Skip to content
Friday, November 13, 2026 12°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਪੰਜਾਬ ‘ਚ ਮਾਈਨਿੰਗ ਮਾਫੀਆ ‘ਤੇ ਵੱਡੀ ਛਾਪੇਮਾਰੀ! 3 ਸਟੋਨ ਕਰੱਸ਼ਰਾਂ ‘ਤੇ ਰੇਡ, ਪੋਕਲੇਨ ਮਸ਼ੀਨਾਂ ਤੇ ਟਿੱਪਰ ਜ਼ਬਤ

By Admin Published 2 min read
ਪੰਜਾਬ ‘ਚ ਮਾਈਨਿੰਗ ਮਾਫੀਆ ‘ਤੇ ਵੱਡੀ ਛਾਪੇਮਾਰੀ! 3 ਸਟੋਨ ਕਰੱਸ਼ਰਾਂ ‘ਤੇ ਰੇਡ, ਪੋਕਲੇਨ ਮਸ਼ੀਨਾਂ ਤੇ ਟਿੱਪਰ ਜ਼ਬਤ

ਪਠਾਨਕੋਟ/ਤਾਰਾਗੜ੍ਹ: ਪਠਾਨਕੋਟ ਜ਼ਿਲ੍ਹੇ ਦੇ ਤਾਰਾਗੜ੍ਹ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਪੁਲਿਸ ਅਤੇ ਮਾਈਨਿੰਗ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਤਿੰਨ ਸਟੋਨ ਕਰੱਸ਼ਰਾਂ 'ਤੇ ਅਚਨਚੇਤ ਛਾਪੇਮਾਰੀ ਕੀਤੀ ਹੈ। ਇਸ ਵੱਡੀ ਕਾਰਵਾਈ ਦੌਰਾਨ ਪੁਲਿਸ ਨੇ ਮੌਕੇ ਤੋਂ ਤਿੰਨ ਪੋਕਲੇਨ ਮਸ਼ੀਨਾਂ, ਦੋ ਟਿੱਪਰ ਅਤੇ ਮਾਈਨਿੰਗ ਦਾ ਕੱਚਾ ਮਾਲ ਜ਼ਬਤ ਕਰਦਿਆਂ ਚਾਰ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਤਿੰਨ ਕਰੱਸ਼ਰ ਮਾਲਕਾਂ ਸਮੇਤ ਕੁਝ ਹੋਰ ਮੁਲਜ਼ਮ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਪੁਲਿਸ ਨੇ ਫ਼ਰਾਰ ਮੁਲਜ਼ਮਾਂ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਪਹਿਲੀ ਕਾਰਵਾਈ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਾਇਰਾ ਕਲਾਂ ਪਿੰਡ ਦੀ ਹੱਦ ਤੋਂ ਬਾਹਰ ਝੁੰਬਰ-ਨਰੋਟ ਇਲਾਕੇ ਵਿੱਚ ਗੁਰੂ ਜੀ ਸਟੋਨ ਕਰੱਸ਼ਰ 'ਤੇ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਪੁਲਿਸ ਨੇ ਤੁਰੰਤ ਮਾਈਨਿੰਗ ਵਿਭਾਗ ਨਾਲ ਮਿਲ ਕੇ ਰੇਡ ਕੀਤੀ ਤਾਂ ਮੌਕੇ 'ਤੇ ਪੋਕਲੇਨ ਮਸ਼ੀਨ ਨਾਲ ਖੁਦਾਈ ਚੱਲ ਰਹੀ ਸੀ। ਪੁਲਿਸ ਨੇ ਤਿੰਨ ਡਰਾਈਵਰਾਂ ਵਿਕਰਮਜੀਤ, ਅਜੀਤ ਕੁਮਾਰ ਅਤੇ ਗੰਗਾ ਬਹਾਦਰ ਨੂੰ ਕਾਬੂ ਕਰਕੇ ਮਸ਼ੀਨਾਂ ਜ਼ਬਤ ਕਰ ਲਈਆਂ। ਇਸ ਮਾਮਲੇ ਵਿੱਚ ਕਰੱਸ਼ਰ ਮਾਲਕ ਸਰਬਜੀਤ ਸਿੰਘ (ਵਾਸੀ ਦਤਿਆਲ) ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਦੂਜੀ ਕਾਰਵਾਈ ਦੌਰਾਨ ਪਾਰਸ ਅਤੇ ਸ਼ਿਵਾ ਸਟੋਨ ਕਰੱਸ਼ਰਾਂ 'ਤੇ ਛਾਪੇਮਾਰੀ ਕੀਤੀ ਗਈ, ਜਿੱਥੇ ਤੈਅ ਸੀਮਾ ਤੋਂ ਵੱਧ ਡੂੰਘਾਈ ਤੱਕ ਖੁਦਾਈ ਕੀਤੀ ਜਾ ਰਹੀ ਸੀ। ਪਾਰਸ ਕਰੱਸ਼ਰ ਤੋਂ ਪੋਕਲੇਨ ਡਰਾਈਵਰ ਜਤਿੰਦਰ ਕੁਮਾਰ ਉਰਫ਼ ਘਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਮਾਲਕ ਕਿਸ਼ਨ ਓਬਰਾਏ ਫ਼ਰਾਰ ਹੋ ਗਿਆ। ਉੱਥੇ ਹੀ ਸ਼ਿਵਾ ਕਰੱਸ਼ਰ ਦਾ ਡਰਾਈਵਰ ਮਸ਼ੀਨ ਛੱਡ ਕੇ ਭੱਜ ਗਿਆ, ਜਿਸ ਦੇ ਮਾਲਕ ਦੀ ਪਛਾਣ ਗੌਰਵ ਵਾਸੀ ਮੁਕੇਰੀਆਂ ਵਜੋਂ ਹੋਈ ਹੈ। ਮਾਈਨਿੰਗ ਵਿਭਾਗ ਮੌਕੇ 'ਤੇ ਖੁਦਾਈ ਦੀ ਡੂੰਘਾਈ ਦੀ ਰਿਪੋਰਟ ਤਿਆਰ ਕਰ ਰਿਹਾ ਹੈ। ਪੁਲਿਸ ਫੜੇ ਗਏ ਡਰਾਈਵਰਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਸ ਗੈਰ-ਕਾਨੂੰਨੀ ਧੰਦੇ ਨਾਲ ਜੁੜੇ ਹੋਰ ਲੋਕਾਂ ਦਾ ਪਰਦਾਫਾਸ਼ ਕੀਤਾ ਜਾ ਸਕੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp