ਜੇਐੱਨਐੱਨ, ਪ੍ਰਯਾਗਰਾਜ : ਇਲਾਹਾਬਾਦ ਹਾਈ ਕੋਰਟ ਨੇ ਨੋਇਡਾ ਦੇ ਨਿਠਾਰੀ ਕੇਸ ਵਿਚ ਸੀਬੀਆਈ ਕੋਰਟ ਗਾਜ਼ੀਆਬਾਦ ਵੱਲੋਂ ਸੁਰਿੰਦਰ ਕੋਲੀ ਅਤੇ ਮਨਿੰਦਰ ਸਿੰਘ ਪੰਧੇਰ ਨੂੰ ਸੁਣਾਈ ਮੌਤ ਦੀ ਸਜ਼ਾ ਖ਼ਿਲਾਫ਼ ਅਪੀਲ ਸਵੀਕਾਰ ਕਰ ਲਈ ਹੈ। ਦੋਸ਼ ਸ਼ੱਕ ਤੋਂ ਅਗਾਂਹ ਸਾਬਿਤ ਨਾ ਹੋਣ ‘ਤੇ ਉਨ੍ਹਾਂ ਨੂੰ ਨਿਰਦੋਸ਼ ਕਰਾਰ ਦਿੰਦਿਆਂ ਬਰੀ ਕਰ ਦਿੱਤਾ ਗਿਆ ਹੈ।
ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਐੱਸਐੱਚਏ ਰਿਜ਼ਵੀ ਦੀ ਡਵੀਜ਼ਨ ਬੈਂਚ ਨੇ ਲੰਮੀ ਬਹਿਸ ਤੋਂ ਬਾਅਦ ਅਪੀਲਾਂ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸੋਮਵਾਰ ਨੂੰ ਉਕਤ ਮਾਮਲੇ ਦਾ ਫੈਸਲਾ ਸੁਣਾਇਆ ਗਿਆ।
ਕੋਲੀ ‘ਤੇ ਦਰਜਨਾਂ ਲੜਕੀਆਂ ਦੀ ਬੇਰਹਿਮੀ ਨਾਲ ਹੱਤਿਆ ਅਤੇ ਜਬਰ-ਜਨਾਹ ਕਰਨ ਦੇ ਇਕ ਦਰਜਨ ਤੋਂ ਵੱਧ ਮਾਮਲਿਆਂ ਵਿਚ ਸੁਣਾਈ ਗਈ ਫ਼ਾਸੀ ਦੀ ਸਜ਼ਾ ਵਿਰੁੱਧ ਅਪੀਲ ਦਾਇਰ ਕੀਤੀ ਗਈ ਹੈ। ਪੰਧੇਰ ਨੂੰ ਤਿੰਨ ਮਾਮਲਿਆਂ ਵਿਚ ਫ਼ਾਸੀ ਦੀ ਸਜ਼ਾ ਮਿਲੀ ਹੈ। ਨਿਠਾਰੀ ਪਿੰਡ ਦੀਆਂ ਕੁੜੀਆਂ ਨੂੰ ਨੋਇਡਾ ਵਿਚ ਪੰਧੇਰ ਦੇ ਘਰ ਲਿਆ ਕੇ ਹੱਤਿਆ ਕਰ ਦਿੱਤੀ ਗਈ ਸੀ।



