Parineeti Chopra Birthday: ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪਰੀਣਿਤੀ ਚੋਪੜਾ ਅੱਜ ਯਾਨੀ 22 ਅਕਤੂਬਰ ਨੂੰ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਸਾਲ 2023 ਅਦਾਕਾਰਾ ਲਈ ਪ੍ਰੋਫੈਸ਼ਨਲ ਤੋਂ ਲੈ ਕੇ ਨਿੱਜੀ ਜ਼ਿੰਦਗੀ ਤਕ ਕਾਫੀ ਸ਼ਾਨਦਾਰ ਰਿਹਾ। ਪਿਛਲੇ ਮਹੀਨੇ ਸਤੰਬਰ ‘ਚ ਅਭਿਨੇਤਰੀ ਨੇ ਰਾਘਵ ਚੱਢਾ ਨਾਲ ਵਿਆਹ ਕੀਤਾ ਸੀ ਤੇ ਇਸ ਮਹੀਨੇ ਅਕਤੂਬਰ ‘ਚ ਅਕਸ਼ੈ ਕੁਮਾਰ ਨਾਲ ਉਸਦੀ ਫਿਲਮ ‘ਮਿਸ਼ਨ ਰਾਣੀਗੰਜ’ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ।
ਪਰਿਵਾਰ ਤੋਂ ਲੈ ਕੇ ਦੋਸਤਾਂ ਤੇ ਪ੍ਰਸ਼ੰਸਕਾਂ ਤਕ ਹਰ ਕੋਈ ਪਰਿਣੀਤੀ ਚੋਪੜਾ ਦੇ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦੇ ਰਿਹਾ ਹੈ। ਹੁਣ ਪਰਿਣੀਤੀ ਚੋਪੜਾ ਦੇ ਦੋ ਭਰਾਵਾਂ ਸ਼ਿਵਾਂਗ ਚੋਪੜਾ, ਸਹਿਜ ਚੋਪੜਾ ਤੇ ਉਨ੍ਹਾਂ ਦੀ ਚਚੇਰੀ ਭੈਣ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਵੀ ਉਨ੍ਹਾਂ ਨੂੰ ਖਾਸ ਤਰੀਕੇ ਨਾਲ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਭਰਾ ਸ਼ਿਵਾਂਗ ਤੇ ਸਹਿਜ ਨੇ ਇਸ ਤਰ੍ਹਾਂ ਕੀਤੀ ਕਾਮਨਾ
ਪਰੀਣਿਤੀ ਚੋਪੜਾ ਦੇ ਭਰਾ ਸ਼ਿਵਾਂਗ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ ਵਿਆਹ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਹੀ ਸ਼ਿਵਾਂਗ ਚੋਪੜਾ ਨੇ ਕੈਪਸ਼ਨ ‘ਚ ਲਿਖਿਆ, ‘ਉਸ ਬੱਚੇ ਨੂੰ ਜੋ ਹੁਣ ਇੰਨਾ ਛੋਟਾ ਨਹੀਂ ਹੈ, ਉਸ ਬੱਚੇ ਨੂੰ ਮੈਂ ਪਾਗਲਪਣ ਨਾਲ ਪਰੇਸ਼ਾਨ ਕਰਦਾ ਹਾਂ, ਜਨਮਦਿਨ ਮੁਬਾਰਕ ਹੋਵੇ ਦੋਸਤ। ਮੈਂ ਤੁਹਾਨੂੰ ਪਿਆਰ ਕਰਦਾ ਹਾਂ ਤੇ ਬਹੁਤ ਯਾਦ ਕਰਦਾ ਹਾਂ।
ਇਸ ਦੇ ਨਾਲ ਹੀ ਸਹਿਜ ਚੋਪੜਾ ਨੇ ਵੀ ਆਪਣੀ ਭੈਣ ਦੇ ਜਨਮਦਿਨ ‘ਤੇ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ‘ਤੇ ਪਰੀਣਿਤੀ ਚੋਪੜਾ ਦੀ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਲਿਖਿਆ, ‘ਜਨਮਦਿਨ ਮੁਬਾਰਕ ਦੀਦੀ, ਇਹ ਦੇਖ ਕੇ ਮੇਰਾ ਦਿਲ ਭਰ ਜਾਂਦਾ ਹੈ ਕਿ ਇਹ ਸਾਲ ਤੁਹਾਡੇ ਲਈ ਕੀ ਲੈ ਕੇ ਆਇਆ ਹੈ, ਤੁਹਾਨੂੰ ਉਹ ਪਿਆਰ ਮਿਲਿਆ ਜਿਸ ਦੇ ਤੁਸੀਂ ਹੱਕਦਾਰ ਸੀ’।
ਇਸ ਤੋਂ ਅੱਗੇ ਸਹਿਜ ਨੇ ਲਿਖਿਆ, ‘ਹੁਣ ਤੁਸੀਂ ਉਹ ਜੀਵਨ ਜਿਉਣ ਲਈ ਤਿਆਰ ਹੋ ਜਿਸ ਦੇ ਤੁਸੀਂ ਹੱਕਦਾਰ ਸੀ। ਤੁਸੀਂ ਹਮੇਸ਼ਾ ਮੇਰੇ ਸਭ ਤੋਂ ਚੰਗੇ ਦੋਸਤ ਤੇ ਮੇਰੀ ਖੁਸ਼ੀ ਰਹੋਗੇ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ’।
ਪ੍ਰਿਅੰਕਾ ਚੋਪੜਾ ਨੇ ਇੰਝ ਕੀਤਾ ਵਿਸ਼
ਪ੍ਰਿਅੰਕਾ ਚੋਪੜਾ ਨੇ ਵੀ ਪਰੀਣਿਤੀ ਚੋਪੜਾ ਨਾਲ ਇਕ ਖੂਬਸੂਰਤ ਫੋਟੋ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਦੋਵੇਂ ਅਭਿਨੇਤਰੀਆਂ ਬੇਹੱਦ ਖੂਬਸੂਰਤ ਲੱਗ ਰਹੀਆਂ ਹਨ। ਫੋਟੋ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, ‘ਜਨਮਦਿਨ ਮੁਬਾਰਕ ਤਿਸ਼ਾ। ਉਮੀਦ ਹੈ ਕਿ ਤੁਸੀਂ ਅੱਜ ਤੇ ਹਮੇਸ਼ਾ ਬਹੁਤ ਪਿਆਰ ਤੇ ਖੁਸ਼ੀ ਨਾਲ ਘਿਰੇ ਰਹੋਗੇ।’
.jpeg)


