Skip to content
Friday, November 13, 2026 12°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਭਾਜਪਾ ਯੁਵਾ ਮੋਰਚਾ ਦਾ ਨਵਾਂ ਜ਼ੋਨਲ ਢਾਂਚਾ ਐਲਾਨਿਆ, ਭਰਤ ਮਹਾਜਨ ਨੂੰ ਮਿਲੀ 12 ਜ਼ਿਲ੍ਹਿਆਂ ਦੀ ਕਮਾਨ

By Admin Published 2 min read
ਭਾਜਪਾ ਯੁਵਾ ਮੋਰਚਾ ਦਾ ਨਵਾਂ ਜ਼ੋਨਲ ਢਾਂਚਾ ਐਲਾਨਿਆ, ਭਰਤ ਮਹਾਜਨ ਨੂੰ ਮਿਲੀ 12 ਜ਼ਿਲ੍ਹਿਆਂ ਦੀ ਕਮਾਨ

ਚੰਡੀਗੜ੍ਹ: ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਕੜੀ ਤਹਿਤ ਪਾਰਟੀ ਦੇ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ (ਪੰਜਾਬ) ਨੇ ਸੂਬੇ ਨੂੰ ਤਿੰਨ ਅਹਿਮ ਜ਼ੋਨਾਂ ਵਿੱਚ ਵੰਡ ਦਿੱਤਾ ਹੈ। ਇਸ ਸਬੰਧੀ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਅਨੁਜ ਖੋਸਲਾ ਵੱਲੋਂ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਸੂਬਾ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਪ੍ਰਵਾਨਗੀ ਮਗਰੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ, ਜ਼ੋਨ-1 ਦੀ ਅਹਿਮ ਜ਼ਿੰਮੇਵਾਰੀ ਭਰਤ ਮਹਾਜਨ ਨੂੰ ਸੌਂਪੀ ਗਈ ਹੈ। ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਅੰਮ੍ਰਿਤਸਰ ਸ਼ਹਿਰੀ, ਬਟਾਲਾ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਸ਼ਹਿਰੀ, ਹੁਸ਼ਿਆਰਪੁਰ ਦਿਹਾਤੀ, ਜਲੰਧਰ ਸ਼ਹਿਰੀ, ਜਲੰਧਰ ਦਿਹਾਤੀ ਉੱਤਰੀ, ਜਲੰਧਰ ਦਿਹਾਤੀ ਦੱਖਣੀ, ਲੁਧਿਆਣਾ ਸ਼ਹਿਰੀ, ਤਰਨਤਾਰਨ ਅਤੇ ਨਵਾਂਸ਼ਹਿਰ ਸਮੇਤ ਕੁੱਲ 12 ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਸੇ ਤਰ੍ਹਾਂ ਜ਼ੋਨ-2 ਦੀ ਕਮਾਨ ਜਗਵਿੰਦਰ ਪਾਲ ਸੰਧੂ ਨੂੰ ਦਿੱਤੀ ਗਈ ਹੈ, ਜਿਸ ਵਿੱਚ ਐਸ.ਏ.ਐਸ. ਨਗਰ (ਮੁਹਾਲੀ), ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮਾਨਸਾ, ਬਰਨਾਲਾ, ਮਾਲੇਰਕੋਟਲਾ, ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ-1, ਪਟਿਆਲਾ ਦਿਹਾਤੀ-2, ਰੋਪੜ ਅਤੇ ਖੰਨਾ ਸ਼ਾਮਲ ਹਨ। ਜ਼ੋਨ-3 ਦਾ ਇੰਚਾਰਜ ਸੌਰਭ ਕਪੂਰ ਨੂੰ ਲਗਾਇਆ ਗਿਆ ਹੈ, ਜਿਨ੍ਹਾਂ ਦੀ ਅਗਵਾਈ ਹੇਠ ਲੁਧਿਆਣਾ ਦਿਹਾਤੀ, ਕਪੂਰਥਲਾ, ਮੋਗਾ, ਜਗਰਾਉਂ, ਫਤਿਹਗੜ੍ਹ ਸਾਹਿਬ, ਸੰਗਰੂਰ-1, ਸੰਗਰੂਰ-2, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਅੰਮ੍ਰਿਤਸਰ ਦਿਹਾਤੀ-1 ਅਤੇ ਅੰਮ੍ਰਿਤਸਰ ਦਿਹਾਤੀ-2 ਆਉਣਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp