ਨਵੀਂ ਦਿੱਲੀ, ਅਧਿਆਤਮ ਡੈਸਕ : Shardiya Navratri 2023: ਇਸ ਸਾਲ ਨਰਾਤੇ 15 ਅਕਤੂਬਰ ਐਤਵਾਰ ਤੋਂ ਸ਼ੁਰੂ ਹੋ ਰਹੇ ਹਨ ਤੇ ਸੋਮਵਾਰ 23 ਅਕਤੂਬਰ ਨੂੰ ਸਮਾਪਤ ਹੋਣਗੇ। ਦੁਸਹਿਰਾ ਵਿਜੇਦਸ਼ਮੀ ਅਗਲੇ ਦਿਨ ਭਾਵ ਮੰਗਲਵਾਰ, 24 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਵਾਰ ਸ਼ੇਰਾਂਵਾਲੀ ਮਾਂ ਸ਼ੇਰ ‘ਤੇ ਨਹੀਂ ਸਗੋਂ ਹਾਥੀ ‘ਤੇ ਸਵਾਰ ਹੋ ਕੇ ਆਵੇਗੀ। ਆਓ ਜਾਣਦੇ ਹਾਂ ਇਸ ਮਾਮਲੇ ‘ਚ ਦੇਵੀ ਪੁਰਾਣ ਕੀ ਕਹਿੰਦਾ ਹੈ।
ਕੀ ਕਹਿੰਦਾ ਹੈ ਦੇਵੀ ਪੁਰਾਣ ?
ਦੇਵੀ ਭਾਗਵਤ ਪੁਰਾਣ ‘ਚ ਮਾਂ ਦੁਰਗਾ ਦੀਆਂ ਸਵਾਰੀਆਂ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ। ਦੇਵੀ ਪੁਰਾਣ ‘ਚ ਵੀ ਇਸ ਵਿਸ਼ੇ ਉੱਤੇ ਇਕ ਤੁਕ ਹੈ ਜੋ ਇਸ ਪ੍ਰਕਾਰ ਹੈ-
शशिसूर्ये गजारूढ़ा शनिभौमे तुरंगमे। गुरौ शुक्रे दोलायां बुधे नौका प्रकीर्तिता॥
ਇਸ ਤੁਕ ਦਾ ਭਾਵ ਇਹ ਹੈ ਕਿ ਜਦੋਂ ਸੋਮਵਾਰ ਤੇ ਐਤਵਾਰ ਤੋਂ ਨਰਾਤੇ ਸ਼ੁਰੂ ਹੁੰਦੇ ਹਨ ਤਾਂ ਮਾਂ ਦੁਰਗਾ ਦਾ ਵਾਹਨ ਹਾਥੀ ਹੁੰਦਾ ਹੈ। ਇਸ ਦੇ ਨਾਲ ਹੀ ਜੇਕਰ ਮੰਗਲਵਾਰ ਤੇ ਸ਼ਨੀਵਾਰ ਤੋਂ ਨਵਰਾਤਰੀ ਸ਼ੁਰੂ ਹੁੰਦੀ ਹਨ ਤਾਂ ਮਾਂ ਦਾ ਵਾਹਨ ਘੋੜਾ ਮੰਨਿਆ ਜਾਂਦਾ ਹੈ। ਪਰ, ਜੇਕਰ ਵੀਰਵਾਰ ਜਾਂ ਸ਼ੁੱਕਰਵਾਰ ਤੋਂ ਨਵਰਾਤਰੀ ਸ਼ੁਰੂ ਹੁੰਦੀ ਹੈ ਤਾਂ ਮਾਂ ਦੁਰਗਾ ਡੋਲੀ ‘ਚ ਬੈਠ ਕੇ ਆਉਂਦੀ ਹੈ।
ਹਾਥੀ ਦੀ ਸਵਾਰੀ ਸ਼ੁਭ ਜਾਂ ਅਸ਼ੁਭ
ਇਸ ਵਾਰ ਅੱਸੂ ਦੇ ਨਰਾਤਿਆਂ ‘ਚ ਮਾਂ ਦੁਰਗਾ ਹਾਥੀ ‘ਤੇ ਬੈਠ ਕੇ ਕੇ ਆਵੇਗੀ। ਦੇਵੀ ਪੁਰਾਣ ਅਨੁਸਾਰ ਇਹ ਬਹੁਤ ਸ਼ੁਭ ਸੰਕੇਤ ਹੈ। ਹਾਥੀ ‘ਤੇ ਸਵਾਰ ਹੋ ਕੇ ਮਾਂ ਦੁਰਗਾ ਦਾ ਆਉਣਾ ਮੀਂਹ ਤੇ ਖੇਤੀ ਲਈ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ, ਅਜਿਹੇ ‘ਚ ਚਾਰੇ ਪਾਸੇ ਹਰਿਆਲੀ ਹੋਵੇਗੀ। ਇਸ ਦੇ ਨਾਲ ਹੀ ਭੋਜਨ ਦੀ ਭਰਪੂਰ ਪੈਦਾਵਾਰ ਹੋਵੇਗੀ।
ਡਿਸਕਲੇਮਰ: ‘ਇਸ ਲੇਖ ਵਿੱਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਸ਼ੁੱਧਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਵਿਸ਼ਵਾਸਾਂ/ਸ਼ਾਸਤਰਾਂ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ, ਇਸਦੇ ਉਪਭੋਗਤਾਵਾਂ ਨੂੰ ਇਸਨੂੰ ਮਹਿਜ਼ ਜਾਣਕਾਰੀ ਵਜੋਂ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਇਸ ਦੀ ਕੋਈ ਵੀ ਵਰਤੋਂ ਉਪਭੋਗਤਾ ਦੀ ਇਕੱਲੀ ਜ਼ਿੰਮੇਵਾਰੀ ਹੋਵੇਗੀ।



