੀ ਕੀਮਤ ਦੁੱਗਣੀ ਹੋ ਗਈ। ਗਾਂਧੀ ਨੇ ਦਾਅਵਾ ਕੀਤਾ ਕਿ ਕੋਲੇ ਦਾ ਜ਼ਿਆਦਾ ਬਿੱਲ ਦੇਸ਼ ਵਿਚ ਬਿਜਲੀ ਦਰਾਂ ਨੂੰ ਪ੍ਰਭਾਵਤ ਕਰ ਰਿਹਾ ਹੈ ਅਤੇ ਖਪਤਕਾਰਾਂ ਨੂੰ ਵੱਧ ਬਿਜਲੀ ਦੇ ਬਿੱਲ ਅਦਾ ਕਰਨੇ ਪੈ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਹਾਣੀ ਦੁਨੀਆ ਦੀ ਕਿਸੇ ਵੀ ਸਰਕਾਰ ਨੂੰ ਡਿਗਾ ਦਿੰਦੀ ਪਰ ਭਾਰਤ ਵਿਚ ਕੋਈ ਕਾਰਵਾਈ ਨਹੀਂ ਹੋ ਰਹੀ।
ਅਡਾਨੀ ਨੂੰ ਸਰਕਾਰ ਦੀ ਸੁਰੱਖਿਆ
ਰਾਹੁਲ ਗਾਂਧੀ ਨੇ ਕਿਹਾ ਕਿ ਅਡਾਨੀ ਨੂੰ ਸਰਕਾਰ ਦੀ ਪੂਰੀ ਸੁਰੱਖਿਆ ਹੈ, ਸਭ ਨੂੰ ਪਤਾ ਹੈ ਕਿ ਉਸ ਦੇ ਪਿੱਛੇ ਕਿਹੜੀ ਤਾਕਤ ਹੈ। ਅਮਰੀਕੀ ਰਿਸਰਚ ਫਰਮ ਹਿੰਡਨਬਰਗ ਵੱਲੋਂ ਬੇਨਿਯਮੀਆਂ ਅਤੇ ਸਟਾਕ ਕੀਮਤ ਵਿੱਚ ਹੇਰਾਫੇਰੀ ਦੇ ਦੋਸ਼ਾਂ ਤੋਂ ਬਾਅਦ ਵਿਰੋਧੀ ਪਾਰਟੀ ਅਰਬਪਤੀ ਗੌਤਮ ਅਡਾਨੀ ਦੇ ਸਮੂਹ ਦੇ ਵਿੱਤੀ ਸੌਦਿਆਂ ‘ਤੇ ਵੀ ਸਵਾਲ ਉਠਾ ਰਹੀ ਹੈ। ਅਡਾਨੀ ਸਮੂਹ ਨੇ ਹਿੰਡਨਬਰਗ ਦੀ ਰਿਪੋਰਟ ਵਿਚ ਲਗਾਏ ਗਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਉਸ ਦੇ ਵੱਲੋਂ ਕੋਈ ਗਲਤ ਕੰਮ ਨਹੀਂ ਹੋਇਆ ਹੈ। ਤਾਜ਼ਾ ਦੋਸ਼ਾਂ ‘ਤੇ ਸਮੂਹ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ।
ਕਾਂਗਰਸ ਦੇ ਸੱਤਾ ‘ਚ ਆਉਣ ‘ਤੇ ਹੋਵੇਗੀ ਅਡਾਨੀ ਮਾਮਲੇ ਦੀ ਜਾਂਚ
ਪ੍ਰੈੱਸ ਕਾਨਫਰੰਸ ‘ਚ ਇਕ ਪੱਤਰਕਾਰ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਪੁੱਛਿਆ ਕਿ ਕੀ ਕਾਂਗਰਸ ਸੱਤਾ ‘ਚ ਆਉਣ ‘ਤੇ ਅਡਾਨੀ ਮੁੱਦੇ ‘ਤੇ ਜਾਂਚ ਸ਼ੁਰੂ ਕਰੇਗੀ? ਇਸ ਸਵਾਲ ਦੇ ਜਵਾਬ ‘ਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, ‘ਹਾਂ, ਕਿਉਂ ਨਹੀਂ’।
#WATCH | When asked if Congress will initiate a probe over Adani issue if they come to power, Congress MP Rahul Gandhi says, ” Yes, why not” pic.twitter.com/WsqpHMmVlB
— ANI (@ANI) October 18, 2023



