ਆਨਲਾਈਨ ਡੈਸਕ, ਨਵੀਂ ਦਿੱਲੀ : ਪਿਛਲੇ ਹਫ਼ਤੇ ਆਈਸੀਆਈ ਬੈਂਕ () ਨੇ ਆਪਣੇ ਸਤੰਬਰ ਦੇ ਖ਼ਤਮ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਇਸ ਐਲਾਨ ’ਚ ਬੈਂਕ ਨੇ ਦੱਸਿਆ ਕਿ ਨੈੱਟ ਪ੍ਰਾਫਿੱਟ ’ਚ 36.08 ਫ਼ੀਸਦੀ ਦੀ ਉਛਾਲ ਦੇਖਣ ਨੂੰ ਮਿਲੀ ਹੈ। ਇਸ ਤੋਂ ਬਾਅਦ ਅੱਜ ਬੈਂਕ ਦੇ ਸ਼ੇਅਰ ’ਚ 1 ਫ਼ੀਸਦੀ ਤੋਂ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲੀ ਹੈ।

ਬੀਐੱਸਈ ’ਤੇ ਬੈਂਕ ਦੇ ਸਟਾਕ 1.32 ਫ਼ੀਸਦੀ ਵੱਧ ਕੇ 944.80 ਰੁਪਏ ’ਤੇ ਪਹੁੰਚ ਗਿਆ। ਉੱਥੇ, ਐੱਨਐੱਸਈ ’ਤੇ ਇਹ 1.29 ਫ਼ੀਸਦੀ ਵੱਧ ਕੇ 944.80 ਰੁਪਏ ’ਤੇ ਪਹੁੰਚ ਗਿਆ। ਖ਼ਬਰ ਲਿਖੇ ਜਾਣ ਤੱਕ ICICI ਬੈਂਕ ਦੇ ਸ਼ੇਅਰ 9 ਅੰਕਾਂ ਦੇ ਵਾਧੇ ਨਾਲ 941.85 ਰੁਪਏ ਪ੍ਰਤੀ ਸ਼ੇਅਰ ‘ਤੇ ਕਾਰੋਬਾਰ ਕਰ ਰਹੇ ਹਨ।

ਆਈਸੀਆਈਸੀਆਈ ਬੈਂਕ ਦੇ ਤਿਮਾਹੀ ਨਤੀਜੇ

ਆਈਸੀਆਈਸੀਆਈ ਬੈਂਕ ਨੇ ਦੱਸਿਆ ਕਿ ਸਤੰਬਰ ਤਿਮਾਹੀ ’ਚ ਉਸ ਦੇ ਨੈੱਟ ਪ੍ਰਾਫਿੱਟ 36.08 ਫ਼ੀਸਦੀ ਵਾਧੇ ਦੇ ਨਾਲ 10,896.13 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ।

ICICI ਬੈਂਕ ਇੱਕ ਪ੍ਰਾਈਵੇਟ ਬੈਂਕ ਹੈ। ਇਹ ਪ੍ਰਾਈਵੇਟ ਸੈਕਟਰ ਦਾ ਦੂਜਾ ਸਭ ਤੋਂ ਵੱਡਾ ਕਰਜ਼ਾ ਦੇਣ ਵਾਲਾ ਬੈਂਕ ਹੈ। ਇਕ ਸਾਲ ਪਹਿਲਾਂ ਦੀ ਮਿਆਦ ‘ਚ ਇਸ ਦਾ ਸਟੈਂਡਅਲੋਨ ਨੈੱਟ 7,557.84 ਕਰੋੜ ਰੁਪਏ ਸੀ। ਇਸ ਨਾਲ ਹੀ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ‘ਚ ਇਹ 9,648.20 ਕਰੋੜ ਰੁਪਏ ਤੋਂ ਵਧ ਕੇ 10,261 ਕਰੋੜ ਰੁਪਏ ਹੋ ਗਈ ਹੈ। ਇੱਕ ਫਾਈਲਿੰਗ ਦੇ ਅਨੁਸਾਰ, ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿੱਚ ICICI ਬੈਂਕ ਦੀ ਕੁੱਲ ਸਟੈਂਡਅਲੋਨ ਆਮਦਨ ਵਧ ਕੇ 40,697 ਕਰੋੜ ਰੁਪਏ ਹੋ ਗਈ ਹੈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ‘ਚ ਇਹ 31,088 ਕਰੋੜ ਰੁਪਏ ਸੀ।

ਬੈਂਕ ਦਾ ਵਿਆਜ ਮਾਰਜਨ ਵੀ ਵਧਿਆ ਹੈ। ਬੈਂਕ ਦਾ ਵਿਆਜ ਮਾਰਜਨ ਇਕ ਸਾਲ ਪਹਿਲਾਂ 4.31 ਫ਼ੀਸਦੀ ਦੇ ਮੁਕਾਬਲੇ 4.53 ਫ਼ੀਸਦੀ ਹੋ ਗਿਆ ਹੈ। ਹੁਣ ਬੈਂਕ ਦੀ ਸ਼ੁੱਧ ਲਾਭ ਆਮਦਨ 23.8 ਫ਼ੀਸਦੀ ਵਧ ਕੇ 18,308 ਕਰੋੜ ਰੁਪਏ ਹੋ ਗਈ ਹੈ। ਇਸ ਨਾਲ ਹੀ ਬੈਂਕ ਦਾ ਕੁੱਲ ਗੈਰ-ਕਾਰਗੁਜ਼ਾਰੀ ਸੰਪਤੀ ਅਨੁਪਾਤ 2.48 ਫ਼ੀਸਦੀ ਹੋ ਗਿਆ।